ਪੰਨਾ:Alochana Magazine December 1960.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਉ ਸਰਧਨੁ ਨਿਰਧਨ ਕੈ ਜਾਇ, ਦੀਆ ਆਦਰੁ ਲੀਆ ਬੁਲਾਇ ।’’ ੧੧੫੯ ਸਮਾਜ ਅੰਦਰ ਅਜਿਹੇ ਆਰਥਿਕ ਵਿਤਕਰੇ ਨੂੰ ਆਪ ਭਲੀ ਤਰ੍ਹਾਂ ਅਨੁਭਵ ਕਰਦੇ ਹਨ । ਪਰੰਤੂ ਭਾਵੇਂ ਆਪ ਰੱਬ ਨੂੰ ਇਸ ਵਿਸ਼ੇ ਤੇ ਸੰਬੋਧਨ ਭੀ ਕਰਦੇ ਹਨ ਪਰ ਆਪ ਨੂੰ ਇਸ ਦੇ ਵਿਰੁਧ ਗਿਲਾ ਕੋਈ ਨਹੀਂ । ਆਪ ਖੁਸ਼ ਹਨ ਕਿ ਆਪ ਨੂੰ ਸਾਧਾਂ ਦੀ ਸੰਗਤ ਵਿਚ ਪ੍ਰਭੂ ਦੇ ਗੁਣ ਗਾਉਣੇ ਮਿਲੇ ਹਨ, ਕੀ ਹੋਇਆ ਜੇ ਜਵਾਂ ਦੀ ਰੋਟੀ ਖਾਣੀ ਪੈਂਦੀ ਹੈ :- ਕਬੀਰ ਸਾਧੂ ਕੀ ਸੰਗਤ ਰਹਉ ਜਉ ਕੀ ਭੂਸ਼ੀ ਖਾਉ ੧੩੬੯ ਅਤੇ ਊਚ ਭਵਨ ਕਨ ਕਾਮਨੀ ਸਿਖਰਿ ਧਜਾ ਫਹਰਾਇ ॥ ਤਾ ਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਇ ।’’ ੧੩੭੨ | ਬਲਕਿ ਆਪ ਇਸ ਬਾਰੇ ਪ੍ਰਭੂ ਦੀ ਅਸਚਰਜ ਲੀਲਾ ਦਸਦੇ ਹੋਏ ਸਿਖਿਆ ਦੇਂਦੇ ਹਨ ਕਿ ਕਿਸੇ ਦੂਸਰੇ ਦੀ ਖੁਸ਼ੀ ਤਥਾ ਪਦਾਰਥ ਨੂੰ ਤੱਕ ਕੇ ਸਾੜਾ ਨਾ ਕਰ, ਸਗੋਂ ਤੂੰ ਭੀ ਅਜਿਹੀ ਕਮਾਈ ਕਰ ਕਿ ਤੈਨੂੰ ਭੀ ਉਹੋ ਖੁਸ਼ੀ ਨਸੀਬ ਹੋਵੇ, ਅਤੇ ਜੋ ਮਿਲਦਾ ਹੈ ਉਸ ਨੂੰ ਦਿਲੀ ਪ੍ਰਸੰਨਤਾ ਨਾਲ ਅੰਗੀਕਾਰ ਕਰ । ਆਪ ਦਾ ਇਹ ਵਿਸ਼ਵਾਸ ਹੈ . ਕਿ ਸੁਕ੍ਰਿਤ ਕਰਨ ਨਾਲ ਮਨੁਖ ਮੂੰਹ ਮੰਗੇ ਪਦਾਰਥ ਲੈ ਸਕਦਾ ਹੈ : “ਕਾਹੁ ਦੀਨੇ ਪਾਟ ਪਟੰਬਰ ਕਾਹੁ ਪਲਘ ਨਿਵਾਰਾ ॥ ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ ॥ ਅਹਿਰਖ ਵਾਦੁ ਨ ਕੀਜੈ ਰੇ ਮਨ, ਸੁਕ੍ਰਿਤ ਕਰਿ ਕਰਿ ਲੀਜੈ ਰੇ ਮਨ 11 ਹਰ ਜਨ ਉਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ ॥ ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ । ੪੭੯ ਉਕਤ ਖਿਆਲ ਦੇ ਪ੍ਰਗਟਾਅ ਲਈ ਆਪ ਦਾ ਰੂਪਕ ਕਥਨ ਢੰਗ, ਆਪ ਦੀ ਸ਼ਬਦ ਚੋਣ : ਪਾਟ ਪਟੰਬਰ’, ‘ਪਲਘ ਨਿਵਾਰਾ’, ‘ਗਰੀ ਗੋਦਰੀ’, ‘ਖਾਨ ਪਰਾਰਾ', 'ਅਹਿਰਖ ਵਾ', 'ਸੁਕ੍ਰਿਤ ਕਰਿ ਕਰਿ’ ਅਤੇ ਇਨ੍ਹਾਂ ਦੀ ਸਰੋਦੀ ਚਾਲ ਆਪ ਦੇ ਕਲਾਕਾਰੀ ਸੋਹਜ ਨੂੰ ਚਾਰ ਚੰਨ ਲਾਉਂਦੇ ਹਨ । ਇਨ੍ਹਾਂ ਸਤਰਾਂ ਅੰਦਰ ਕਥੇ ਖਿਆਲ ਅਤੇ ਸੁੰਦਰ ਕਾਵਯਾ ਗੱਦ ਨੇ ਇਨ੍ਹਾਂ ਨੂੰ ਸਾਹਿਤ ਅੰਦਰ ਵਿਸ਼ੇਸ਼ ਥਾਉਂ ਦੇ ਰਖਿਆ ਹੈ । ਕਬੀਰ ਜੀ ਦਾ ਸਰਲ ਸਾਦਾ ਜੀਵਨ ਅਤੇ ਸੰਸਾਰੀ ਪਦਾਰਥਾਂ ਵਲੋਂ ਨਿਰਲੇਪਤਾ ਆਪ ਨੂੰ ਦੁਨੀਆਂ ਵਲੋਂ ਨਿਰਦਾਵੇ ਰਹਿਣ ਦੀ ਸੂਚਨਾ ਦੇਂਦੇ ਹਨ :- ਕਬੀਰ ਦਾਵੈ ਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ । ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੇ ਰੰਕ ।”” ੧੩੭੩