ਪੰਨਾ:Alochana Magazine December 1960.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰੀ ਦੇ ਮੇਲ ਦੇ ਸੁਆਦ ਨੂੰ ਉਹ ਜਾਣਦੇ ਹਨ ਜਿਨ੍ਹਾਂ ਸੁਆਦ ਮਾਣਿਆ ਹੈ ਜਿਵੇਂ “ਅਲਉ ਭੀ ਕਾ ਜੈਸੇ ਭਇਆ ਬਰੇਡਾ ਚਿਨਿ ਪੀਆ ਤਿਨਿ ਜਾਨਿਆ । ੩ ੩ ਮਾਇਆ ਦੇ ਲੋਭ ਵਿਚ ਫਸਿਆ ਆਦਮੀ ਦਰ ਦਰ ਖੁਆਰ ਹੁੰਦਾ ਹੈ ਪਰੰਤੂ ਲਾਲਚ ਨਹੀਂ ਛਡਦਾ। ਜਿਸ ਤਰ੍ਹਾਂ ਬਾਂਦਰ ਛੋਲਿਆਂ ਦੀ ਭਰੀ ਮੁਠ ਨਹੀਂ ਛਡਦਾ : “ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ {1 ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ । ੩੩੬ ਸਾਕਤ ਪੁਰਸ਼ ਐਸਾ ਹੈ “ਜੈਸੀ ਲਸਨ ਕੀ ਖਾਨ’ ਅਤੇ ਅਜਿਹੇ ਆਦਮੀ ਦੀ ਸੰਗਤ ਕਰਨੀ ਇਉਂ ਦੁਖਦਾਈ ਹੈ : “ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥ ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥ ੧੬੯ ਅਤੇ 'ਸਾਕਤ ਸੰਗੁ ਨ ਕੀਜੀਐ ਦੁਰਹਿ ਜਾਈਐ ਭਾਗਿ, ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੋ ਦਾਗ ’ ੧੩੭੧। ਇਕ ਜਗਾ ਆਪ ਮਨੁਖੀ ਜੀਵਨ ਦੇ ਅਵਸਰ ਨੂੰ ਕਰਜ਼ੇ ਨ ਲ ਤੁਲਨਾ ਦਿੰਦੇ ਹੋਏ ਕਹਿੰਦੇ ਹਨ ਕਿ ਰਬ ਨੇ ਮਨੁੱਖਾ ਜੀਵਨ ਰੂਪੀ ਰਾਸ ਦੇ ਕੇ ਇਸ ਪਾਸੀਂ ਇਕ ਟੱਬੂ ਲਿਖਵਾ ਲਇਆ ਸੀ ਕਿ ਇਹ ਜੀਵ ਇਸ ਰਾਸ ਨੂੰ ਯੋਗ ਤਰੀਕੇ ਨਾਲ ਖਰਚ ਕੇ ਲਾਹਾ ਖਟੇਗਾ ਅਤੇ ਜਦੋਂ ਇਹ ਰਬ ਪਾਸ ਵਾਪਸ ਜਾਏਗਾ ਤਾਂ ਕੀਤੀ ਕਮਾਈ ਰੂਪੀ ਲਾਹਾ ਉਸ ਦੇ ਅਗੇ ਰਖੇਗਾ । ਇਹ ਬੂ ਲਿਖ ਕੇ ਇਹ ਜੀਵ ਇਸ ਸੰਸਾਰ ਤੇ ਆਇਆ ਹੈ ਪਰੰਤੂ ਇਥੇ ਆ ਕੇ ਲਾਹਾ ਖਟਨਾ ਤਾਂ ਇਹ ਭੁੱਲ ਹੀ ਗਇਆ ਹੈ ਉਹ ਲਾਹਾ ਸੀ : “ਭਜਹੁ ਗੋਬਿੰਦ ਭੂਲਿ ਮਤ ਜਾਹ, ਮਾਨਸ ਜਨਮ ਕਾ ਏਹੀ ਲਾਹੁ' ਅਤੇ ਜਦੋਂ ਕੋਈ ਇਸ ਨੂੰ ਇਸ ਦਾ ਚੇਤਾ ਕਰਾਉਂਦਾ ਵੀ ਹੈ ਤਾਂ ਇਹ ਆਲੇ ਟੋਲੇ ਕਰਦਾ ਤੇ ਕਹਿੰਦਾ ਹੈ ਕਿ ਮੈਂ ਅਜ ਕਲ ਹੀ ਇਧਰ ਧਿਆਨ ਦੇਵਾਂਗਾ । ਅਤੇ ਇਹ ਸਮਾਂ ਮਾੜੇ ਕੰਮਾਂ ਵਿਚ ਲਗਾ ਉਹਨਾਂ ਦੇ ਮੇਲ ਨਾਲ ਅਪਨੇ ਆਪ ਨੂੰ ਭਾਰਾ ਕਰਦਾ ਜਾਂਦਾ ਹੈ । ਇਸ ਤਰ੍ਹਾਂ ਲਾਹਾ ਖਟਣ ਦੀ ਬਜਾਏ ਆਪਣੇ ਉਲਟ ਵਿਆਜ ਦੀ ਰਕਮ ਵਧਾਈ ਜਾ ਰਹਿਆ ਹੈ । ਭਲਾ, ਜੇ ਇਸ ਨੇ ਲਾਹਾ ਖਟਣ ਵਾਲੀ ਕੋਈ ਗੱਲ ਨਹੀਂ ਕੀਤੀ ਸੀ ਤਾਂ ਕਿਸੇ ਵਿਚਲੇ ਗੁਰੂ ਰਾਹੀਂ ਇਹ ਰੱਬ ਨੂੰ ਲਿਖ ਕੇ ਦਿਤਾ ਟੱਬੂ ਹੀ ਪੜਵਾ ਲੈਂਦਾ ਤਦ ਭੀ ਇਸ ਦੀ ਰਹਿ ਆਉਂਦੀ ਅਤੇ ਇਹ ਕੀਤੇ ਇਕਰਾਰ ਦੇ ਬੰਧਨਾਂ ਤੋਂ ਬਚ ਜਾਂਦਾ, ਪਰ ਇਸ ਨੇ ਤਾਂ ਰਾਸ ਲੈ ਕੇ ਨਾ ਇਸ ਤੋਂ ਕੋਈ ਲਾਹਾ ਹੀ ਖਟਿਆ ਸਗੋਂ ਬਿਆਜ ਵਾਧੇ ਦੀ ਲਗ ਗਈ ਅਤੇ ਉਧਰੋਂ ਸਮਾਂ ਮੁਕ ਚਲਿਆ ਹੈ ਅਤੇ ਮੌਤ ਸਿਰ ਤੇ ਆ ਖੜੀ ਹੈ ਇਸ ਦਾ ਕੀ ਬਣੇਗਾ । ਇਸ ਸਾਰੇ ਖਿਆਲ ਨੂੰ ਦੇ ਤੁਕਾਂ ਦੇ ਸਲੋਕ ਅੰਦਰ ਕਿਤਨਾ ਸੁੰਦਰ ਗੁੰਦਿਆ ਹੈ : ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜ ਬਢੰਤਉ ਜਾਇ ॥ ਨ ਹਰਿ ਭਜਿਓ ਨ ਖਤੂ ਫਟਿਓ ਕਾਲੁ ਪਹੁੰਚ ਆਇ ॥" ੧੩੭੫