ਪੰਨਾ:Alochana Magazine December 1960.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਹਵਾ ਆਏ, ਉਡਾਏ ਮੇਰੀ ਕਾਲੀ ਧੂੜ ਨੂੰ, ਇਕ ਹਵਾ ਆਏ ਤਾਂ ਡੇਗੇ ਮੇਰੇ ਪਰਬਤ-ਕੂੜ ਨੂੰ, ਇਕ ਹਵਾ ਆ ਕੇ ਬੁਝਾਏ ਚੰਮ-ਖੁਸ਼ੀ ਦੀ ਲਾਟ ਨੂੰ, ਇਕ ਹਵਾ ਰੋਸ਼ਨ ਕਰੇ ਦੁਖ-ਜ਼ਿੰਦਗੀ ਦੀ ਵਾਟ ਨੂੰ । ਉਸ ਦੀ ਲਾਲੀ ਕਿੰਨੀ ਪਿਆਰੀ ਹੈ । ਮਧੁਰ ਸੁਮੀਰ ਵਿਚ ਬਾਲ-ਸੂਰਜ ਦੀ ਲੋ ਦਾ ਅਨੰਦ ਕਵੀ ਮਨ ਨੂੰ ਕਵਿਤਾ ਲਿਖਣ ਦੀ ਪ੍ਰੇਰਣਾ ਦੇਂਦਾ ਹੈ । ਆਮ ਕਵੀ ਇਸ ਰੰਗਾ-ਰੰਗ ਭਰਪੂਰ ਕੁਦਰਤ ਦੇ ਵਿਸਤਾਰਾਂ ਵਿਚ ਹੀ ਮਸਤ ਹੋ ਜਾਂਦੇ ਹਨ, ਪਰ ਬਾਵਾ ਇਨ੍ਹਾਂ ਤੋਂ ਦੋ ਕਦਮ ਅਗਾਂਹ ਜਾਂਦਾ ਹੈ । ਇਸ ਦਾ ਭਾਵ ਇਹ ਨਹੀਂ ਕਿ ਉਹ ਕੁਦਰਤ ਦਾ ਵਰਣਨ ਨਹੀਂ ਕਰਦਾ, ਮੇਰੇ ਖਿਆਲ ਅਨੁਸਾਰ ਜਿੰਨੀ ਡੂੰਘਾਈ ਤੇ ਯਥਾਰਥਕਤਾ ਉਸ ਦੇ ਕੁਦਰਤ-ਵਰਣਨ ਵਿਚ ਹੈ, ਉੱਨੀ ਹੋਰ ਕਿਸੇ ਕਵੀ ਵਿਚ ਨਹੀਂ। ਉਸ ਦਾ ਕੁਦਰਤ ਸੰਬੰਧੀ ਡੂੰਘਾ ਗਿਆਨ ਵੇਖੋ ਹੇਠ ਲਿਖੀਆਂ ਸਤਰਾਂ ਵਿਚ :- ਦੌੜਦੀ ਏ ਨੀਂਦ ਤੇਰੇ ਸੁਖ-ਸੁਨਹਿਰੀ ਰਾਗ ਤੋਂ ਹਨੇਰ ਜਾਲ ਲਹਿਣ ਸਾਗਰਾਂ ਦੇ ਮੂੰਗਾ-ਬਾਗ ਤੋਂ । ਸਾਗਰਾਂ ਦਾ ‘ਮੂੰਗਾ ਬਾਗ ਸਾਗਰ ਦੀ ਅਨੰਤ ਤਹਿ ਹੈ ਜਿਥੋਂ ਤਕ ਅਜ ਤੱਕ ਅਜ ਦਾ ਇਤਿਹਾਸ ਵਿਗਿਆਨਕ ਸੁਨੁੱਖ ਵੀ ਨਹੀਂ ਪੁਜ ਸਕਿਆ । ਇਹ ਭੌਤਿਕ ਵਿਗਿਆਨ ਦੀ ਸਚਾਈ ਹੈ ਕਿ ਸੂਰਜ ਡੁਬਣ ਤੇ ਸਮੁੰਦਰ ਦੀ ਤਹਿ ਦੀ ਬਨਸਪਤੀ ਸੌਂ ਜਾਂਦੀ ਹੈ ਤੇ ਉਸ਼ਾ ਦੀ ਲਾਲੀ ਦੇ ਨਾਲ ਜਾਗਦੀ ਹੈ । ਇਸ ਤੋਂ ਉਸ ਦੀ ਕੁਦਰਤਗਿਆਨ ਦੀ ਬਰੀਕੀ ਦਾ ਅੰਦਾਜ਼ਾ ਲਗ ਸਕਦਾ ਹੈ ਫਿਰ ਉਹ ਸਵੇਰ ਦੀ ਉਸ਼ਾ ਤੋਂ ਕੀ ਮੰਗਦਾ ਹੈ ਇਹ ਉਸ ਤੋਂ ਵੀ ਮਹਾਨ ਕਰਮ ਹੈ । ਸੰਸਕ੍ਰਿਤ ਸਾਹਿਤ ਵਿਚ ਵੀ ਉਸ਼ਾ ਤੋਂ ਬਹੁਤ ਕੁਛ ਮੰਗਿਆ ਜਾਂਦਾ ਸੀ । ਰਿਗਵੇਦ ਵਿਚ ਇਕ ਗੀਤ ਹੈ ਕਿ ਇਕ ਆਰੀਆ ਉਸ਼ਾ ਤੋਂ ਕੀ ਮੰਗਦਾ ਹੈ । ਉਹ ਰਜਵਾਂ ਅਨਾਜ, ਸੋਹਣੀ ਸਿਹਤ; ਸੋਮ ਰਸ ਤੇ ਹੋਰ ਕਈ ਚੀਜ਼ਾਂ ਮੰਗਦਾ ਹੈ, ਪਰ ਇਹ ਸਾਰੀਆਂ ਹੀ ਭਾਵਨਾਵਾਂ ਵਿਅਕਤੀ ਹਨ । ਪੰਜਾਬੀ ਕਾਵਿ ਵਿਚ ਪ੍ਰੋ: ਮੋਹਨ ਸਿੰਘ ਨੇ ਤੇ ਦੇਵਿੰਦਰ ਸਤਿਆਰਥੀ ਹੈ fਪਿਆਰਾ ਸਿੰਘ ਸਹਿਰਾਈ ਨੇ ਇਕ ਇਕ ਕਵਿਤਾ 'ਸਵੇਰ` ਸੰਬੰਧੀ ਲਿਖੀ ਹੈ ਤੁਲਨਾਤਮਕ ਪੱਖ ਤੋਂ ਇਹ ਸਾਰੇ ਕਵੀ ਬਾਵਾ ਦੀ ਉਸ਼ਾ ਦਾ ਆਪਣੀ ਰਚਨਾ ਦਾ ਟਾਕਰਾ ਨਹੀਂ ਕਰਦੇ । ਬਾਵਾ ਉਸ਼ਾ ਕੋਲੋਂ ਵਿਸ਼ਵ-ਕਲਿਆਣ, ਗਿਆਨ-ਦਾਨ, ' ਤੇ ਸ਼ੁਭ ਕਰਮਾਂ ਦੀ ਪ੍ਰੇਰਨਾ ਮੰਗਦਾ ਹੈ । ਇਸੇ ਵਿਚ ਉਹ ਕਾਮਿਆਂ ਕਿਰਤੀਆ ਖੁਸ਼ਹਾਲੀ ਮੰਗਦਾ ਹੈ ਤੇ ਨਾਲ ਆਪਣੀ ਕਲਸ ਲਈ ਖਿਆਲਾਂ ਦੀ ਨਵ-ਉਸ਼ਾ ਹੈ ਜਿਹੜੀ ਦਿਸਦੇ ਪਸਾਰ ਵਿਚ ਖਿਆਲਾਂ ਦੀ ਉਸ਼ਾ ਦਾ ਚਾਣਨ ਪੁਚਾ ਦੇਵ ਆਦਰਸ਼ ਹਰ ਮਨੁੱਖ ਨੂੰ ਮਹਾਨ ਤੋਂ ਮਹਾਨ ਦੇ ਨ. ਏਕਤਾ ਦੀ ਨਵ-ਉਸ਼ਾ ਮੰਗਦਾ 8•