ਪੰਨਾ:Alochana Magazine December 1960.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਿਵਰਤਨ ਕਰਦਾ ਹੈ ਜੱਗ ਵਿਚ ਇਹ ਸ਼ਕਤੀ ਦਾ ਸਾਰਾ, ਪੂਰਨਤਾ ਤਕ ਲੈ ਜਾਂਦਾ ਹੈ ਪੂਰਨ ਹੁਨਰ ਦਵਾਰਾ । ਪਰ ਸਾਨੂੰ ਬਲਵੰਤ ਦੀ ਦੂਸਰੀ ਸਤਰ ਨਾਲ ਮਤ-ਭੇਦ ਹੈ । ਪੂਰਣਤਾ ਦੀ ਥਾਹ ਤਾਂ ਅੱਜ ਤਕ ਕੋਈ ਨਹੀਂ ਪਾ ਸਕਿਆ ਤਾਂ ਸਾਹਿਤਕਾਰ ਕਿਵੇਂ ਅਜਿਹਾ ਕਰਨ ਯੋਗ ਹੋ ਸਕਦਾ ਹੈ ? ਇਸ ਸਤਰ ਦੇ ਲਿਖਣ ਨਾਲ ਬਾਵਾ ਬਲਵੰਤ ਨੇ ਆਪਣੇ ਹੀ ਖਿਆਲਾਂ ਵਿਚ ਵਿਰੋਧ ਪ੍ਰਗਟਾਇਆ ਹੈ । ਜੋ ਸਾਹਿਤਕਾਰ ‘ਇਹ ਮੰਜ਼ਲ ਨਹੀਂ ਆਖਰ’ ਦਾ ਸੁਨੇਹਾ ਦੇਂਦਾ ਹੈ, ਉਹ ਕਿਵੇਂ ਪੂਰਣਤਾ ਦੀ ਹੱਦ ਤਕ ਛੋਹਣ ਦਾ ਦਾਅਵਾ ਕਰ ਸਕਦਾ ਹੈ । ਸਾਹਿਤਕਾਰ ਦੇ ਉਪਰੋਕਤ ਲਕਸ਼ ਨੂੰ ਮੁੱਖ ਰਖਦਿਆਂ ਹੋਇਆਂ ਉਹ ਉਨ੍ਹਾਂ ਸਾਹਿਤਕਾਰਾਂ ਪ੍ਰਤੀ ਅਪਾਰ ਸ਼ਰਧਾ ਰਖਦਾ ਹੈ, ਜਿਹੜੇ ਲੋਕਤਾ ਲਈ ਆਪਾ ਵਾਰ ਪੈਂਦੇ ਹਨ, ਉਸ ਨੇ ਟੈਗੋਰ, ਇਕਬਾਲ, ਰੈਲਫ ਫੰਕਸ ਆਦਿ ਤੇ ਕਵਿਤਾਵਾਂ ਲਿਖੀਆਂ ਹਨ । ਰੈਲਫ ਫੌਕਸ ਦੀ ਸਪੇਨ ਲਈ ਕੀਤੀ ਕੁਰਬਾਨੀ ਨੂੰ ਉਹ ਅਮਰ ਜਵਾਨੀ ਦਾ ਨਾ ਦੇਂਦਾ ਹੈ । ਬਾਵਾ ਬਲਵੰਤ ਮੁਲਕ ਦੀਆਂ ਤੰਗ ਵਲਗਣਾਂ ਵਿਚ ਕੈਦ' ਨਹੀ, " ਸਾਰੇ ਵਿਸ਼ਵ ਨੂੰ ਆਪਣਾ ਘਰ ਸਮਝਦਾ ਹੈ । ਇਸੇ ਲਈ ਉਹ ਰੈਲਫ਼ ਫੌਕਸ' ਨਾਮੀ ਕਵਿਤਾ ਵਿਚ ਲਿਖਦਾ ਹੈ:- ਜ਼ਿੰਦਗੀ ਰੂਹ ਦੀ ਬੇਦਾਰੀ ਏ, ਕੌਮ ਦੀ ਬੇਦਾਰੀ ਨਹੀਂ । ਇਸੇ ਤਰ੍ਹਾਂ 'ਕਦਰਾਂ' ਨਾਮੀ ਕਵਿਤਾ ਵਿਚ ਇਕਬਾਲ ਦੀ ਕਾਵਿ-ਪ੍ਰਤਿਭਾ ਤੇ ਹਿੰਦੁਸਤਾਨੀਆਂ ਦੀ ਬੇਕਦਰੀ ਸੰਬੰਧੀ ਲਿਖਦਾ ਹੋਇਆ ਦਾਰਸ਼ਨਿਕ ਡੂੰਘਾਈ ਨੂੰ ਪ੍ਰਮੁੱਖ ਸਮਝਦਾ ਹੈ ਉਹ ਲਿਖਦਾ ਹੈ :- ਬੜਾ ਅਸਾਨ ਹੈ, ਮਸ਼ਹੂਰ ਚੰਦ ਰਵੀ ਹੋਣਾ, ਬੜਾ ਮੁਹਾਲ ਹੈ ਪਰ ਫ਼ਲਸਫ਼ੀ ਕਵੀ ਹੋਣਾ । ਕ ਵਿਚਾਰਵਾਨ ਇਹ ਕਿੰਤੂ ਕਰਨਗੇ ਕਿ ਕਵਿਤਾ ਤੇ ਫ਼ਲਸਫ਼ੇ ਦਾ ਕੀ ਕleਤਾ ਤੇ ਨਿਰੋਲ ਜਜ਼ਬਿਆਂ ਦੀ ਬਾਣੀ ਹੈ, ਪਰ ਸਾਹਿਤ-ਇਤਿਹਾਸ ਦੇ ਹ ਹਨ ਕਿ ਦਾਰਸ਼ਨਿਕ ਕਵੀ ਹੀ ਚਿਰੰਜੀਵ ਤੇ ਅਮਰ ਰਹੇ ਹਨ । ਕਵਿਤਾ ਦੇ ਦਰਸ਼ਨ ਭਾਰਤ ਦੀ ਪੁਰਾਤਨ ਪਰੰਪਰਾ ਹੈ । 03ਕਾਰ ਸਮਾਜ ਦਾ ਬੰਦਾ' ਤਦ ਹੀ ਬਣਦਾ ਹੈ ਜੇ ਉਹ ਆਪਣੇ ਦੁਖਾਂ 'ਤੇ ਸਰਵ ਮਾਨਵਤਾ ਵਿਚ ਅਭੇਦ ਹੋ ਜਾਵੇ । ਭਾਰਤੀ ਅਧਿਆਤਮ ਤੇ ' ਅਜ ਤਕ ਇਹੀ ਵਿਚਾਰ ਹੈ ਕਿ ਆਪਾ ਮਾਰ ਕੇ ਕਿਸੇ ਵਿਚ ਅਭੇਦ ਤਕਾਰ ਦਿਸਦੇ ਵਸਦੇ ਸਮਾਜ ਵਿਚ ਅਭੇਦ ਹੁੰਦਾ ਹੈ । ਇਹ ਠੀਕ ਮੇਲ ਹੈ । ਕਵਿਤਾ ਤੇ ਨਿਰੋਲ ਪੰਨੇ ਗਵਾਹ ਹਨ ਕਿ ੮ ਸਾਹਿਤਕਾਰ ਸਮ ਸੁਖਾਂ ਤੋਂ ਉੱਚਾ ਉਠ ਸਰਵੇ ਵਿਚਾਰਧਾਰਾ ਦਾ ਅਜ ਤਕ ਹੋ ਜਾਵੇ । ਸਾਹਿਤਕਾਰ ਇਸ ੩੫