ਪੰਨਾ:Alochana Magazine February 1961.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀ ਕਿ ਉਹ ਆਪਣੇ ਆਪ ਨੂੰ ਸਰਵ-ਸ਼ਟ, ਅਤੇ ਦੂਜੇ ਨੂੰ ਘਟੀਆ ਅਤੇ ਜ਼ਲੀਲ . ਸਿਧ ਕਰੇ । ਜਿਥੇ ਆਪਣੇ ਫਿਰਕੇ ਦੇ ਪਰਚਾਰ ਲਈ ਸਾਹਿਤ ਰਚਣਾ ਆਰੰਭ ਹੋਇਆ, ਉਥੇ ਦੂਜੇ ਫ਼ਿਰਕੇ ਦੇ ਇਤਿਹਾਸ ਨੂੰ ਝਟਲਾਉਣ ਦਾ ਵੀ ਜਤਨ ਕੀਤਾ ਗਿਆ । ਇਥੋਂ ਤਕ ਕਿ ਦੂਜੇ ਫਿਰਕਿਆਂ ਦੇ ਪੈਗੰਬਰਾਂ ਤੇ ਚਿਕੜ ਵੀ ਸੁਟੇ ਗਏ । ਵਹਬੀ ਲਹਿਰ, ਆਰੀਆ ਸਮਾਜ, ਬ੍ਰਹਮੋ ਸਮਾਜ ਅਤੇ ਸਿੰਘ ਸਭਾ ਲਹਿਰ ਇਸ ਸਥਿਤੀ ਦੀ ਦੇਣ ਹਨ । ਅੰਗ੍ਰੇਜ਼ ਕਿਉਂਕਿ ਇਨ੍ਹਾਂ ਨੂੰ ਆਪਸ ਵਿਚ ਪਾੜ ਕੇ ਹੀ ਇਨ੍ਹਾਂ ਤੇ ਰਾਜੇ ਕਰ ਸਕਦਾ ਸੀ। ਇਸ ਲਈ ਉਸ ਨੇ ਸਾਰੀਆਂ ਸ਼੍ਰੇਣੀਆਂ ਦੀ ਪਿਠ ਠੋਕੀ ਅਤੇ ਸਹਾਇਤਾ ਕੀਤੀ । ਇਸ ਤਰਾਂ ਇਹ ਸਾਰੀ ਸਥਿਤੀ ਅਤੇ ਇਨ੍ਹਾਂ ਆਦਰਸ਼ਵਾਦੀ ਸ਼੍ਰੇਣੀਆਂ ਦਾ ਕਰਮ- ਚਰਿਤਰ ਘਾਤਕ ਸੀ । ਸ਼ਰਧਾ ਰਾਮ ਇਸੀ ਸਥਿਤੀ ਦੀ ਦੇਣ ਹੈ ।* ਉਹ ਸਨਾਤਨ ਧਰਮੀ ਹਿ ਸੀ । ਜ਼ਾਹਿਰਾ ਤੌਰ ਤੇ ਭਾਵੇਂ ਉਹ ਆਰੀਆ ਸਮਾਜ ਅਤੇ ਬ੍ਰਹਮੋ ਸਮਾਜ ਆਨਿ ਲਹਿਰਾ ਦਾ ਵਿਰੋਧੀ ਸੀ ਪਰੰਤੂ ਅੰਦਰੂਨੀ ਤੌਰ ਤੇ ਉਹ ਵੀ ਉਨ੍ਹਾਂ ਅਸਰਾਂ ਤੋਂ ਨਹੀਂ ਬਚ ਸਕਿਆ, ਜੋ ਉਸ ਵੇਲੇ ਦੀ ਦੇਣ ਸਨ । ਉਸ ਨੇ ਸਾਬਕਾਂ ਦੀ ਸਹਾਇਆ ਨਾਲ ਜਿਥੇ ਆਪਣੇ ਸਨਾਤਨ ਧਰਮ ਦਾ ਪਰਚਾਰ ਕੀਤਾ, ਉਥੇ ਉਨਾਂ ਨੂੰ ਖੁਸ਼ ਕਰਨ ਲਈ ਅਤੇ ਸਿਖਾਂ ਨੂੰ ਘਟੀਆ ਦੱਸਣ ਲਈ ਉਨ੍ਹਾਂ ਦੇ ਇਤਿਹਾਸ ਨੂੰ ਗਲਤ ਰੰਗ ਵਿਚ ਪੇਸ਼ ਕੀਤਾ । “ਸਿਖਾਂ ਦੇ ਰਾਜ ਦੀ ਵਿਥਿਆ”” ਉਸ ਨੇ ਅੰਗੇਜ਼ਾਂ ਦੇ ਕਹਿਣ ਤੇ ਲਿਖੀ, ਜਿਸ ਦਾ ਇਕਬਾਲ ਉਸ ਨੇ ਪੁਸਤਕ ਦੀ ਭੂਮਿਕਾ ਵਿਚ ਇਉਂ ਕੀਤਾ । | ਇਹ ਪੋਥੀ ਸ੍ਰੀ ਮਹਾਰਾਜ ਗੁਣ ਗਾਹਕ ਪਰਮ ਦਿਆਲ ਕਿਰਪਾ ਸਾਗਰ ਮਿਸਟਰ ਮੇਕਲੌਦ ਸਾਹਿਬ ਜੀ ਦੀ ਇਛਿਆ ਅਨੁਸਾਰ ਜੋ ਲਿਫ਼ਟਨੈਂਟ ਗਵਰਨਰ ਪੰਜਾਬ ਦਾ ਹੈ, ਸੰਮਤ ੧੯੨੨ ਅਰਥਾਤ ਸੰਨ ੧੮੬੬ ਈ: ਵਿਚ ਮੈਂ ਪੰਡਿਤ ਸ਼ਰਧਾ ਰਾਮ ਨੇ ਜੋ ਜਲੰਧਰ ਦੇ ਇਲਾਕੇ ਵਿਚ ਫਿਲੌਰ ਸ਼ਹਿਰ ਵਿਖੇ ਰਹਿੰਦਾ ਹਾਂ ਤਿਆਰ ਕੀਤੀ ਹੈ । ਇਸ ਪੁਸਤਕ ਵਿਚ ਦਿਤੀਆਂ ਗਈਆਂ ਸਾਖੀਆਂ ਜਾਂ ਤਾਂ ਮੂਲੋਂ ਹੀ ਗਲਤ ਹਨ ਜਾਂ ਉਨ੍ਹਾਂ ਨੂੰ ਤੋੜ ਮਰੋੜ ਕੇ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਸਿੱਖਾਂ ਦੀ ਵੱਖਰੀ ਹਸਤੀ ਹੀ ਨਜ਼ਰ ਨਾ ਆ ਸਕੇ, ਅਤੇ ਉਹ ਸਨਾਤਨ ਧਰਮ ਦਾ ਹੀ ਇਕ ਅੰਗ ਜਾਪਣ । ਨਾ ਕੇਵਲ ਸਿੱਖ ਇਤਿਹਾਸ ਵਿਚ ਵਹਿਮਾਂ ਅਤੇ ਭਰਮਾਂ ਨੂੰ ਥਾਂ ਦਿੱਤੀ ਹੈ |

  • ਆਪ ਦਾ ਜਨਮ ੧੮੦੭ ਈ: ਨੂੰ ਫਲੌਰ ਜ਼ਿਲ੍ਹਾ ਜਲੰਧਰ ਵਿਚ ਹੋਇਆ ਅਤੇ ਆਪ 99 ਸਾਲ ਦੀ ਆਯੂ ਭੋਗ ਕੇ ੧੮੮੧ ਈ: ਵਿਚ ਸੁਰਗਵਾਸ ਹੋਏ । ਪ੍ਰੋ: ਪਤਮ ਸਿੰਘ ਅu. ੩੦ ਸਤੰਬਰ ੧੮੩੭ ਲਿਖਦੇ ਹਨ ।

ਆਪ ਦਾ ਜਨਮ