ਪੰਨਾ:Alochana Magazine December 1960.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਲ ਉਹ ਅਣਜਾਣੀ ਸ਼ਕਤੀ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਅਤੇ ਉਸ ਨਾਲ ਅਜਿਹਾ ਡੂੰਘਾ ਸੰਬੰਧ ਜੋੜ ਲੈਣਾ ਲੋੜਦੀ ਹੈ, ਕਿ ਉਸ ਦਾ ਪ੍ਰੀਤਮ ਉਸ ਤੋਂ ਕਦੀ ਵਖਰਾ ਨਾ ਹੋ ਸਕੇ । ਦੂਜੇ ਸ਼ਬਦਾਂ ਵਿੱਚ ਜੀਵ-ਆਤਮਾ ਜਦੋਂ ਪਰਮ-ਆਤਮਾ (ਪ੍ਰਮਾਤਮਾ) ਨੂੰ ਮਿਲਣ ਲਈ ਤੜਪਦੀ ਹੈ, ਉਸ ਨਾਲ ਇਕ ਮਿੱਕ ਹੋਣ ਲਈ ਫੜਫੜਾਂਦੀ ਹੈ, ਬੂੰਦ ਵਾਂਗ ਉਸ ਸਾਗਰ ਵਿਚ ਸਮਾ ਕੇ ਆਪਣੀ ਵਖਰੀ ਹਸਤੀ ਮਿਟ ਦੇਣ ਲਈ ਵਿਆਕੁਲ ਹੁੰਦੀ ਹੈ, ਤਾਂ ਇਸ ਭਾਵਨਾ ਨੂੰ ਰਹੱਸਵਾਦੀ ਭਾਵਨਾ ਕਹਿਆ ਜਾਂਦਾ ਹੈ । ਜਦੋਂ ਜੀਵ ਇਸ ਭਾਵਨਾ ਨੂੰ ਪ੍ਰਾਪਤ ਕਰ ਲੈਂਦਾ ਹੈ, ਤੇ ਉਸ ਦੇ ਪ੍ਰੇਮ ਵਿਚ ਏਨਾ ਲੀਨ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਆਪ ਦੀ ਕੋਈ ਸੋਝੀ ਨਹੀਂ ਰਹਿੰਦੀ, ਉਹ ‘ਖ਼ੁਦ-ਫ਼ਰਾਸ਼ੀ' ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ-ਉਸ ਨੂੰ ਆਪਣੇ ਤੇ ਪਰਮਾਤਮਾ ਵਿੱਚ ਇਕਰੂਪਤਾ ਦਾ ਅਨੁਭਵ ਹੋਣ ਲਗ ਪੈਂਦਾ ਹੈ, ਇਕ ਵਿੱਚ ਦੂਸਰੇ ਦੇ ਗੁਣਾਂ ਦੀ ਝਲਕ ਪੈਣ ਲਗ ਪੈਂਦੀ ਹੈ । ਜੀਵ ਬਾਹਰਲੀਆਂ ਤੀਆਂ ਨੂੰ ਤਿਆਗ ਕੇ ਭਾਵਨਾ ਦੇ ਦੇਸ਼ ਵਿਚ ਪਹੁੰਚ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਈ ਵੀਰ ਸਿੰਘ ਜੀ ਲਿਖਦੇ ਹਨ :- “ਬੈਠ ਕੇ ਗਿਆਨੀ ਬੁਧੀ ਮੰਡਲੇ ਦੀ ਕੈਦ ਵਿਚ ਵਲਵਲੇ ਦੇ ਦੇਸ਼ ਸਾਡੀ ਲਗ ਗਈਆਂ ਯਾਰੀਆਂ ।" ਇਸ ਭਾਵਨਾ, ਜਾਂ ਵਲਵਲੇ ਦੇ ਦੋਸ਼ ਵਿਚ ਪਹੁੰਚ ਕੇ ਮੈਂ, 'ਮੇਰਾ’, ‘ਤੂੰ , 'ਤੇਰਾ' ਦਾ ਗਿਆਨ ਨਹੀਂ ਰਹਿੰਦਾ । ਇਹੋ ਰਹੱਸਵਾਦ ਹੈ । ਸੰਖੇਪ ਵਿਚ ਆਤਮਾ ਤੇ ਪਰਮਾਤਮਾ ਦੇ ਇਕ ਮਿਕ ਹੋਣ ਦਾ ਨਾਂ ਰਹੱਸਵਾਦ ਹੈ । ਜਦੋਂ ਜੀਵ ਪ੍ਰਮਾਤਮਾ ਦੇ ਪ੍ਰੇਮ-ਅਨੰਦ ਵਿੱਚ ਏਨਾ ਡੁੱਬ ਜਾਂਦਾ ਹੈ ਕਿ ਭਾਵਾਂ ਦੀ ਪ੍ਰਬਲਤਾ ਤੇ ਵੇਗ ਕਾਰਨ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਤੋਂ ਅਸਮਰਥ ਹੈ ਜਾਂਦਾ ਹੈ, ਤਾਂ ਉਸ ਨੂੰ ਸੰਕੇਤਾਂ ਤੇ ਚਿੰਨ੍ਹਾਂ ਦਾ ਪ੍ਰਯੋਗ ਕਰਨਾ ਪੈਂਦਾ ਹੈ । ਲੇਕਿਕ ਭਾਸ਼ਾ ਵਿੱਚ ਅਲੌਕਿਕ ਗੀਤ ਗਾਣੇ ਕਠਨ ਹਨ ਇਸ ਲਈ ਸੰਕੇਤਾਂ ਤੇ ਚਿੰਨ੍ਹਾਂ ਦਾ ਆਸਰਾ ਲਾਇਆ ਜਾਣਾ ਜ਼ਰੂਰੀ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਰਹੱਸਵਾਦੀ ਬਾਣੀ ਦੇ ਖ਼ਜ਼ਾਨੇ ਭਰੇ ਹੋਏ ਹਨ । ਸੂਫ਼ੀ ਕਵੀਆਂ ਦੀ ਮਾਰੀ ਕਵਿਤਾ ਰਹੱਸਵਾਦੀ ਹੈ, ਜੋ ਚਿੰ-ਰੂਪਾਂ ਵਿੱਚ ਪ੍ਰਗਟਾਈ ਗਈ ਹੈ । ਫ਼ਰੀਦ ਜੀ ਜਦੋਂ ਪ੍ਰਮਾਤਮਾ ਦੀ ਮਿਲਣ-ਸਿਕ ਵਿੱਚ ਤੜਫਦੇ ਹਨ, ਉਸ ਦੀ ਛੂਹ ਲਈ ਤਰਸਦੇ ਹਨ, ਤਾਂ ਆਪਣੀ ਇਸ ਭਾਵਨਾ ਨੂੰ ਉਹ ਸੰਸਾਰਕ ਦੰਪਤੀ-ਚਿੰਨ੍ਹਾਂ ਰਾਹੀਂ ਪ੍ਰਗਟਾਉਂਦੇ ਹਨ :- ਅਜੁ ਨਾ ਸੁਤੀ ਕੰਤ ਸਿਉਂ ਅੰਗੁ ਮੁੜੇ ਮੁੜ ਜਾਇ ॥ ਜਾਇ ਪੁਛਹੁ ਡੋਹਾਗਣੀ ਤੁਮ ਕਿਉਂ ਰੈਣ ਵਿਹਾਇ !’ ੨੨