ਪੰਨਾ:Alochana Magazine December 1960.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਤਾਂ ਸਾਧਾਂ ਦੀ ਆਵਾਜਾਈ ਇਤਨੀ ਸੀ ਕਿ ਘਰ ਦਾ ਗਿੱਧਾ ਪੱਕਾ ਉਹ ੪ ਜਾਂਦੇ ਸਨ ਅਤੇ ਕਬੀਰ ਅਤੇ ਘਰ ਦੇ ਦੂਸਰੇ ਜੀਆਂ ਨੂੰ ਕਈ ਵੇਰ ਦਾਣੇ ਚਬ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਅਤੇ ਸੌਣ ਵਾਸਤੇ ਘਰ ਵਿਚ ਜੋ ਗਿਣਤੀ ਦੇ ਮੰਜੇ ਹੁੰਦੇ ਉਹ ਤਾਂ ਸਾਧਾਂ ਸੰਤਾਂ ਨੂੰ ਦਿਤੇ ਜਾਂਦੇ ਅਤੇ ਲੋਈ ਦੇ ਬੱਚੇ ਕੁੰਜੇ ਹੀ ਸੌ ਦੇ । ਲਈ ਇਸ ਬਾਰੇ ਇਉਂ ਸ਼ਕਾਇਤ ਕਰਦੀ ਹੈ :- “ਲਰਿ ਲਰਿਕਣ ਖੇਬ ਨਾਹਿ, ਮੁੰਡੀਆ ਅਨਦਿਨੁ ਧਾਪੇ ਜਾਹਿ । ਇਕ ਦੁਇ ਮੰਦਰਿ ਇਕ ਦੁਇ ਬਾਟ, ਹਮ ਕਉ ਸਾਥਰ ਉਨ ਕਉ ਖਾਟ | ਮੂਡ ਪਲੋਸਿ ਕਮਰ ਬਧਿ ਪੋਥੀ, ਹਮ ਕਉ ਚਾਬਨੁ ਉਨ ਕਉ ਰੋਟੀ ।੮੭੧ ਘਰ ਦੀ ਗਰੀਬੀ ਦੀ ਹਾਲਤ ਦਾ ਨਕਸ਼ਾ ਕਬੀਰ ਜੀ ਦੇ ਇਕ ਸ਼ਬਦ ਤੋਂ ਸਪਸ਼ਟ ਹੁੰਦਾ ਹੈ । ਇਕ ਰਾਤ ਇਕ ਤਾ ਘਰ ਆ ਵੜਦਾ ਹੈ ਅਤੇ ਜੋ ਮਿਲਿਆ ਖਾ ਪੀ ਕੇ ਚਕੀ ਦਾ ਪਰੋਲਾ ਲੈ ਤੁਰਦਾ ਹੈ ਤੇ ਕਬੀਰ ਜੀ ਅਪਨੇ ਰੰਗ ਵਿਚ ਮਸਤ ਤੇ ਨੂੰ ਇਉਂ ਸੰਬੋਧਨ ਕਰਦੇ ਹਨ : ਇਸ ਘਰ ਮਹਿ ਹੈ ਸੁ ਤੂ ਚੂੰਢ ਖਾਹਿ, ਅਉਰ ਕਿਸੀ ਕੇ ਤੂ ਮਤਿ ਹੀ ਜਾਹਿ । ਚਾਕੀ ਚਾਟਹਿ ਚੂਨ ਖਾਹਿ, ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥ ੧੧੯੬ ਘਰ ਦੀ ਰੋਜ਼ ਦੀ ਆਟੇ ਲਣ ਦੀ ਮੰਗ ਤੋਂ ਤੰਗ ਆ ਕੇ ਆਪਣੇ ਮਾਲਕ ਦੇ ਦੋ ਸਿਧੀਆਂ ਤੇ ਖਰੀਆਂ ਖਰੀਆਂ ਸੁਣਾਉਂਦੇ ਹੋਏ ਨਿਤ ਦਾ ਰਾਸ਼ਨ ਪਾਣੀ ਮੰਗਦੇ ਹਨ : ‘ਭੂਖੇ ਭਗਤਿ ਨ ਕੀਜੈ, ਯਹ ਮਾਲਾ ਅਪਨੀ ਲੀਜੈ । ਹਉ ਮਾਂਗਉ ਸੰਤਨ ਰੇਨਾ, ਮੈਂ ਨਾਹੀਂ ਕਿਸੀ ਕਾ ਦੇਨਾ। ਮਾਧੋ ਕੈਸੀ ਬਨੈ ਤੁਮ ਸੰਗੇ, ਆਪਿ ਨ ਦੇਹੁ ਤ ਲੇਵਉ ਮੰਗੇ । ਦੁਇ ਸੇਰ ਮਾਗਉ ਚੂਨਾ, ਪਾਉ ਘੀਉ ਸੰਗਿ ਨਾ ! ਅਧ ਸੇਰ ਮਾਂਗਉ ਦਾਲੇ, ਮੋਕਉ ਦੋਨਉ ਵਖਤ ਜਿਵਾਲੇ । ••• ਮੈਂ ਨਾਹੀਂ ਕੀਤਾ ਲਬ, ਇਕੁ ਨਾਉਂ ਤੇਰਾ ਮੈਂ ਫਥੋਂ ਕਹਿ ਕਬੀਰ ਮਨੁ ਮਾਨਿਆ, ਮਨ ਮਾਨਿਆ ਤਉ ਹਰਿ ਜਾਨਿਆ । ੬੫੬ ਆਪ ਇਹ ਭੀ ਦੇਖਦੇ ਹਨ ਕਿ : “ਨਿਰਧਨ ਆਦਰੁ ਕੋਈ ਨ ਦੇਇ, ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥ ਜਉ ਨਿਰਧਨੁ ਸਰਧਨ ਕੈ ਜਾਇ, ਆਗੇ ਬੈਠਾ ਠਿ ਫਿਰਾਵਾਂ'