ਪੰਨਾ:Alochana Magazine December 1960.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਤਰਕਲੇ ਦੀ ਨੌਕ, ਹੱਥੀ ਚੁਤ ਚੁਭ ਜਾਏ । (ਬਦਲਾਂ ਦੇ ਪੱਲੇ ਵਿਚ) ਪ੍ਰੇਮ ਦੀ ਇਸ ਭਾਵਨਾ ਦਾ ਵਰਣਨ ਪ੍ਰਭਜੋਤ ਇਸ ਪ੍ਰਕਾਰ ਕਰਦੀ ਹੈ :- ਗੀਤ ਮੇਰੇ ਅਜ ਗ਼ੈਬ ’ਚੋਂ ਜਾਗੇ, ਨਚਣਾ ਚਾਹੁਣ ਤਾਲ ਮਿਲਾ ਕੇ । ਪੌਣ ਪਾਣੀ ਦੀ ਰਿਮ ਝਿਮ ਅੰਦਰ, ਖੋਲ ਇਨ੍ਹਾਂ ਦੇ ਬੰਧਨ ਆ ਕੇ । ਮੈਂ ਬੌਰੀ ਤੂੰ ਬੋਰਾ ਹੋ ਜਾ, ਪੀ ਕੇ ਪ੍ਰੀਤ ਨੈਣ-ਮੁਦਰਾ ਨੂੰ ਤੂੰ ਵੀ ਅਜ ਵਿਸਮਾਦ 'ਚ ਖੋ ਜਾ।" (ਸੁਪਨੇ ਸੱਧਰਾ। ਸੁਖਬੀਰ ਵਿਚ ਪ੍ਰੇਮ ਦਾ ਇਹ ਅਨੁਭਵ ਇਸ ਤਰ੍ਹਾਂ ਪ੍ਰਗਟ ਹੋਇਆ ਹੈ : ਗੁਜ਼ਰ ਰਿਹਾ ਹੈ ਇਹ ਕੌਣ ਅਜ ਜਜ਼ਬਿਆਂ ਚੋਂ ਮੇਰੇ-- ਕਿ ਬਲ ਰਹੀ ਹੈ ਮੇਰੇ ਖਿਆਲਾਂ ਦੇ ਕਿੰਗਰਿਆਂ ਤੇ ਸੈਆਂ ਹੀ ਜੋਤਾਂ ਦੀ ਦੀਪਮਾਲਾ ਕਿਨੇ ਮੇਰੇ ਖਿਆਲ ਨੂੰ ਹੈ ਰੇਸ਼ਮ ਦੀ ਲਹਿਰ ਦਿਤੀ ਕਿ ਫਿਰ ਇਹਨਾਂ ਹੀ ਰਾਹਾਂ ਉਤੇ ਪਿਆਰ ਦਾ ਮੈਨੂੰ ਮੂੰਹ ਵਿਖਾਲਾ । ਇਨ੍ਹਾਂ ਉਪਰੋਕਤ ਕਵੀਆਂ ਤੋਂ ਛੂਟ ਸੰਤੋਖ ਸਿੰਘ ਧੀਰ, ਹਰਿਭਜਨ ਸਿੰਘ, ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਤਾਰਾ ਸਿੰਘ ਆਦਿ ਕਵੀਆਂ ਵਿਚ ਸ਼ਿਗਾਰ ਤੇ ਸੁੰਦਰਤਾ ਦੀ ਭਾਵਨਾ ਤੀਬਰ ਹੈ । ਅਜ ਦੇ ਬਹੁਤ ਸਾਰੇ ਪੰਜਾਬੀ ਕਵੀ ਛਾਇਆਵਾਦ ਦੇ ਘੇਰੇ ਚੋਂ ਨਿਕਲ ਕੇ ਸਮਾਜਵਾਦ ਵਲ ਮੁੜ ਰਹੇ ਹਨ ਅਤੇ ਪ੍ਰੇਮ ਦੀ ਥਾਂ ਲੋਕ-ਪ੍ਰੇਮ ਨੂੰ ਅਪਨਾ ਰਹੇ ਹਨ । ਦਾਨ ਦੀ ਕਲਮ ਵਿਅਕਤੀਗਤ ਦੁਖ ਸੁਖ ਨੂੰ ਬਿਆਨਣ ਦੀ ਥਾਂ ਜਨ-ਸਾਧਾਰਣ ਦੇ ੪੧ ਸੁਖ ਨੂੰ ਪ੍ਰਗਟਾਉਣ ਵਲ ਲਗ ਗਈ ਹੈ । ਇਸ ਤਰ੍ਹਾਂ ਬਹੁਤ ਸਾਰੇ ਕਲ਼ ਛਾਇਆਵਾਦੀ ਅਜ ਦੇ ਸਮਾਜਵਾਦੀ ਕਵੀ ਬਣ ਗਏ ਹਨ ਤੇ ਇਹ ਰੁਚੀ ਨਿਰ ਸੰਦੇਹ ਪ੍ਰਤੀ ਦੀ ਲਖਾਇਕ ਹੈ । ੩੧