ਪੰਨਾ:Alochana Magazine December 1960.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂਹ ਦੇ ਤੂਫ਼ਾਨ ਤੋਂ ਬਾਦ ਜ਼ਿੰਦਗੀ ਦਾ ਨਵਾਂ ਦਿਨ ਨਿਕਲਦਾ ਹੈ, ਪਰ ਪਿਆਰ ਰੂਪੀ ਬੇੜੀ ਹੀ ਨਵੀਂ ਦੁਨੀਆਂ ਵਿਚ ਪ੍ਰੀਤਵਾਨਾਂ ਨੂੰ ਬਚਾਉਂਦੀ ਹੈ । ਮਿਥਿਹਾਸ (ਪਰੰਪਰਾਂ) ਨਾਲ ਭਰਪੂਰ ਬਵੇ ਦੀ ਕਵਿਤਾ ਅਮਰ ਰਹੇਗੀ । ਉਸ ਦੀ ਕਵਿਤਾ ਇਤਿਹਾਸ ਚੇਤਨਾ ਨਾਲ ਭਰਪੂਰ ਹੈ ਤੇ ਉਹ ਇਤਿਹਾਸਕ ਪਿਛੋਕੜ ਵਿਚੋਂ ਆਧੁਨਿਕ ਵਿਚਾਰਧਾਰਾ ਦੇ ਪ੍ਰਤੀਕ ਚੁਣਦਾ ਹੈ ਤੇ ਉਸ ਦੀ ਕਵਿਤਾ ਸਾਡੀ ਸਭਿਅਤਾ ਤੇ ਸੰਸਕ੍ਰਿਤੀ ਦੀ ਪ੍ਰਤੀਨਿਧ ਹੈ । ਮਿਥਿਹਾਸ ਤੇ ਪਰੰਪਰਾ ਦੀ ਪ੍ਰੇਰਣਾ ਦੇ ਪੱਖ ਤੋਂ ਬਾਵਾ ਇਕ ਥਾਂ ਤੇ ਉਕਾਈ ਕਰ ਗਇਆ ਹੈ । ਗੰਧ ਸਮੀਰ' ਤੋਂ ਪਹਿਲਾਂ ਲਿਖੀਆਂ ਕਿਤਾਬਾਂ ਵਿਚ ਉਸ ਨੇ ਮਿਥਿਹਾਸ ਦਾ ਸੋਹਣਾ ਯੋਗ ਕੀਤਾ ਹੈ ਤੇ ਇਸ ਤੋਂ ਮਹਾਨ-ਕਰਮਾਂ ਲਈ ਪ੍ਰੇਰਣਾ ਤੇ ਉਤਸ਼ਾਹ ਲਇਆ ਹੈ। ਪਰ ਸੁਗੰਧ ਸਮੀਰ' ਪੁਸਤਕ ਦੀ ਕਵਿਤਾ ਵਿਚ ਉਹ ਆਪਣੇ ਹੀ ਖਿਆਲਾਂ ਵਿਚ ਆਤਮ-ਵਿਰੋਧ ਪ੍ਰਗਟਾਉਂਦਾ ਹੈ ਉਹ ਲਿਖਦਾ ਹੈ :- “ਸੈਂਕੜੇ ਸਦੀਆਂ ਪੁਰਾਣੇ ਇਹ ਗੁਲਾਬ ਇਹ ਯਾਸਮੀਨ । ਮੁਰਝਾ ਗਏ ਮੌਤ ਦਾ ਪੈਗ਼ਾਮ ਦੇਂਦੇ ਨੇ ਪਏ ਹੁਣ ਨਾ ਬਾਕੀ ਤਾਜ਼ਗੀ, ਨਾ ਜ਼ਿੰਦਗੀ ਇਹ ਨਵੀਂ ਮਹਿਲ ਸਜਾ ਸਕਦੇ ਨਹੀਂ।” ••• “ਮਨੋਹਰ ਭੂਤ ਵਲ ਨਹੀਂ ਮੁੜਦੀ ਨਿਗਾਹ । ਇਹ ਕਾਵਿ ਪੰਗਤੀਆਂ ਉਸ ਦੇ ਆਪਣੇ ਹੀ ਦਸੇ ਵਿਚਾਰਾਂ ਦੇ ਉਲਟ ਜਾਂਦੀਆਂ ਹਨ । ਹੋ ਸਕਦਾ ਹੈ ਕਿ ਉਸ ਦਾ ਖਿਆਲ ਪੁਰਾਣੇ ਥਥੇ ਫਲਸਫ਼ਿਆਂ ਦੀ ਹੀ ਨਿਦਾ ਕਰਨੀ ਹੋਵੇ ਪਰ ਉਪਰੋਕਤ ਕਵਿਤਾ ਤਾਂ ਸਾਰੇ ਹੀ ਪੁਰਾਤਨ ਵਿਚਾਰਾਂ ਤੇ ਲਕੀਰ ਫੇਰ ਦੇਂਦੀ ਹੈ । ਸਦੀਆਂ ਪੁਰਾਣੇ ਫ਼ਲਸਫ਼ੇ ਵਿਚ ਵੀ ਨਵ-ਯੁਗ-ਚੇਤਨਾ ਹੁੰਦੀ . ਹੈ, ਇਸ ਨੂੰ ਉੱਕਾ ਹੀ ਨਿੰਦ ਦੇਣਾ ਅਯੋਗ ਹੈ । ਜੇ ਸਾਰੇ ਹੀ ਪੁਰਾਤਨ ਵਿਚਾਰੇ ਨਿੰਦਨੀਯ ਹੋਣ ਤਾਂ ਅਜ ਇਨ੍ਹਾਂ ਨੂੰ ਕੋਈ ਵੀ ਨਾ ਪੜੇ । ਇਹ ਤਾਂ ਸਾਡੀ ਸੰਸਕ੍ਰਿਤੀ ਦੀਆਂ ਉਹ ਮਹਾਨ ਪੌੜੀਆਂ ਹਨ ਜਿਨ੍ਹਾਂ ਦੇ ਆਸਰੇ ਅਸਾਂ ਬੌਧਿਕ-ਵਿਕਾਸ ਕੀਤਾ ਹੈ । ਕੁਦਰਤ ਸਾਡੇ ਜੀਵਨ ਦਾ ਇਕ ਅਟੁੱਟ ਅੰਗ ਹੈ । ਆਦਿ ਕਾਲ ਵਿੱਚ ਮਾਨਵ ਬਜ਼ੁਰਗ ਕੁਦਰਤ ਦੀ ਅਨੰਤਤਾ, ਵਿਚਿਤ੍ਰ ਤੇ ਅਸੀਮਤਾ ਵੇਖ ਕੇ ਵਿਸਮਾਦਿਤ ਹੋ ਗਇਆ ਸੀ । ਕੁਦਰਤ ਦੇ ਨਿਤ-ਨਵੇਂ ਭੇਦ ਉਸ ਲਈ ਅਜੂਬਾ ਸਨ । ਵਰੀਦ ਝਰਨੇ, ਸੂਕਾਂ ਮਾਰਦੇ ਦਰਿਆ, ਮਿਠੀ-ਮਧੁਰ ਸਮੀਰ ਉਹਦੇ ਅੰਦਰ ਜਜ਼ਬਿਆਂ ਦੀ ੪o