ਪੰਨਾ:Alochana Magazine December 1960.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੜਕੇ ਤੜਕੇ ਅਜ਼ਲਾਂ ਦੀ ਰਾਣੀ ਕੁਦਰਤ ਦੀ ਕੁੱਖ ਪਈ ਫਰਕੇ ਤੜਕੇ ਤੜਕੇ ਬਦਲਾਂ ਦੇ ਪੱਲੇ ਵਿਚ ਇਕ ਦਿਲ ਪਿਆ ਧੜਕੇ । (ਬਦਲਾਂ ਦੇ ਪੱਲੇ ਵਿਚ) | ਅੰਮ੍ਰਿਤਾ ਕੁਦਰਤ ਨੂੰ ਦੁਖ-ਸੁਖ ਵਿਚ ਸਾਂਝੀਵਾਲ ਵੀ ਬਣਾਂਦੀ ਹੈ । ਪ੍ਰੇਮੀ ਦੀ ਉਡੀਕ ਵਿਚ ਖੀਵੀ ਹੋਈ ਪ੍ਰੇਮਿਕਾ ਰੇ ਦੀ ਹਵਾ ਨੂੰ ਆਪਣੇ ਗੀਤ ਦੀ ਤਾਲ ਬਣਨ ਲਈ ਪ੍ਰੇਰਦੀ ਹੈ : “ਵਗ ਵਗ ਪੁਰੇ ਦੀ ਵਾਏ ਕਿ ਸਜਣਾਂ ਨੇ ਅਜ ਆਉਣਾ ਮੈਂ ਗਾਵਾਂਗੀ ਨੁਮਕ ਠੁਮਕ ਕੇ ਤਾਲ ਦੇਵੀਂ ਤੂੰ ਰੁਮਕ ਰੁਮਕ ਕੇ ਅਣੀ ਮਾਹੀਏ ਨੂੰ ਅਸੀਂ ਰਝਾਉਣਾ, ਕਿ ਸਜਣਾਂ ਨੇ ਅਜ ਆਉਣਾ । (ਜੀਊਂਦਾ ਜੀਵਨ) ਤੇ ਕਵਿਤਰੀ ਪ੍ਰਕ੍ਰਿਤੀ ਦੇ ਮਾਨਵੀਕਰਣ ਦੀ ਉਸ ਅਵਸਥਾ ਦਾ ਵੀ ਵਰਣਨ ਕਰ ਦੀ ਹੈ, ਜਿਥੇ ਨਾਰੀ ਤੇ ਪ੍ਰਕ੍ਰਿਤੀ ਆਪਸ ਵਿਚ ਇਕਮਿਕ ਹੋ ਜਾਂਦੀਆਂ ਹਨ । ਨਾਰ ਕ੍ਰਿਤੀ, ਤੇ ਕਿਰਤੀ ਨਾਰੀ ਬਣ ਜਾਂਦੀ ਹੈ । ਇਸ ਅਭੇਦਤਾ ਦਾ ਬਿਆਨ ਦੇਖੋ : “ਫੂਲਾਂ ਊਧੀ ਪਾ ਲਈ ਹਾਏ, ਮਾਲੀ ਨੂੰ ਕੌਣ ਬੁਲਾਵੇ । ਕਲੀਆਂ ਝੂਲੇ ਪਾਂਦੀਆਂ ਪਈਆਂ, ਟਾਹਣੀ ਦਾ ਲਕ ਲਚਕਾਵੇ । ਪੱਤੀਆਂ ਦੇ ਮੂੰਹ ਮੁੜ ਮੁੜ ਜਾਂਦੇ, ਤੇ ਡਾਲ ਵੀ ਝੁਕਦਾ ਜਾਵੇ ਸਦੇ ਨੀ ਸਈਓ, ਸਦੋ ਨੀ ਮਾਲੀ, ਮੇਰਾ ਬੂਟਾ ਸੁਕਦਾ ਜਾਵੇ। (ਓ ਗੀਤਾਂ ਵਾਲਿਆ) " ਭਰਾ ਕਈ ਵਾਰੀ ਸਮੁਚੀ ਇਸਤਰੀ ਪ੍ਰਕਿਰਤੀ ਦੇ ਰੂਪ ਵਿਚ ਢਲ ਜਾਂਦੀ ਹੈ : “ਤੂੰ ਅੰਬ ਦਾ ਬੂਰ ਭਲਾ, ਤੂੰ ਸਰਿਹੋਂ ਦਾ ਫੁਲ ਭਲਾ । ਤੇਰਾ ਜੋਬਨ ਚੜਿਆ ਚੰਨ ਨੀ, ਮੈਂ ਕੀਕਣ ਤਾਰਾਂ ਮੁਲ ਭਲਾ । (ਸਰਘੀ ਵੇਲਾ) n