ਪੰਨਾ:Alochana Magazine December 1960.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਵਾ ਆਪ ਲਿਖਦਾ ਹੈ । ਨਿਰੋਲ ਸਿਧੀਆਂ ਸਾਦੀਆਂ ਗਲਾਂ ਵਿਚੋਂ ਕਾਵਿਮਹਾਨਤਾ ਨਹੀਂ ਪੈਦਾ ਹੋ ਸਕਦੀ । ਕਿੰਨਾ ਸੁਆਦ ਹੈ, ਬਾਦਾਮ ਆਪ ਤੋੜ ਕੇ ਗਿਰੀ ਖਾਣ ਦਾ, ਇਹੋ ਹਾਲ ਪਾਠਕ ਦਾ ਹੈ । ਡੂੰਘੇ ਅਧਿਐਨ ਤੋਂ ਬਾਦ ਜਦ ਸਾਨੂੰ ਕੋਈ ਕਾਵਿ-ਪੰਗਤੀ ਸਮਝ ਆਉਂਦੀ ਹੈ ਤਾਂ ਮਨ ਦੇ ਸੁਆਦ ਮਾਣਦਾ ਹੈ । ਇਕ ਕਵਿਤਾ ਦਾ ਬਾਹਰਮੁਖੀ ਰਸ ਤੇ ਦੂਜਾ ਅੰਤਰਮੁਖੀ ਨਾਦ । | ਬਾਵਾ ਬਲਵੰਤ ਦੀ ਕਾਵਿ-ਕਲਾ ਨੂੰ ਸਮਝਣ ਲਈ ਸਾਹਿਤ ਕਲਾ ਸੰਬੰਧ ਟਾਏ ਉਸ ਦੇ ਖਿਆਲਾਂ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ । ਬੜੀ ਦੇਰ ਸਾਹਿਤ ਆਮੋਦ-ਪ੍ਰਮੋਦ ਦਾ ਸਾਧਨ ਸਮਝਿਆ ਜਾਂਦਾ ਰਹਿਆ ਹੈ । ਆਧੁਨਿਕ ਯੁਗ ਵਿਚ ਵੀ ਕਈ ਸਾਹਿਤਕਾਰ ਇਕ ਮਨੋਵੇਗ ਨੂੰ ਪ੍ਰਗਟਾ ਦੇਣਾ ਹੀ ਕਵਿਤਾ ਸਮਝਦੇ ਹਨ । ਪਰ ਇਕ ਮਹਾਨ ਕਲਾਕਾਰ ਕਲਾ-ਖੇਤਰ ਵਿਚ ਇਕ ਤਿਭਾਸ਼ਾਲੀ ਤੇ ਕਲਿਆਣਕਾਰੀ ਦ੍ਰਿਸ਼ਟੀਕੋਣ ਲੈ ਕੇ ਪ੍ਰਵੇਸ਼ ਕਰਦਾ ਹੈ । ਕਵਿਤਾ ਛਿਨ-ਭੰਗਰ ਦਾ ਸੁਆਦ ਨਹੀਂ, ਇਹ ਤਾਂ ਸਦੀਆਂ ਤਕ ਮਾਣੀ ਜਾਣ ਵਾਲੀ ਇਕ ਅਮਰ ਦਾਤ ਹੈ, ਜਿਸ ਵਿਚੋਂ ਹਰ ਯੁਗ ਦੇ ਲੋਕ ਨਵ-ਨੀਤ ਰਸ ਤੇ ਅਗਵਾਈ ਲੈਂਦੇ ਹਨ । ਭੁਲਣ-ਹਾਰ ਤੇ ਅਮੋੜ ਜਨ-ਸਾਧਾਰਣ ਨੂੰ ਸਦਾ ਇਕ ਆਗੂ ਕਲਾਕਾਰ ਦੀ ਲੋੜ ਹੁੰਦੀ ਹੈ । ਸਾਹਿਤ ਨਿਰਾ ਸੋਹਜ-ਸੁਆਦ ਜਾਂ ਆਤਮ-ਅਭਿਵਿਅਕਤੀ ਨਹੀਂ। ਬਾਵਾ ਬਲਵੰਤ ਕਾਵਿ-ਕਲਾ ਦੇ ਆਧੁਨਿਕ ਕਰਤੱਵ ਨੂੰ ਭਲੀ ਭਾਂਤ ਸਮਝਦਾ ਹੈ ਤੇ ਉਸ ਦਾ ਯੋਗ ਪ੍ਰਯੋਗ ਕਰਦਾ ਹੈ । ਕਾਵਿ-ਦ੍ਰਿਸ਼ਟੀਕੋਣ ਸੰਬੰਧੀ ਉਹ ਲਿਖਦਾ ਹੈ:- ਜੋ ਨਾ ਜਗਾਏ ਫਰ ਦਿਲ, ਦਿਲ ਦੀ ਹੈ ਉਹ ਆਵਾਜ਼ ਕੀ ? ਜੇ ਨਹੀਂ ਜ਼ਿੰਦਗੀ ਲਈ, ਕਵਿਤਾ ਕਲਾ ਦਾ ਸਾਜ਼ ਕੀ ? ਆਤਮ-ਬਲੀਦਾਨ ਸਾਡੀ ਸੰਸਕ੍ਰਿਤੀ ਦਾ ਮਹਾਨ ਲਛਣ ਹੈ । ਸਾਡੇ ਆਤਮ ਵਿਗਿਆਨੀਆਂ ਨੇ ਸੰਸਕ੍ਰਿਤੀ ਮੰਦਿਰ ਦੇ ਜੋ ਮਹਾਨ ਕਲਸ ਮੰਨੇ ਹਨ, ਉਹਨਾਂ ਵਿਚੋਂ ਆਪਾ ਵਾਰ ਕੇ ਸਮਾਜਕ ਕਲਿਆਣ ਕਰਨਾ ਇਕ ਮੁਖ-ਕਲਸ ਹੈ | ਬਾਵਾ ਇਹ ਲਕਸ਼ ਸਾਹਿਤਕਾਰ ਦੇ ਸਾਹਵੇਂ ਰਖਦਾ ਹੈ । ਕੋਈ ਵੀ ਸਮਾਜ ਪੂਰਣ ਤੌਰ ਤੇ ਰੋਸ਼ਨ ਨਹੀਂ । ਹਰ ਸਮਾਜ ਨੂੰ ਇਕ ਨਵ-ਪ੍ਰਕਾਸ਼ ਦੀ ਲੋੜ ਹੈ । ਸਾਹਿਤਕਾਰ ਸਮਾਜ ਦਾ ਦੀਪਕ ਹੈ ਜੋ ਜਗਤ ਦੀ ਕਾਲੀ ਰਾਤ ਨੂੰ ਰੋ ਨੂਰ ਕਰਦਾ ਹੈ, ਉਹ ਆਪਣਾ ਆਪ ਬਾਲਦਾ ਹੈ, ਸਮਾਜਕ ਦੁਖ ਬਰਦਾਸ਼ਤ ਕਰਦਾ ਹੈ, ਪਰ ਫਿਰ ਵੀ ਲੋਕ-ਹਿਤਾਂ ਹਿਤ ਆਪਣੀ "ਵਾਜ਼ ਬਲੰਦ ਕਰਦਾ ਹੈ । ਆਮ ਤੌਰ ਤੇ ਇਹ ਵੇਖਣ ਵਿਚ ਆਇਆ ਹੈ ਕਿ ਜਿਨਾਂ ਕਾਰਾਂ ਉਤੇ ਦੋਸ਼ਾਂ ਨੂੰ ਮਾਣ ਹੁੰਦਾ ਹੈ, ਜਿਨ੍ਹਾਂ ਹੁਨਰ ਦੇ ਪੁਜਾਰੀਆਂ ਸਦਕਾ *ਤਾ ਤੇ ਸੰਸਕ੍ਰਿਤੀ ਸਤਾਰਿਆਂ ਸਮਾਨ ਜਗਮਗਾਉਂਦੀ ਹੈ, ਉਹ ਸਰਸਵਤੀ ਦੇ ਰੇਟਉਂ ਵੀ ਆਰ ਰਹਿੰਦੇ ਹਨ । ਕਵੀ ਕਾਲੀਦਾਸ ਆਪਣੇ ਇਕ ਨਾਟਕ ਸਾਹਿਤ Rਕਿ ਪੁਜਾਰੀ ੩੩