ਪੰਨਾ:Alochana Magazine December 1960.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਲਬੀਰ ਸਿੰਘ ਕਾਂਗ ਬਾਵਾ ਬਲਵੰਤ ਦੀ ਪੰਜਾਬੀ ਕਾਵਿ ਨੂੰ ਦੇਣ ਬਾਵਾ ਬਲਵੰਤ ਇਕ ਵਿਸ਼ਿਸ਼ਟ ਕਾਵਿ-ਤਿਭਾ ਦਾ ਮਾਲਕ ਹੈ । ਸਦੀਆਂ ਬਾਅਦ ਅਜਿਹੇ ਕਲਾਕਾਰ, ਕਿਸੇ ਸਾਹਿਤ ਵਿਚ ਪ੍ਰਵੇਸ਼ ਕਰਦੇ ਹਨ, ਜਿਨ੍ਹਾਂ ਦੀ ਸੂਖਮ ਸਾਹਿਤ-ਸੂਝ ਨੂੰ ਆਮ ਲੋਕ ਨਹੀਂ ਸਮਝ ਸਕਦੇ ਪਰ ਜਦ ਲੋਕ ਉਸ ਦਾ ਅੰਤ੍ਰੀਵ ਸਾਹਿਤ-ਰਸ ਮਾਣਨ ਲਗ ਪੈਂਦੇ ਹਨ ਤਾਂ ਸਦੀਆਂ ਤਕ ਉਸ ਦੇ ਗੀਤਾਂ ਦੀ ਧੁਨੀ ਲੋਕ-ਪਿੜਾਂ ਵਿਚ ਗੂੰਜਦੀ ਰਹਿੰਦੀ ਹੈ । ਅਮਰ ਸਿੰਘ ਨੇ ਵੀ ਲਿਖਿਆ ਹੈ ਕਿ:- “ਬਾਵਾ ਬਲਵੰਤ ਦੀ ਰਚਨਾ ਪਹਿਲੇ ਮਾਣਨ ਤੇ ਫੇਰ ਪਛਾਣਨ ਅਤੇ ਪਛਾਣ ਕੇ ਫਿਰ ਮਾਣਨ ਦੀ ਚੀਜ਼ ਹੈ ।” ਬਾਵਾ ਬਲਵੰਤ ਦੇ ਡੂੰਘੇ ਕਾਵਿ-ਅਧਿਐਨ ਤੋਂ ਬਾਅਦ ਮੈਂ ਵੀ ਉਸ ਦੇ ਇਸ ਵਿਚਾਰ ਦੀ ਪੁਸ਼ਟੀ ਕਰਦਾ ਹਾਂ । ਇਸ ਵਿਚਾਰ ਤੋਂ ਇਹ ਖਿਆਲ ਨਹੀਂ ਹੁਣ ਕਰਨਾ ਚਾਹੀਦਾ ਕਿ ਬਾਵਾ ਬਲਵੰਤ ਦੀ ਕਵਿਤਾ ਸਮਝ ਹੀ ਨਹੀਂ ਆਉਂਦੀ। ਨਿਰੋਲ ਸੱਚ ਜਾਂ ਨਿਰੋਲ ਨੰਗੇਜ ਕੌੜਾ ਤੇ ਕੁਹਜਾ ਹੋ ਜਾਂਦਾ ਹੈ । ਆਖਰ ਕਲਾ ਕਿਸੇ ਚੀਜ਼ ਦਾ ਨਾਮ ਹੈ | ਸੱਚਾ ਕਲਾਕਾਰ ਓਹੀ ਹੈ, ਜੋ ਸਾਡੇ ਜਜ਼ਬਾਤ ਵਿਚ ਇਕ ਬਰਥਰਾਹਟ ਲਿਆ ਕੇ ਬੁੱਧੀ ਨੂੰ ਵੀ ਟੁੱਬੇ ! ਇਹ ਕਹਿਣਾ ਗਲਤ ਹੈ ਕਿ ਨਸਥਲ ਵਿਚ ਇਕ ਥਰਥਰਾਹਟ ਲਇਆ ਦੇਣੀ ਹੀ ਕਵਿਤਾ ਹੈ । ਸ਼ਾਹਿਤ ਹੀ ਬਸ ਕੀਮਤ ਆਦਿ ਕਾਲ ਜਾਂ ਮਧ ਕਾਲ (ਸਮੇਤਵਾਦੀ) ਵਿਚ ਪ੍ਰਵਾਨ ਹੋ ਸਕਦੀ ਸੀ, ਅਜ ਦੇ ਕਵੀ ਤੋਂ ਅਸੀਂ ਮਨ-ਤਰੰਗਾਂ ਤੋਂ ਇਲਾਵਾ ਵੀ ਕੁਛ ਮੰਗਦੇ ਹਾਂ ਉਹ ਹੈ ਉਸ ਦੀ ਕਲਾਤਮਕ ਬੁਧੀਮੱਤਾ ਜਿਸ ਦੁਆਰਾ ਮਨੁੱਖ ਆਪਣੇ ਅਧੁਰੇ-ਪਣ ਨੂੰ ਕੁਛ ਭਰਪੂਰ ਕਰਨ ਦਾ ਯਤਨ ਕਰਦਾ ਹੈ । ਸਾਰਾ ਜੀਵਨ ਅਧੂਰਾ ਹੈ, ਧਰਤੀ ਤੇ ਇਸ ਉੱਤੇ ਵਿਚਰਦੀ ਹਰ ਚੀਜ਼ ਵਿਕਾਸ ਕਰ ਰਹੀ ਹੈ ਪਰ ਆਖਰੀ ਮੰਜਲ ਤਾਂ ਕੋਈ ਨਹੀਂ ਕਲਾਕਾਰ ਪਾਸ ਉਹ ਵਿਸ਼ਿਸ਼ਟ ਬੁੱਧੀ ਹੁੰਦੀ ਹੈ ਜਿਹੜੀ ਪੂਰਣਤਾ ਦੀ ਮੰਜ਼ਲ ਦੇ ਸੰਕੇਤ ਕਰਦੀ ਹੈ । “ਜੀਵਨ ਹੈ ਪੂਰਨਤਾ ਦੇ ਕਲਸਾਂ ਵਲ ਇਕ ਤੋਰ ।" ਤੱਕ