ਪੰਨਾ:Alochana Magazine December 1960.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਅਖੀਰ ਤੇ ਰੱਬ ਅਗੇ ਪ੍ਰਾਰਥਨਾ ਕਰਦਾ ਹੈ ਕਿ ਵਿਦਿਆ ਦੀ ਮਹਾਨ ਦਾਤ ਦੇਣ ਵਾਲੇ, ਸਾਨੂੰ ਗੁਜ਼ਾਰੇ ਜੋਗੀ ਮਾਇਆ ਵੀ ਦਿਆ ਕਰ । ਫ਼ਰਦੋਸ਼ੀ ਨੂੰ ਮਹਿਮੂਦ ਗਜ਼ਨਵੀ ਵਲੋਂ ਮੋਹਰਾਂ ਉਸ ਵੇਲੇ ਪੁਜੀਆਂ ਜਦ ਕਿ ਉਸ ਦਾ ਜਨਾਜ਼ਾ ਨਿਕਲ ਰਹਿਆ ਸੀ । ਮੁਨਸ਼ੀ ਪ੍ਰੇਮ ਚੰਦਰ, ਗਾਲਿਬ ਤੇ ਕੀ ਸ਼ੈਕਸਪੀਅਰ ਸਭ ਇਸੇ ਆਰਥਿਕ ਤੰਗੀ ਦਾ ਸ਼ਿਕਾਰ ਰਹੇ ਹਨ । ਕਲਾਕਾਰ ਤੇ ਸਾਹਿਤਕਾਰ ਆਪਣਾ ਖੂਨ ਸਿੰਜ ਕੇ ਸੰਸਕ੍ਰਿਤੀ ਦੀ ਪਵਰਸ਼ ਕਰਦੇ ਹਨ ਤੇ ਇਨ੍ਹਾਂ ਦੀਆਂ ਇਹ ਖੂਨ ਨਾਲ ਸਿੰਜੀਆਂ ਰਚਨਾਵਾਂ ਅਮਰ ਹੋ ਜਾਂਦੀਆਂ ਹਨ । ਬਾਵਾ ਸਾਹਿਤਕਾਰ ਬਾਰੇ ਲਿਖਦਾ ਹੈ :- ਦੀਪਕ ਉਮਰ ’ਚ ਸੜ ਸੜ ਬੱਤੀ ਯੁਗ ਯੁਗ ਨੂਰ ਖਿਲਾਰੇ, ਅੰਦਰ ਦੀ ਹਰ ਬੇਧ ਸ਼ਕਤੀ ਕੋਮਲ ਰਿਸ਼ਮ ਉਭਾਰੇ । ਇਹ ਹੈ ਹਰ ਕਲਾਕਾਰ ਤੇ ਸਾਹਿਤਕਾਰ ਦੀ ਕਹਾਣੀ ਜੋ ਆਪਣਾ ਆਪ ਬਾਲ ਕੇ 'ਵਿਸ਼ਵ ਜੋਤ ਪੈਦਾ ਕਰਦਾ ਹੈ, ਬਲਵੰਤ ਦੀ ਆਪਣੀ ਜ਼ਿੰਦਗੀ ਵੀ ਤਾਂ ਅਜਿਹੀ ਹੈ । ਸਾਹਿਤਕਾਰ ਇਸ ਸਮਾਜ ਦਾ ਚੌਕੀਦਾਰ ਹੈ, ਅਸੀਂ ਛੋਟੀਆਂ ਛੋਟੀਆਂ ਕਲ ਤੇ ਗਾਫ਼ਲ ਹੋ ਕੇ ਸੌਂ ਜਾਂਦੇ ਹਾਂ, ਪਰ ਸਾਹਿਤਕਾਰ ਲਈ ਕੋਈ ਮੰਜ਼ਲ ਆਖਰੀ ਉਹ ਸਦਾ ਅਗਾਂਹ ਵਲ ਹੀ ਝਾਕਦਾ ਹੈ । ਇਕ ਮੰਜ਼ਲ ਤੇ ਹੀ ਬੈਠ ਜਾਣਾ ਉੱਨਤੀ ਦੇ ਰਾਹ ਵਿਚ ਰੁਕਾਵਟ ਹੈ । ਸਾਹਿਤਕਾਰ ਨੇ ਸਮਾਜ ਨੂੰ ਕੁਝ ਦੇਣਾ ਹੈ ਤੇ ਜੇ ਉਹ ਇਕ ਹੀ ਮੰਜ਼ਲ ਨੂੰ ਆਖਰੀ ਸਮਝ ਕੇ ਬਹਿ ਜਾਵੇਗਾ, ਤਾਂ ਪਾਠਕ ਉਸ ਤੋਂ ਅੱਕ ਜਾਣਗੇ, ਇਸੇ ਕਰ ਕੇ ਬਾਵਾ ਸਮਾਜ ਦੇ ਚੌਕੀਦਾਰ (ਸਾਹਿਤਕਾਰ) ਦੇ ਮੂੰਹ ਅਖਵਾਂਦਾ ਹੈ :- ਰਾਤ ਦਿਨਾਂ ਦੇ ਖੰਭਾਂ ਤੇ ਚੜ੍ਹ ਆਖੇ, “ਜਾਗ ਮੁਸਾਫ਼ਰ ! ਇਹ ਆਰਾਮ-ਸਰਾਂ ਨਹੀਂ ਤੇਰੀ, ਇਹ ਮੰਜ਼ਲ ਨਹੀਂ ਆਖਰ ’ ਸਾਹਿਤਕਾਰ ਕਲਪਣਾ ਦੁਆਰਾ ਹੀ ਸਾਨੂੰ ਇਨ੍ਹਾਂ ਦੁਖਾਂ ਸੁਖਾਂ ਵਿਚੋਂ ਕੱਢ, ਇਕ ਵਿਸਮਾਦ-ਵਾਤਾਵਰਣ ਵਿਚ ਲੈ ਜਾਂਦਾ ਹੈ । ਚੰਗੇ ਸਾਹਿਤਕਾਰ ਦੋ ਅੱਖਰ, ਸਪ ਵਿਚੋਂ ਨਿਕਲਣ ਵਾਲੇ ਮੋਤੀਆਂ ਵਾਂਗ ਹਨ, ਜੋ ਸਮਾਜ ਲਈ ਸਦਾ ਹੀ ਕਲਿਆਨਕਾਰੀ ਹਨ । ਕਲਸ ਨੇ ਬੜੇ ਬੜੇ ਇਨਕਲਾਬਾਂ ਵਿਚ ਮੁਢਲਾ ਹਿੱਸਾ ਪਾਇਆ ਹੈ । ਫ਼ਰਾਂਸੀਸੀ ਇਨਕਲਾਬ ਭਾਵੇਂ ਅੰਧਾ-ਧੁੰਦ ਕ੍ਰਾਂਤੀ ਸੀ, ਪਰ ਉਸ ਇਨਕਲਾਬ ਦੀ ਰਹ ਰੁਸ ਤੇ ਵਾਲਟੇਅਰ' ਦੀਆਂ ਰਚਨਾਵਾਂ ਸਨ । ਭਾਰਤ ਵਿਚ ਭਗਤੀ ਲਹਿਰ ਤੇ ਖਾਸ ਕਰ ਕੇ ਸਿੱਖ ਧਰਮ ਦੀ ਲਹਿਰ ਵਿਚ, ਸਾਹਿਤ ਦਾ ਬਹੁਤ ਵੱਡਾ ਹੱਥ ਹੈ । ਸਾਰਾ ਸੰਸਾਰ ਇਤਿਹਾਸ ਕਲਮ ਦੀ ਸ਼ਕਤੀ ਦਾ ਗਵਾਹ ਹੈ । ਤਦੇ ਹੀ ਬਾਵਾ ਲਿਖਦਾ ਹੈ :- ੩੪