ਪੰਨਾ:Alochana Magazine December 1960.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨ ਰੇਤ ਦੇ ਮੰਦਰ ਉਸਾਰਦਾ ਰਹਿੰਦਾ ਹੈ । ਪਰੰਤੂ ਜਦੋਂ ਇਸ ਨੂੰ ਗਿਆਨ ਹੋ ਜਾਂਦਾ ਹੈ ਤਾਂ ਇਸ ਦੇ ਮਨ ਉਤੇ ਚੜ੍ਹੇ ਭਰਮਾਂ ਦੇ ਤਉੜ ਕਟੇ ਜਾਂਦੇ । ਇਹ ਅਸੀਲਤ ਨੂੰ ਅਨੁਭਵ ਕਰ ਲੈਂਦਾ ਹੈ, ਜਿਸ ਨਾਲ ਇਸ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ । ਕਬੀਰ ਜੀ ਇਸ ਵਿਚਾਰ ਨੂੰ ਕੁਦਰਤ ਦੇ ਇਕ ਚਿਤਰ ਅੰਦਰ ਉਲੀਕਦੇ ਹੋਏ ਕਹਿੰਦੇ ਹਨ ਕਿ ਜਿਸ ਤਰ੍ਹਾਂ ਸਖਤ ਹਨੇਰੀ ਦੇ ਚਲ ਪੈਣ ਨਾਲ ਮਾੜੇ ਮੋਟੇ ਛਪਰ ਢਹਿ ਜਾਂਦੇ ਹਨ ਅਤੇ ਹਨੇਰੀ ਪਿਛੋਂ ਮੀਂਹ ਵਸ ਜਾਣ ਨਾਲ ਪੂਰਨ ਸ਼ਾਂਤੀ ਤੇ ਅਨੰਦ ਛਾ ਜਾਂਦਾ ਹੈ । ਇਸੇ ਤਰ੍ਹਾਂ ਗਿਆਨ ਭਰਮਾਂ ਅਤੇ ਦੂਜੇ ਭਾਵ ਦੇ ਛਪਰਾਂ ਨੂੰ ਉਡਾ ਲੈ ਜਾਂਦਾ ਹੈ ਜਿਸ ਪਿਛੋਂ ਨਾਮ ਰੂਪੀ ਅੰਮ੍ਰਿਤ ਮਨ ਉਤੇ ਸਹਿਜ ਅਨੰਦ ਦਾ ਪ੍ਰਭਾਵ ਪਾਉਂਦਾ ਹੈ : “ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਣੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ । ਚਿਤੇ ਕੀ ਦੁਇ ਯੂਨਿ ਗਿਰਾਣੀ ਮੋਹੁ ਬਲੇਡਾ ਟੂਟਾ । ਤਿਸਨਾ ਛਾਨਿ ਪਰੀ ਉਪਰਿ ਧਰ ਦੁਰਮਤਿ ਭਾਂਡਾ ਫੂਟਾ । ਆਂਧੀ ਪਾਛੇ ਜੋ ਜਲ ਬਰਖੈ ਤਿਹਿ ਤੇਰਾ ਜਨੁ ਭੀਨਾ । ਕਹਿ ਕਬੀਰ ਮਨਿ ਭਇਆ ਪ੍ਰਸਾ ਉਦੈ ਭਾਨੁ ਜਬ ਚੀਨਾ। ੩੩੧ ਇਸ ਸ਼ਬਦ ਵਿਚ ਕਬੀਰ ਜੀ ਕੁਦਰਤ ਅੰਦਰ ਤੱਕ ਤਿੰਨ ਵਖੋ ਵਖ ਦਿਸ਼ਾਂ ਨੂੰ ਚਿਤਰਦੇ ਹੋਏ ਇਨ੍ਹਾਂ ਨੂੰ ਤਿੰਨ ਸੂਖਮ ਆਤਮਕ ਵਿਚਾਰਾਂ ਦੀ ਤੁਲਨਾ ਦੇਂਦੇ ਹਨ । ਹਨੇਰੀ ਦੀ ਤਿਖੀ ਹਵਾ ਅਗੇ ਕਖਾਂ ਕੰਡਿਆਂ ਦਾ ਉਡ ਜਾਣਾ, ਉਪਰੰਤ ਵਰਖਾ ਦੀ ਬੂੰਦਾ ਬਾਂਦੀ ਨਾਲ ਸਾਰੇ ਵਾਯੂ ਮੰਡਲ ਦਾ ਭਿੰਨਾ ਤੇ ਠੰਡਾ ਠਾਰ ਹੋ ਜਾਣਾ ਅਤੇ ਤੀਜੇ ਬਦਲਾਂ ਦਾ ਉਡ ਪੁਡ ਜਾਣਾ ਅਤੇ ਨਿੰਬਲ ਨੀਲਗੂ ਆਸ ਅੰ ਤ ਸੂਰਜ ਦਾ ਉਦੇ ਹੋ ਚਮਕਣਾ । ਇਨ੍ਹਾਂ ਦਿਸ਼ਾਂ ਦੇ ਮੁਕਾਬਲੇ ਵਿਚ ਗਿਆਨ ਦੀ ਹਨੇਰੀ ਅਗੇ ਮਨ ਦੇ ਭਰਮਾਂ ਤੇ ਸਹਿਸਿਆ ਦਾ ਉਡਨਾ ਉਪਰੰਤ ਪ੍ਰਭੂ ਦੇ ਵਿਸ਼ਾਲ ਗਿਆਨ ਤੋਂ ਉਸ ਦੀ ਵਿਚਿਤਾ ਦਾ ਪ੍ਰਭਾਵ ਅਤੇ ਮਨ ਦਾ ਉਸ ਦੀ ਸਿਫਤ ਸਾਲਾਹ ਵਿਚ ਪਰੁਚਨਾ ਅਤੇ ਤੀਸਰੇ ਨਿਰਮਲ ਹੋਏ ਮਨ ਉਤੇ ਪ੍ਰਭੂ ਦੇ ਅਦਭੁਤ ਜਲਵੇ ਦਾ ਪ੍ਰਕਾਸ ਹਨੇਰੀ ਪਿਛੋਂ ਮੀਂਹ ਤੇ ਫਿਰ ਸੂਰਜ ਦਾ ਚਮਕਣਾ ਕੁਦਰਤ ਦਾ ਕਿਤਨਾ ਸੁੰਦਰ ਚਿੱਤਰ ਹੈ ਪਰੰਤੂ ਇਹ ਸਭ ਕੁਝ ਆਪ ਦੇ ਸੂਖਮ ਅਧਿਆਤਮਕ ਵਿਚਾਰਾਂ ਨੂੰ ਟੁੰਬਨ ਲਈ ਹੈ । ਜਿਨ੍ਹਾਂ ਵਿਚਾਰਾਂ ਨੇ ਆਪ ਨੂੰ ਪ੍ਰਤੱਖ ਕੁਦਰਤ ਤੋਂ ਕਾਦਰ ਨਾਲ ਜੋੜ ਦਿੱਤਾ ਹੈ । ਕੁਦਰਤ ਕਾਦਰ ਦਾ ਹੀ ਤਾਂ ਵਿਕਾਸ਼ ਹੈ । ਬਸੰਤ ਰਤੇ ਸਾਰੀ ਧਰਤ ਉਤੇ ਬਨਸਪਤੀ ਦਾ ਮਉਲਨਾ ਅਤੇ ਆਕਾਸ਼ ਦਾ ਨਿਰਮਲ ਨਿਖਰਿਆ ਹੋਣਾ ਕਬੀਰ ਜੀ ਨੂੰ ਸਦੀਵ ਕਾਲ ਮਉਲ ਰਹੀ ਪ੍ਰਭ ਦੀ ਜੋਤ ਦਾ ਪ੍ਰਕਾਸ਼ ਦਰਸਾ ਰਹਿਆ ਹੈ, ਜੋ ਪਕਸ਼ ਘਟ ਘਟ ਅਤੇ ਸ਼ੱਰੇ ਜ਼ੱਰੇ ਵਿਚੋਂ ਝਾਤੀਆਂ ਪਾਉਂਦਾ ਪ੍ਰਤੀਤ ਹੁੰਦਾ ਹੈ : "ਮਉਲੀ ਧਰਤੀ ਮਉਲਿਆ ਅਕਾਸ਼, ਘਟਿ ਘਟਿ ਮਉਲਿਆ ਆਤਮ ਸੁ ।