ਪੰਨਾ:Alochana Magazine February 1958.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਲਾਵਾ ਅਕਬਰ ਦੇ ਸਮੇਂ ਵਿਚ ਹੀ ਹੀਰ ਦੇ ਕਿੱਸੇ ਉਤੇ ਕਲਮ ਘਸਾਈ ਕਰਨ ਵਾਲੇ ਕੁਝ ਹੋਰ ਕਵੀ ਵੀ ਸਨ ਜਿਵੇਂ ਕਿ ਕਵੀ ਰੰਗ ਨੇ, ਜੋ ਪਹਿਲਾਂ ਅਕਬਰ ਤੇ ਪਿਛੋਂ ਜਹਾਂਗੀਰ ਦਾ ਦਰਬਾਰੀ ਕਵੀ ਰਿਹਾ ਸੀ, ਹੀਰ-ਰਾਂਝੇ ਦੇ ਇਸ਼ਕ ਬਾਰੇ ਇਕ ਛੋਟਾ ਜਿਹਾ ਹਿੰਦੀ-ਕਿੱਸਾ ਲਿਖਿਆ ਸੀ। ਪ੍ਰਸਿੱਧ ਸਿੱਖ ਕਵੀ ਭਾਈ ਗੁਰਦਾਸ ਤੇ ਸੂਫੀ ਕਵੀ ਸ਼ਾਹ ਹੁਸੈਨ ਨੇ, ਜੋ ਕਿ ਕਿਸੇ ਸਮੇਂ ਨਾਲ ਸੰਬੰਧ ਰਖਦੇ ਹਨ, ਆਪਣੀ ਕਵਿਤਾ ਵਿਚ ਹੀਰ ਦੇ ਇਸ਼ਕ ਦਾ ਜ਼ਿਕਰ ਕੀਤਾ ਹੈ। ਡਾਕਟਰ ਮੋਹਨ ਸਿੰਘ ਦੇ ਕਥਨ ਅਨੁਸਾਰ ਹੀਰ ਦਾ ਇਕ ਕਿੱਸਾ ਇਸ ਤੋਂ ਪਹਿਲਾਂ ਅਰਬੀ ਵਿਚ ਵੀ ਲਿਖਿਆ ਗਇਆ ਸੀ ਤੇ ਕੁਝ ਫਾਰਸੀ ਕਿਸੇ ਵੀ ਕਲਮਬੰਦ ਕੀਤੇ ਗਏ ਸਨ। ਕਵੀ ਅਹਿਮਦ ਗੁੱਜਰ, ਜਿਵੇਂ ਕਿ ਉਸ ਦੇ ਸਿੱਧੇ-ਸਾਦੇ ਬਿਆਨ ਤੋਂ ਪਤਾ ਲਗਦਾ ਹੈ, ਅਜਿਹਾ ਵਿਦਵਾਨ ਨਹੀਂ ਸੀ ਜਿਸ ਨੇ ਅਰਬੀ ਜਾਂ ਫਾਰਸੀ ਦੇ ਕਿੱਸਿਆਂ ਨੂੰ ਘੋਖਿਆ ਹੋਵੇ । ਉਸ ਨੇ ਤਾਂ ਕਿਸੇ ਨ ਕਿਸੇ ਪੰਜਾਬੀ ਕਿੱਸੇ ਨੂੰ ਹੀ ਆਪਣੀ ਕਵਿਤਾ ਦਾ ਆਧਾਰ ਬਣਾ ਕੇ ਇਹ ਕਿੱਸਾ ਲਿਖਿਆ ਹੋਵੇਗਾ। ਹੋ ਸਕਦਾ ਹੈ, ਉਸ ਦੇ ਇਸ ਕਿੱਸੇ ਦਾ ਆਧਾਰ ਕਿਸੇ ਹੱਦ ਤਕ ਹੀਰ ਦਮੋਦਰ ਹੀ ਹੋਵੇ।

ਕਵੀ ਅਹਿਮਦ ਗੁੱਜਰ ਦਾ ਇਹ ਕਿੱਸਾ, ਜਿਵੇਂ ਕਿ ਪਹਿਲਾਂ ਦਸਿਆ ਜਾ ਚੁਕਾ ਹੈ, ੨੩੨ ਛੰਦਾਂ ਦਾ ਹੋਣ ਕਰ ਕੇ ਬੜਾ ਸੰਖਿਪਤ ਹੈ ਤੇ ਇਸ ਦੀ ਮੁਖ ਕਹਾਣੀ ਤਾਂ ਭਾਵੇਂ ਉਹੋ ਹੀ ਹੈ ਜੋ ਕਵੀ ਦਮੋਦਰ ਜਾਂ ਹੋਰ ਕਵੀਆਂ ਨੇ ਬਿਆਨ ਕੀਤੀ ਹੈ। ਪਰ ਇਸ ਵਿਚ ਇਕ ਦੋ ਪਾਤਰਾਂ ਦੇ ਨਾਂ ਬਦਲੇ ਹੋਏ ਪਾਏ ਜਾਂਦੇ ਹਨ, ਜਿਵੇਂ ਕਵੀ ਦਮੋਦਰ ਨੇ ਟਿੱਲੇ ਵਾਲੇ ਪੀਰ ਦਾ ਨਾਂ ਸਿੱਧ ਬਗਾਈ ਲਿਖਿਆ ਹੈ, ਪਰ ਕਵੀ ਅਹਿਮਦ ਉਸ ਦਾ ਨਾਂ ਬਾਲ ਨਾਥ ਲਿਖਦਾ ਹੈ। ਇਸੇ ਤਰਾਂ ਅਲੀ ਦੀ ਥਾਵੇਂ ਅੱਜੂ, ਸਾਹਿਬ ਖੇੜੇ ਦੀ ਥਾਵੇਂ ਸੋਦਾ ਆਦਿ ਨਾਂ ਪਹਿਲੋ ਪਹਿਲ ਇਸੇ ਕਵੀ ਨੇ ਬਦਲੇ ਜਾਪਦੇ ਹਨ। ਹੋਰ ਤਾਂ ਹੋਰ ਸਹਿਤੀ ਦੇ ਪ੍ਰੇਮੀ ਰਾਮੂ ਬਾਹਮਣ ਦੀ ਥਾਵੇਂ ਮੁਰਾਦ ਬਲੋਚ ਨਾਮੀ ਇਕ ਨਵੇਂ ਪਾਤਰ ਦੀ ਕਲਪਨਾ ਮੇਰੀ ਜਾਚੇ ਸਾਡੇ ਇਸ ਕਵੀ ਅਹਿਮਦ ਗੱਜਰ ਦੀ ਕਲਪਨਾ ਦਾ ਹੀ ਇਕ ਚਮਤਕਾਰ ਹੈ ਜਿਸ ਨੂੰ ਮੁਕਬਲ ਵਾਰਿਸ ਆਦਿ ਪਿਛਲੇ ਸਾਰੇ ਹੀ ਪੰਜਾਬੀ ਕਵੀਆਂ ਨੇ ਅਪਣਾਇਆ ਹੈ:

ਤਾਰੀਖਿਝੰਗ ਸਿਆਲ ਤੋਂ ਪਤਾ ਲਗਦਾ ਹੈ ਕਿ ਬਲੋਚ ਈਸਾ ਦੀ ੧੬ਵੀਂ ਸਦੀ ਵਿਚ ਏਥੇ ਆ ਕੇ ਵਸੇ ਸਨ, ਪਰ ਕਸਬਾ ਝੰਗ ਸਿਆਲ ਇਸ ਤੋਂ ਪਹਿਲਾਂ ਸੰਨ ੧੪੬੨ ਈ: ਵਿਚ ਚੂਚਕ ਦੇ ਪੋਤਰੇ ਮਲ ਖਾਨ ਨੇ ਆਬਾਦ ਕੀਤਾ ਸੀ। ਚੂਚਕ ਦਾ ਰਾਜ ਝੰਗ ਵਿਚ ਨਹੀਂ, ਸਗੋਂ ਦਰਿਆ ਜਿਹਲਮ ਤੋਂ ਪਾਰ ਕੱਛੀ ਦੇ ਇਲਾਕੇ ਵਿਚ ਸੀ ਜਿਸ ਦੀ ਹੱਦ ਜੱਥੋਆਣੇ ਤੋਂ ਮਾਛੀਵਾਲ ਤਕ ਸੀ। ਇਸ ਤੋਂ ਪਤਾ ਲਗਦਾ ਹੈ ਕਿ ਹੀਰ-ਰਾਂਝਾ ਮਲ ਖਾਨ ਤੋਂ ਵੀ ੩੦-੪੦ ਵਰੇ ਪਹਿਲਾਂ ਏ ਸਨ। ਤਾਂ ਫੇਰ ਸਹਿਤੀ ਦਾ ਪ੍ਰੇਮ ੲਿਕ ਬਲੋਚ ਨਾਲ, ਜਦ ਕਿ ਬਲੋਚ ਅਜੇ ਅਾੲੇ ਹੀ ਸਨ,