ਪੰਨਾ:Alochana Magazine February 1961.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਰਬਾਨੀਆਂ, ਬਹਾਦਰੀਆਂ, ਘਲੂਘਾਰਿਆਂ ਤੇ ਬੇ-ਹਿਸਾਬੇ ਪਰ-ਉਪਕਾਰਾਂ ਦਾ ਸਮਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਛੋਂ ਸਿਖ ਬਗ਼ਾਵਤ, ਢਾਹੁੰਦੇ ਤੇ ਪੜੇ ਕਰਕੇ ਮੁਗਲ ਸਾਮਰਾਜ ਨਾਲ ਲੋਹਾ ਲੈ ਰਹੇ ਸਨ। ਭਾਈ ਸਾਹਿਬ ਨੇ ਅਜਿਹੀ ਮਿੱਠ ਭੂਮੀ ਤੇ ਇਤਿਹਾਸ ਦਾ ਸ਼ਾਨਦਾਰ ਸਮਾਂ ਆਪਣੀਆਂ ਉਪਨਿਆਸਾਂ ਦਾ ਕਰਮ ਖੇਤਰ ਬਣਾ ਕੇ ਰੁਮਾਂਸ ਤੇ ਆਦਰਸ਼ਿਆਏ ਪਾਤਰਾਂ ਦੀ ਖੇਡ ਰਚਾਈ । ਖੜਕਾ ਦੜਕਾ, ਲੜਾਈ ਝਗੜਾ, ਭੇਦਾਂ ਭਰੇ ਤਹਿਖਾਨੇ - ਖੌਫ਼ਨਾਕ ਕੋਟਾਂ ਤੇ ਚਮਤਕਾਰ ਭਰੀਆਂ ਰਿਹਾਈਆਂ ਉਸ ਦੇ ਉਪਨਿਆਸਾਂ ਵਿਚ ਬਹੁਤ ਹਨ | ਮੌਕਾ-ਮੇਲ ਦੀ ਥਾਂ ਪਰ ਥਾਂ ਵਰਤੋਂ ਹੈ । ਬੇਸ਼ਕ ਉਪਨਿਆਸਕਾਰ ਨੇ ਅਰੰਭ ਨਾਟਕੀ ਘਟਨਾਵਾਂ ਤੇ ਨਾਟਕੀ ਮੌਕਿਆਂ ਤੋਂ ਕੀਤਾ (ਜਿਵੇਂ 'ਸੁੰਦਰੀ ਵਿਚ ਮੁਕਲਾਵੇ ਸਮੇਂ ਸ਼ਾਮੇ ਦੀ ਧੀ ਦਾ ਚੁਕਿਆ ਜਾਣਾ ਬਾਬਾ ਨੌਧ ਸਿੰਘ ਵਿਚ ਪਤੀ ਦੀ ਮੌਤ ਕਾਰਨ ਵਿਧਵਾ ਦਾ ਅਸਾਨੂੰ ਦੁਖ) ਪਰ ਢਿੱਲੀ ਗੋਦ ਕਾਰਨ ਏਸ ਪਕੜ ਨੂੰ ਕਾਇਮ ਨਾ ਰਖ ਸਕਿਆ । ਉਪਨਿਆਸਾਂ ਵਿਚ ਕਹਾਣੀ ਨੂੰ ਪੂਰੀ ਗੋਲਾਈ ਨਹੀਂ ਦਿਤੀ ਗਈ -ਕਈ ਲੜੀਆਂ ਟੁਰਦੀਆਂ, ਵਿਚੋਂ ਹੀ ਉਨ੍ਹਾਂ ਨੂੰ ਛੱਡ ਕੇ ਦੂਜੀਆਂ ਟੋਰ ਲਈਆਂ ਜਾਂਦੀਆਂ ਹਨ । ਕਹਾਣੀ ਦਾ ਰੁਖ ਦਲੀਲ-ਭਰਿਆ ਤਰੀਕੇ ਨਾਲ ਨਹੀਂ ਸਗੋਂ ਐਵੇਂ ਅਟਕਲਪਚੂ ਤਰੀਕੇ ਨਾਲ ਕਿਧਰ ਦਾ ਕਿਧਰ ਚਲਾ ਜਾਂਦਾ ਹੈ । ਇਤਿਹਾਸ ਦੀ ਪੁੱਠ ਚਾੜਨ ਲੱਗਿਆਂ ਕੋਈ ਵਿਸ਼ੇਸ਼ ਹੁਨਰਮੰਦੀ ਨਹੀਂ ਵਿਖਾਈ-ਨਾ ਹੀ ਉਸ ਦੀਆਂ ਉਪਨਿਆਸਾਂ ਵਿਚ ਅੰਗ ਮੇਚ ਦਾ ਗੁਣ ਮੌਜੂਦ ਹੈ । ਜਦ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਤਾਂ ਕਹਾਣੀ ਲੜੀ ਇਕ ਤਰ੍ਹਾਂ ਨਾਲ ਟੁੱਟ ਜਾਂਦੀ ਹੈ । ਇਤਿਹਾਸਕ ਵਿਰਤਾਂਤ ਦਰਜਨਾਂ ਸਫ਼ਿਆਂ ਤੀਕ ਕਹਾਣੀ ਨਾਲੋਂ ਟੁੱਟ ਕੇ ਟੁਰਦੇ ਰਹਿੰਦੇ ਹਨ। “ਬਾਬਾ ਨੌਧ ਸਿੰਘ’’ ਦੇ ਪਹਿਲੇ ਕਾਂਡਾਂ ਦਾ ਆਰੰਭ ਕਿਸੇ ਤੁਕ ਤੇ ਫੇਰ ਉਸ ਦੀ ਵਿਆਖਿਆ ਨਾਲ ਕੀਤਾ ਗਇਆ ਹੈ-ਜੋ ਠੀਕ ਨਹੀਂ । ਭਾਈ ਵੀਰ ਸਿੰਘ ਨੇ ਭਾਵੇਂ ਕਿਤੇ ਕਿਤੇ ਪਾਤਰਾਂ ਦੇ ਚਰਿਤ ਦੀ ਉਸਾਰੀ ਉਨ੍ਹਾਂ ਦੇ ਆਪਣੇ ਕਰਮ ਜਾਂ ਦੂਜੇ ਪਾਤਰਾਂ ਦੀ ਉਨ੍ਹਾਂ ਸੰਬੰਧੀ ਰਾਏ ਰਾਹੀਂ ਵੀ ਕੀਤੀ ਹੈ, ਜਿਵੇਂ 'ਸੁੰਦਰੀ ਵਿਚ ਬਲਵੰਤ ਦਾ ਚਰਿਤ੍ਰ - ਭੈਣ ਬਾਰੇ ਪਤਾ ਲਗਣ ਤੇ, ਮਾਂ ਬਾਪ ਦੇ ਵਿਰੁਧ ਦੇ ਬਾਵਜੂਦ ਆਪਣੇ ਆਪ ਨੂੰ ਖਤਰੇ ਵਿਚ ਪਾਉਂਦਾ ਹੈ - ਜੱਥੇ ਵਿਚ ਸਮੇਂ ਸਿਰ ਨਹੀਂ ਪਹੁੰਚਦਾ ਤਾਂ ਸ਼ਾਮ ਸਿੰਘ ਵੀ ਉਸ ਦੀ ਬਹਾਦਰੀ ਤੇ ਵਫ਼ਾਦਾਰੀ ਬਾਰੇ ਚੰਗੇ ਸ਼ਬਦ ਹੀ ਬੋਲਦਾ ਹੈ - ਮੁਸਲਮਾਨ ਵੀ ਉਸ ਦੇ ਚਰਿਤ ਦੀ ਪ੍ਰਸੰਸਾ ਕਰਦੇ ਹਨ) ਪਰ ਆਮ ਕਰਕੇ ਉਸ ਦੇ ਪਾਤਰ ਘੜੇ ਘੜਾਏ ਤੇ ਘਟ ਰਣਿਆਏ ਹੀ ਹੁੰਦੇ ਹਨ । ਸਾਰੇ ਦੇ ਸਾਰੇ ਪਾਤਰ ਉਸ ਦੇ ਹੱਥਾਂ ਵਿਚ ਕਠਪੁਤਲੀ ਜਾਪਦੇ ਹਨ । ਖੜੇ ਪਾਤਰ ਹਨ - ਤਬਦੀਲੀ ਦਾ ਨਾਂ ਨਿਸ਼ਾਨ ਨਹੀਂ - ਦੁਚਿੱਤੀ ਦੀ ਸੰਭਾਵਨਾ ਵੀ ਨਹੀਂ । ਅਸੁਭਾਵਕਤਾ ਬਹੁਤ ਜ਼ਿਆਦਾ ਹੈ । ਪ੍ਰਤੀਤ ਹੁੰਦਾ ਹੈ ਕਿ ਭਾਈ ਵੀਰ ਸਿੰਘ ਦਾ ਆਸ਼ਾ ਮੁਖ ਤੌਰ ਤੇ ਪ੍ਰਚਾਰ ਹੋਣ ਕਰਕੇ ਉਹ ਤਕਨੀਕ ਦੇ ਪੱਖ ਤੋਂ