ਪੰਨਾ:Alochana Magazine February 1961.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਗੋਂ ਸਿਖਾਂ ਵਿਚ ਖੜਾਵਾਂ ਅਤੇ ਕਪੜੇ ਆਦਿ ਦੀ ਪੂਜਾ ਦੱਸ ਕੇ ਇਨ੍ਹਾਂ ਨੂੰ ਬੁੱਤ-ਪੂਜ ਸਿਧ ਕਰਣ ਦਾ ਜਤਨ ਕੀਤਾ ਹੈ । ਉਸ ਨੇ ਗੁਰੂ ਨਾਨਕ ਸਾਹਿਬ ਨੂੰ ਅਨਪੜ੍ਹ ਅਤੇ ਦੁਨੀਆਂ ਤੋਂ ਵਿਰੱਕਤ, ਗੁਰੂ ਅਰਜਨ ਦੇਵ ਜੀ ਨੂੰ ਕੁਰਬਾਨੀ ਤੋਂ ਭਾਂਜ ਖਾਣ ਵਾਲਾ, ਗੁਰੂ ਤੇਗ ਬਹਾਦਰ ਜੀ ਨੂੰ ਡਰਪੋਕ, ਗੁਰੂ ਗੋਬਿੰਦ ਸਿੰਘ ਜੀ ਨੂੰ ਅਕ੍ਰਿਤਘਣ ਅਤੇ ਬਦਲੇ ਦੀ ਅੱਗ ਵਿਚ ਸੜਨ ਵਾਲਾ ਦਸ ਕੇ ਸਿਖ ਇਤਿਹਾਸ ਵਿਚ ਥਕ ਪਰਿਵਰਤਨ ਲਿਆਂਦੇ ਅਤੇ ਸਿਖ ਗੁਰੂਆਂ ਤੋਂ ਪੈਗੰਬਰੀ ਦਾ ਵਿਸ਼ਵਾਸ਼ ਤੋੜਨ ਦਾ ਜਤਨ ਕੀਤਾ | ਇਤਿਹਾਸਕਾਰ ਦਾ ਫਰਜ਼ ਹੁੰਦਾ ਹੈ ਕਿ ਉਹ ਇਤਿਹਾਸਕ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਦੇ ਠੀਕ ਹੋਣ ਬਾਰੇ ਖੋਜ ਕਰੇ । ਉਸ ਸਮੇਂ ਦੇ ਜਿਤਨੇ ਹੋਰ ਇਤਿਹਾਸ ਮਿਲਦੇ ਹੋਣ, ਉਨ੍ਹਾਂ ਦਾ ਅਧਿਐਨ ਕਰੇ, ਫੇਰ ਆਪਣੀ ਕਲਪਣਾ ਰਾਹੀਂ ਉਨ੍ਹਾਂ ਵਿਚੋਂ ਸੱਚ-- ਝੂਠ ਦਾ ਨਿਤਾਰਾ ਕਰ ਕੇ ਪੇਸ਼ ਕਰੇ । ਪਰ ਅਜਿਹੀ ਕੋਈ ਮੇਹਨਤ ਸ਼ਰਧਾ ਰਾਮ ਨੇ ਕੀਤੀ ਪ੍ਰਤੀਤ ਨਹੀਂ ਹੁੰਦੀ । ਸ਼ਰਧਾ ਰਾਮ ਤੋਂ ਪਹਿਲਾਂ ਸਿਖ ਇਤਿਹ ਸ ਦੀਆਂ ਕਈ ਪ੍ਰਸਤਕਾਂ ਲਿਖੀਆਂ ਜਾ ਚੁੱਕੀਆਂ ਸਨ । ਜੇ ਹੋਰ ਨਹੀਂ ਤਾਂ ਪੁਰਾਤਨ ਜਨਮ ਸਾਖੀਆਂ ਦੀ ਸਹਾਇਤਾ ਤਾਂ ਲਈ ਜਾ ਸਕਦੀ ਸੀ, ਪਰ ਉਸ ਨੇ ਇਨ੍ਹਾਂ ਨੂੰ ਪੜ੍ਹਿਆ ਤਕ ਪ੍ਰਤੀਤ ਨਹੀਂ ਹੁੰਦਾ । ਉਸ ਦੀਆਂ ਸਾਖੀਆਂ ਜਨਮ ਸਾਖੀਆਂ ਨਾਲ ਮੇਲ ਨਹੀਂ ਖਾਂਦੀਆਂ । ਭਾਵੇਂ ਸ਼ਰਧਾ ਰਾਮ ਦਾ ਗੁਰੂ ਅਰਜਨ ਸਾਹਿਬ ਦੇ ਕੁਝ ਸ਼ਬਦਾਂ ਕਰਤਾ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਦਸਣਾ, ਗੁਰੂ ਅੰਗਦ ਸਾਹਿਬ ਨੂੰ ਵਾਣ ਵਟ ਕੇ ਗੁਜ਼ਾਰਾ ਕਰਣ ਵਾਲਾ ਦਸਣਾ, ਅਤੇ ਬਹਾਦਰ ਸ਼ਾਹ ਦੀ ਥਾਂ ਨਾਦਰਸ਼ਾਹ ਨੂੰ ਹਿੰਦ ਦਾ ਬਾਦਸ਼ਾਹ ਦਸਣਾ ਇਸ ਗਲ ਦੇ ਪ੍ਰਮਾਣ ਹਨ ਕਿ ਉਸ ਦੀ ਇਤਿਹਾਸਕ ਸੂਝ ਬੜੀ ਨਰਮ ਸੀ, ਪਰੰਤੂ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿਖ ਇਤਿਹਾਸ ਦੇ ਝੁਠਲਾਉਣ ਪਿਛੇ ਅਚੇਤ ਤੌਰ ਤੇ ਸਮੇਂ ਦਾ ਪ੍ਰਭਾਵ, ਸ਼੍ਰੇਣੀ ਸੰਬੰਧ ਅਤੇ ਫਿਰਕੂ ਜ਼ਹਿਨੀਅਤ ਕੰਮ ਕਰ ਰਹੀ ਸੀ । ਉਸ ਥਿਤਾਂ ਦੇ ਵਾਤਾਵਰਣ ਵਿਚੋਂ, ਇਹ ਇਤਿਹਾਸਕ ਗੰਦਲਾਪਨ ਸੁਭਾਵਕ ਸੀ । ਸ਼ਰਧਾ ਰਾਮ ਇਕ ਸਾਧੂ ਬ੍ਰਾਹਮਣ ਅਤੇ ਵੇਦਾਂਤੀ ਸੀ, ਇਸ ਲਈ ਉਸ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਵੀ ਨਿਰੋਲ, ਵੇਦਾਂਤ ਦੇ ਰੰਗ ਵਿਚ ਪੇਸ਼ ਕੀਤਾ ਹੈ ਅਤੇ ਸਿਖ ਲਹਰ ਦੇ ਹੀਰੋ ਪੱਖ ਨੂੰ ਬਿਲਕੁਲ ਅੱਖੋਂ ਓਹਲੇ ਕਰ ਦਿਤਾ ਹੈ । ਸਿਖ ਲਹਰ ਅਸਲ ਵਿਚ ਰਾਜਾ ਸ਼੍ਰੇਣੀ ਵਿਰੁਧ ਆਮ ਲੋਕਾਂ ਅਤੇ ਪ੍ਰਤੀ ਕਿਸਾਨਾਂ ਦੀ , ਹਰ ਸੀ, ਇਸ ਲਈ ਸਿਖ ਗੁਰੁ ਹਾਕਮਾਂ ਨਾਲ ਸਮਝੌਤਾ ਨਹੀਂ ਸਨ ਕਰ ਸਕਦੇ । ਅਜਿਹਾ ਕਰਨਾ ਹਰ ਦੇ ਬੁਨਿਆਦੀ ਅਸੂਲਾਂ ਦੇ ਉਲਟ ਸੀ, ਪਰੰਤੂ ਸ਼ਰਧਾ ਰਾਮ