ਪੰਨਾ:Alochana Magazine February 1961.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧਾਰਮਿਕ ਵਲਗਣਾਂ ਵਿਚੋਂ ਬਾਹਰ ਨਹੀਂ ਸੀ ਨਿਕਲ ਸਕੀ । ਉਹ ਵਾਰਤਕ ਦੀ ਸ਼ੈਲੀ ਜਨਮ ਸਾਖੀਆਂ ਵਾਲੀ ਹੈ । ਜਿਸ ਵਿਚ ਕਥਾਤਮਕ ਰੁਚੀ ਪਰਧ•ਨ ਹੈ ਅਤੇ ਬੋਲੀ ਜੋਗਾਤਮਕ । ਸ਼ਰਧਾ ਰਾਮ ਕਿਉਂਕਿ ਬਾਹਮਣ ਅਤੇ ਪੁਜਾਰੀ ਸੀ, ਅਤੇ ਉਸ ਦਾ ਜੀਵਨ ਨਿਸ਼ਾਨਾ ਧਰਮ ਦਾ ਪ੍ਰਚਾਰ ਕਰਨਾ ਸੀ ਇਸ ਲਈ ਉਹ ਵੀ ਇਸ ਕਥਾਤਮਕ ਰੁਚੀ ਨੂੰ ਆਪਣੀਆਂ ਲਿਖਤਾਂ ਵਿਚੋਂ ਬਾਹਰ ਨਹੀਂ ਕਢ ਸਕਿਆ । ਸਿਖਾਂ ਦੇ ਰਾਜ ਦੀ ਵਿਥਿਆ ਦੇ 'ਬਾਬੇ ਨਾਨਕ ਦਾ ਹਾਲ’ ਵਾਲੇ ਕਾਂਡ ਵਿਚ ਉਹ ਇਉਂ ਲਿਖਦਾ ਹੈ : “ਹੁਣ ਉਸ ਦਾ ਵਰਤਾਰਾ ਐਉਂ ਆਖਦੇ ਹਨ ਜਾਂ ਨਾਨਕ ਨੌਆਂ ਬਰਸਾਂ ਦਾ ਹੋਇਆ ਤਾਂ ਪਿਤਾ ਦੀ ਆਗਿਆ ਮੂਜਬ ਗਰਮੀ ਦੀ ਰੁਤੇ ਮਹੀਂ ਚਰਾਉਣ ਜੰਗਲ ਨੂੰ ਗਿਆ ਮਾਰੇ ਗਰਮੀ ਦੇ ਘਬਰਾ ਕੇ ਜਾਂ ਇਕ ਦਰਖਤ ਹੇਠ ਸੁਤਾ ਪਿਆ ਸੀ ਤਾਂ ਆਖਦੇ ਹਨ ਕਿ ਇਕ ਕਾਲੇ ਨਾਗ ਨੇ ਉਸ ਦੇ ਮੁਖ ਪੁਰ ਫਣ ਖੋਲ ਕੇ ਛਾਇਆ ਕੀਤੀ ਹੋਈ ਸੀ ਇਤਨੇ ਵਿਚ ਰਾਇ ਬੁਲਾਰ ਨੇ ਜੋ ਉਸ ਜਗਾ ਦਾ ਮਾਲਕ ਸੀ ਤਿਸ ਦਾ ਹਾਲ ਦੇਖ ਕੇ ਮਨ ਵਿਚ ਕਿਹਾ ਕਿ ਇਹ ਬਾਲਕ ਕੋਈ ਪਰਮੇਸ਼ੁਰ ਦਾ ਭਗਤ ਹੈ ਅਰ ਉਸ ਦੇ ਪਿਉ ਨੂੰ ਆ ਕੇ ਸਮਝਾਇਆ ਕਿ ਤੇਰਾ ਬਾਲਕ ਬਹੁਤ ਉਤਮ ਹੈ, ਜਾਂ ਨਾਨਕ ਪੰ ਬਰਸਾਂ ਦਾ ਹੋਇਆ ਤਾਂ ਪਿਤਾ ਨੇ ਬੀਹ ਰੁਪੈਯੇ ਅਰ ਇਕ ਭਾਈ ਬਾਲਾ ਨਾਮੇਂ ਨੌਕਰ ਜੋ ਕਦੀਮ ਤੇ ਘਰ ਵਿਖੇ ਰਹਿੰਦਾ ਸਾ ਟਹਿਲ ਵਾਸਤੇ ਨਾਲ ਦੇ ਕੇ ਕਹਿਆ ਕੇ ਹੈ ਪੁਤ੍ਰ ਤੂੰ ਕੋਈ ਅੱਛਾ ਸੌਦਾ ਖਰੀਦ ਲਿਆਉ ਜਾਂ ਨਾਨਕ ਉਸ ਨੂੰ ਸੰਗ ਲੈ ਕੇ ਖੱਟਣ ਨਿਕਲਿਆ ਤਾਂ ਦੂਰ ਜਾ ਕੇ ਇਕ ਫਕੀਰਾਂ ਦੀ ਮੰਡਲੀ ਜੋ ਅਨ ਵਸਤਰ ਤੇ ਹੀਣ ਸੀ ਦੇਖੀ ਅਰ ਤਰਸ ਖਾ ਕੇ ਓਹ ਬੀਹ ਰੁਪੈਯੇ ਉਨਾਂ ਨੂੰ ਖੁਲਾ ਦਿਤੇ । ਉਸ ਬਾਲੇ ਟਹਿਲੂਏ ਨੇ ਬਥੇਰਾ ਸਮਝਾਇਆ ਕਿ ਤੈਨੂੰ ਕਾਲ ਨੇ ਕੋਈ ਸੌਦਾ ਖਰੀਦਣ ਲਈ ਘੱਲਿਆ ਹੈ ਤੇ ਰੁਪੈੜਾਂ ਨੂੰ ਮੁਖਤ ਕਿਉਂ ਗੁਆਉਂਦਾ ਹੈ, ਪਰ ਨਾਨਕ ਨੇ ਇਕ ਨਾ ਮੰਨੀ ਸੰਗਵਾਂ ਐਤੇ ਆਖਿਆ ਕਿ ਹੇ ਬਾਲੇ ਪਰਮੇਸੁਰ ਦੇ ਨਾਉਂ ਉਤੇ ਸਾਧਾਂ ਨੂੰ ਖਲਾਉਣੇ ਤੇ ਪਰੇ ਹੋਰ ਅਛਾ ਸੰਦਾ ਕਿਆ ਇਹੋ ਕਰਿ ਕੇ ਘਰ ਨੂੰ ਮੁੜੇ । ਇਸ ਸਾਰੇ ਪੈਰੇ ਵਿਚ ਕੇਵਲ ਇਕ ਕਾਮਾ, ਇਕ ਦੁਆਰੀ ਤੇ ਇਕ ਡੰਡਾ ਹੈ ਹੋਰ ਕੋਈ ਬਿਸ਼ਰਾਮ ਚਿੰਨ ਨਰ ਹ ਹਰ ਕਈ ਬਿਸਰਾਮ ਚਿੰਨ ਨਹੀਂ ਵਰਤਿਆ । ਫਿਕਰੇ ਲੰਮੇ ਲੰਮੇ ਤੇ ਲਮਕਾਰ ਹੋਏ ਹਨ । ਇਸ ਵਿਚੋਂ ਪੁਰਾਣੀ ਤੇ ਨਵੀਂ ਸ਼ੈਲੀ ਦਾ ਦੰਦ ਭਲੀ ਭਾਂਤ ਵੇਖਿਆ " ਸਕਦਾ ਹੈ । 'ਸੀ' ਦੀ ਥਾਂ 'ਸਾ’ ਅਤੇ ‘ਸਨ’ ਦੇ ਥਾਂ 'ਸੇ ਦੀ ਵਰਤੋਂ ਭਾਵੇਂ ਉਸ ਨੂੰ ਮ