ਪੰਨਾ:Alochana Magazine December 1960.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੇੜੇ ਹਨ ਬਨਿਸਬਤ ਹਿੰਦੀ ਛਾਇਆਵਾਦੀ ਕਵੀਆਂ ਦੇ । ਹਿੰਦੀ ਛਾਇਆਵਾਦੀ ਕਵੀ ਜੈ ਸ਼ੰਕਰ ਪ੍ਰਸਾਦ, ਸੁਮਿਤ੍ਰ ਨੰਦਨ ਪੰਤ, ਮਹਾਂ ਦੇਵੀ ਵਰਮਾ, ਨਿਰਾਲਾ ਤੇ ਰਾਮ ਕੁਮਾਰ ਵਰਮਾ ਸਾਡੇ ਛਾਇਆਵਾਦੀ ਕਵੀਆਂ ਨਾਲੋਂ ਬਹੁਤ ਵਖਰੇ ਹਨ । ਇਹ ਅੰਤਰ ਬਹੁਤਾ ਇਸ ਤਰ੍ਹਾਂ ਹੈ ਕਿ ਹਿੰਦੀ ਦੇ ਛਾਇਆਵਾਦੀ ਕਵੀਆਂ ਦੀ ਕਵਿਤਾ ਵਿੱਚ ਨਿਰਾਸ਼ਾ, ਪਲਾਇਨ ਤੇ ਨਿਸ਼ਕਰਮਤਾ ਦੀ ਭਾਵਨਾ ਪ੍ਰਬਲ ਹੈ, ਪਰ ਸਾਡੇ ਪੰਜਾਬ ਛਾਇਆਵਾਦੀ ਕਵੀਆਂ ਵਿੱਚ ਆਸ਼ਾ ਦੀ ਝਲਕ ਵਧੇਰੇ ਹੈ । ਛਾਇਆਵਾਦ ਦੀਆਂ ਮੁਖ ਤੀਆਂ-ਛਾਇਆਵਾਦੀ ਕਵਿਤਾ ਵਿਚ ਪ੍ਰਤੀ ਪ੍ਰੇਮ, ਤਨਮਯਤਾ ਤੇ ਮਿਲਣ-ਇੱਛਾ ਦੀ ਪਰ ਸਭ ਤੋਂ ਉੱਚੀ ਹੈ । ਕ੍ਰਿਤੀ ਨੂੰ ਇਨ੍ਹਾਂ ਕਵੀਆਂ ਨੇ ਸਦਾ ਨਾਰੀ ਦੇ ਰੂਪ ਵਿੱਚ ਹੀ ਦੇਖਿਆ ਹੈ । ਇਸ ਤੋਂ ਛੂਟ ਪ੍ਰਕਿਰਤੀ ਦੇ ਮਾਧਿਅਮ ਰਾਹੀਂ ਹੀ ਉਨ੍ਹਾਂ ਨੇ ਆਪਣੀ ਸੁੰਦਰਤਾ ਦੀ ਭਾਵਨਾ, ਸ਼ਿੰਗਾਰ-ਭਾਵਨਾ ਅਤੇ ਜੀਵਨ-ਦਰਸ਼ਨ ਨੂੰ ਪ੍ਰਗਟਾਇਆ ਹੈ । ਸੋ ਛਾਇਆਵਾਦੀ-ਕਾਵਿ ਦਆਂ ਪ੍ਰਧਾਨ ਪ੍ਰਵਰਤੀਆਂ ਇਸ ਪਕਾਰ ਸਨ : ੧, ਪ੍ਰਕ੍ਰਿਤੀ ਪ੍ਰੇਮ ੨, ਸੁੰਦਰਤਾ ਦੀ ਭਾਵਨਾ ੩. ਸ਼ਿੰਗਾਰ ਭਾਵਨਾ । ੪. ਅਗਿਆਤ (ਪ੍ਰਮਾਤਮਾ) ਲਈ ਪ੍ਰੇਮ । ਪ੍ਰਕਿਰਤੀ ਨੂੰ ਛਾਇਆਵਾਦੀ ਕਵੀਆਂ ਨੇ ਕਈ ਰੂਪਾਂ ਵਿਚ ਪ੍ਰਗਟ ਕੀਤਾ ਹੈ। ਜਿਹਾ ਕਿ (ਉ) ਪ੍ਰਕ੍ਰਿਤੀ ਦਾ ਤੰਤਰ ਵਰਣਨ । (ਅ) ਪ੍ਰਕਿਰਤੀ ਦਾ ਸ਼ਾਨ-ਕਰਣ (Personification of nature) () ਅਗਿਆਤ ਪ੍ਰੇਮ ਦੇ ਰੂਪ ਵਿੱਚ । ਅੰਗੇਜ਼ੀ ਛਾਇਆਵਾਦੀ ਕਵੀ ਵਰਡਜ਼ਵਰਥ ਵਾਂਗ ਪੰਜਾਬੀ ਵਿਚ ਕਿ ਕਿਰਪਾ ਸਾਗਰ ਤੇ ਧਨੀ ਰਾਮ ਚਾਤ੍ਰਿਕ ਨੇ ਪ੍ਰਕਿਰਤੀ ਦਾ ਸੁਤੰਤਰ ਵਰਣਨ ਕੀਤਾ ਹੈ। ਨੇ ਆਮ ਤੌਰ ਤੇ ਨਾ ਤਾਂ ਕੁਦਰਤ ਨੂੰ ਚਿੰਨ ਰੂਪ ਵਿਚ ਚਿਤਰਿਆ ਹੈ, ਨਾ ਹੀ ਹੋਰ ਡੂੰਘੇ ਅਰਥ ਵਿੱਚ । ‘ਲਕਸ਼ਮੀ ਦੇਵੀਂ ਵਿੱਚ ਕਿਰਪਾ ਸਾਗਰ ਦਾ ਸੁਤੰਤਰ ਦਾ ਵਰਣਨ ਵੇਖੋ : ਹੀ ਕਿ ‘ਜਿੰਨੇ ਫੁਲ ਜਹਾਨ ਦੇ ਥਾਂ ਥਾਂ ਖੜੇ ਨਿਸ਼ੰਗ । ਬ੍ਰਿਛਾਂ ਦੇ ਸੰਗ ਲਗੀਆਂ ਵੇਲਾਂ ਰੰਗ ਬਰੰਗ । ਲਪਟਾਂ ਦੇਂਦਾ ਵਾ ਨੂੰ ਕਿਤੇ ਚੰਬੇਲੀ ਫੁਲ ! ਨਰਗਸ ਮਾਰੇ ਅੱਖੀਆਂ ਬਾਹਰ ਭੇੜੇ ਝੂਲ। | ੨੪