ਪੰਨਾ:Alochana Magazine December 1960.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਹੀ ਦੇ ਮੁਖੜੇ ਮੋਹੀਆਂ, ਅੱਖਾਂ ਨਾ ਫਿਰਾ ਨੀ ਮਾਂ । ਪ੍ਰੇਮ ਤਾਂ ਰੱਬ ਦੀ ਜ਼ਾਤ ਹੈ, ਪ੍ਰੇਮ ਹੀ ਕਾਇਨਾਤ ਹੈ । ਮੈਨੂੰ ਤੇ ਸਾਫ ਝਲਕਦਾ, ਬੂਤ ਦੇ ਵਿਚ ਖੁਦਾਂ ਨੀ ਮਾਂ । ਮੋਹਨ ਸਿੰਘ ਪ੍ਰੇਮ ਦੀ ਅਵਸਥਾ ਦਾ ਨਕਸ਼ਾ ਇਸ ਤਰ੍ਹਾਂ ਖਿਚਦਾ ਹੈ : ਕਿਹਾ ਨਿੱਕਾ ਨਿੱਕਾ ਰਹਿੰਦਾ ਸਰੂਰ, ਨਾ ਹੀ ਪੂਰੀਆਂ ਹੋਸ਼ਾਂ ਮੈਨੂੰ, ਨਾ ਮੈਂ ਨਸ਼ੇ ਵਿਚ ਚੂਰ । (ਕਸੁੰਭੜਾ} ਫਿਰ ਉਹ ਸਵਾਦ ਸਵਾਦ ਹੋ ‘ਤਾਰਿਆਂ ਦੀ ਲੋਅ ਵਿਚ ਲੇਟ ਜਾਂਦਾ ਹੈ : ਸਵਾਦ ਸਵਾਦ ਮੈਂ ਲੇਟਿਆ, ਤਾਰਿਆਂ ਦੀ ਨਿੰਮੀ ਨਿੰਮੀ ਲੋਅ । ਅੱਖਾਂ ਭਰੀਆਂ ਸੁਫਨਿਆਂ, ਮੇਰੀ ਹਿਕ ਭਰੀ ਖੁਸ਼ਬੋ । ਝੁਕ ਝੁਕ ਤਾਰੇ ਅਰਸ਼ ਦੇ,, ਲੈਣ ਪਏ ਕਨਸੋਅ । ਕੀ ਵੇਖੋ ਤੁਸੀ ਤਾਰਿਓ ? ਕੀ ਲਵੋ ਕਨਸੋ ? ਤੁਸੀ ਚੀਜ਼ ਕੋਈ ਅਰਸ਼ ਦੀ, ਮੈਨੂੰ ਲੱਗੀ ਜ਼ਿਮੀ ਦੀ ਛੁਹ । ਕਸੁੰਬੜਾ) ਤ ਅੰਮ੍ਰਿਤਾ ਪ੍ਰੀਤਮ ਪ੍ਰੇਮ ਦੀ ਅਵਸਥਾ ਦਾ ਮਨੋਵਿਗਿਆਨਕ ਚਿਤਰ ਖਚਦੀ ਹੋ ਜਦੋਂ ਮੁਟਿਆਰ ਪ੍ਰੇਮ ਵਿਚ ਸੁਧ-ਬੁਧ ਗਵਾ ਬੈਠਦੀ ਹੈ :- “ਅਜ ਕੀ ਹੋਇਆ ਏ ਮਾਏ, ਸਾਨੂੰ ਪਤਾ ਨਹੀਊ ਹਾਏ । ਪੂਣੀ ਖੁਸ ਖੁਸ ਜਾਏ, ਮਾਹਲ ਡਿਗ ਡਿਗ ਜਾਏ । ਤੰਦ ਟੁੱਟ ਟੁੱਟ ਜਾਏ, ਮਣਕਾ ਲੱਥ ਲੱਥ ਜਾਏ ੩0