ਅੰਮ੍ਰਿਤਾ ਦੀ ਕਵਿਤਾ ਨਾਰੀ ਮਨ ਦੀ ਆਵਾਜ਼ ਹੈ, ਤੇ ਇਹ ਨਾਰੀ ਹਿਰਦਾ ਕਦੇ ਪਕ੍ਰਿਤੀ ਦੇ ਰੂਪ ਵਿਚ ਤੇ ਕਦੇ ਇਸਤਰੀ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦਾ ਹੈ । ਪ੍ਰਭਜੋਤ ਕੌਰ ਵੀ ਕਾਲੇ ਬਦਲਾਂ ਦੀ ਸੁਨਹਿਰੀ ਕੰਨੀ ਨੂੰ ਕਿਸ ਕੁੜੀ ਦੀ ਚੁੰਨੀ ਬਣਾ ਪ੍ਰਕਿਰਤੀ ਦਾ ਮਾਨਵੀਕਰਣ ਕਰਦੀ ਸਾਨੂੰ ਦਿਸਦੀ ਹੈ : ਕਾਲੇ ਬਦਲਾਂ ਦੀ ਸੁਨਹਿਰੀ ਕੰਨੀ, ਖਬਰੇ ਵਿਛੀ ਹੋਈ ਏ ਏਥੇ, ਕਿਸੇ ਕੁੜੀ ਦੀ ਚੁੰਨੀ ! (ਅਜ਼ਲ ਤੋਂ) | ਪਿਆਰਾ ਸਿੰਘ ਸਹਿਰਾਈ ਵਰਗੇ ਮਾਰਕਸਵਾਦੀ ਕਵੀ ਦੀਆਂ ਮੁਢਲੀਆਂ ਰਚਨਾਵਾਂ ਵਿਚ ਵੀ ਛਾਇਆਵਾਦ ਦੀ ਝਲਕ ਦੇਖੀ ਜਾ ਸਕਦੀ ਹੈ । ਚਿੜੀਆਂ ਦੀ ਚੂ ਚੂ ਵਿਚੋਂ ਉਸ ਨੂੰ ਸਮੁੱਚੀ ਪ੍ਰਕਿਰਤੀ ਗਾਉਂਦੀ ਜਾਪਦੀ ਹੈ : ਕੱਕਰ ਪੰਘਰੇ, ਰੁਤਾਂ ਮੱਘੀਆਂ, ਸੁਪਨੇ ਧੜਕੇ, ਸੱਧਰਾਂ ਜਗੀਆਂ, ਪ੍ਰਕਿਰਤੀ ਪਈ ਗਾਵੇ, ਚਿੜੀਆਂ ਚੂਕਦੀਆਂ । ( ਰੁਣ) ਕ੍ਰਿਤੀ ਵਿਚੋਂ ਪਰਮਾਤਮਾ ਦੀ ਝਲਕ ਦੇਖਣ ਦੀ ਰੁਚੀ ਤਾਂ ਪਰੰਪਰਾ-ਤੇ ਹੈ । ਮਹਾਤਮਾ ਕਬੀਰ, ਗੁਰੂ ਨਾਨਕ ਦੇਵ ਜੀ ਤੇ ਦੂਸਰੇ ਸੰਤ ਕਵੀਆਂ ਨੇ ਕੁਦਰਤ ਵਿਚੋਂ ਕਾਦਰ ਨੂੰ ਦੇਖਿਆ ਤੇ ਬਲਿਹਾਰ ਗਏ । {ਆਧੁਨਿਕ ਪੰਜਾਬੀ ਕਾਵਿ ਵਿਚ ਭਾਈ ਵੀਰ ਸਿੰਘ ਵਿਚ ਇਹ ਰੁਚੀ ਪ੍ਰਬਲ ਰਹੀ ਹੈ । 'ਮਟਕ ਹੁਲਾਰੇ', ਲਹਿਰਾਂ ਦੇ ਹਾਰ ਤੇ “ਬਿਜਲੀਆਂ ਦੇ ਹਾਰ' ਆਦਿ ਪੁਸਤਕਾਂ ਵਿਚ ਉਨ੍ਹਾਂ ਦਾ ਪ੍ਰਕਿਰਤੀ ਪ੍ਰੇਮ ਰਹੇਸਵਾ ਦੀ ਸੀਮਾ ਤਕ ਅਪੜ ਗਾਇਆ ਹੈ । ‘ਵੈਰੀ ਨਾਗ ਚਸ਼ਮੇ ਦੀ ਸੁੰਦਰਤਾ ਵਿਚੋਂ ਤੋਂ ਸੁੰਦਰਤਾ ਦੀ ਝਲਕ ਕਵੀ ਨੂੰ ਪੈਂਦੀ ਹੈ : ਵੈਰੀ ਨਾਗ ਤੇਰਾ ਪਹਿਲਾ ਝਲਕਾ', ਜਦ ਅੱਖੀਆਂ ਨੂੰ ਵਜਦਾ । ਕੁਦਰਤ ਦੇ ਕਾਦਰ ਦਾ ਜਲਵਾ, ਲੈ ਲੈਂਦਾ ਇਕ ਸਜਦਾ । (ਲਹਿਰ ਹੁਲਾਰੇ) । ਇਸੇ ਤਰਾਂ ‘ਇਛਾਬਲ ਦਾ ਨਾਦ ਇਲਾਹੀ ਰਾਗ ਵਿਚ ਬਦਲ " ਤੇ ਕਵੀ ਨੂੰ ਬੇ-ਖੁਦੀ ਦੀ ਅਵਸਥਾ ਵਿਚ ਪੁਚਾ ਦੇਂਦਾ ਹੈ : 7 ਬਦਲ ਜਾਂਦਾ ਹੈ ।