ਪੰਨਾ:Alochana Magazine February 1961.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਰਾਣੀ ਵਾਰਤਕ ਨਾਲ ਜੋੜਦੀ ਹੈ, ਪਰੰਤੂ ਵਿਆਕਰਣ ਦੇ ਅਸੂਲਾਂ, ਬਿਸਰਾਮ ਚਿੰਨ੍ਹਾਂ ਦੀ ਕੁਝ ਕੁਝ ਵਰਤੋਂ, ਸਪਸ਼ਟ ਬਿਆਨ, ਗਲਪ ਰਸ ਅਤੇ ਯ ਦੀ ਥਾਂ ਜ ਵਰਤਣਾ ਉਸ ਵਿਚ ਆਧੁਨਿਕ ਰੁਚੀਆਂ ਦੀ ਸਾਖ ਭਰਦੇ ਹਨ । | ਦੁਆਬੇ ਦਾ ਵਸਨੀਕ ਹੋਣ ਕਾਰਣ ਉਸ ਦੀਆਂ ਰਚਨਾਵਾਂ ਵਿਚ ਦੁਆਬੀ ਉਪ-ਭਾਖਾ ਦੇ ਸ਼ਬਦ ਬਹੁਤ ਮਿਲਦੇ ਹਨ, ਦੁਆਬੇ ਅਤੇ ਮਾਲਵੇ ਦੇ ਲੋਕਾਂ ਵਿਚ ਇਹ ਸਿਫਤ ਹੈ ਕਿ ਉਹ 'ਬ’ ਅੱਖਹ ਨੂੰ ਵ’ ਤੇ ‘ਵ’ ਅੱਖਰ ਨੂੰ ਬ’ ਵਰਤਦੇ ਹਨ, ਇਸੀ ਤਰ੍ਹਾਂ 'ਵ' ਨੂੰ ਕਈ ਥਾਂ ਮ’ ਬੋਲਿਆ ਜਾਂਦਾ ਹੈ । ਇਹੋ ਜਿਹੇ ਸੈਂਕੜੇ ਸ਼ਬਦ ਸ਼ਰਧਾਂ ਰਾਮ ਦੀਆਂ ਲਿਖਤਾਂ ਵਿਚੋਂ ਲਭੇ ਜਾ ਸਕਦੇ ਹਨ । “ਸਿਖਾਂ ਦੇ ਰਾਜ ਦੀ ਵਿਥਿਆ ਵਿਚੋਂ ਕੁਝ ਕੁ ਸ਼ਬਦ ਉਦਾਹਰਣ ਵਜੋਂ ਦਿੱਤੇ ਜਾਂਦੇ ਹਨ :- ਸਵਦ (ਸ਼ਬਦ, ਬਿਕੇ (ਵਿਕੇ), ਨਮੇਂ ਨਵੇਂ, ਬਹੁਟੀ (ਵਹੁਟੀ) ਬਿਹਲ | (ਵਿਹਲ), ਬਰਾਗ (ਵੈਰਾਗ) ਆਦਿ ਕਈ ਥਾਂ ਮੁਹਾਵਰਿਆਂ ਦੀ ਵਰਤੋਂ ਉਸ ਦੀ ਲਿਖਤ ਨੂੰ ਸ਼ਿੰਗਾਰ ਰਹੀ ਹੈ, ਜਿਵੇਂ ਇਕ ਥਾਂ ਲਿਖਦਾ ਹੈ : “ਮਰਦਾਨੇ ਨੈ ਨਾਨਕ ਦੀ ਖ਼ਬਰ ਦਿੱਤੀ ਤਾਂ ਹੋਰ ਬੀ ਦੁਖੀ ਹੋ ਕੇ ਤਿਸ ਦੇ ਗਲ ਹਾਰ ਹੋਏ ।’’ “ਗਲ ਦਾ ਹਾਰ ਹੋਣਾ’’ ਬੜੀ ਸੋਹਣੀ ਤਰ੍ਹਾਂ ਅਤੇ ਢੁਕਵੀਂ ਥਾਂ ਤੇ ਵਰਤਿਆਂ ਹੈ । ਲਿਖਤ ਵਿਚ ਅਜ ਕਲ ਵਾਂਗ ਪੰਡਤਾਉ-ਪੁਣਾ ਨਹੀਂ। ਸਾਦੇ ਅਤੇ ਪੇਂਡੂ ਸ਼ਬਦ ਵਰਤੇ ਹਨ । ਮੁਫਤ ਨੂੰ ਮੁਖਤ, ਨੁਕਸਾਨ ਨੂੰ ਨੁਖਸਾਨ ਅਤੇ ਮੁਲਕ ਨੂੰ ਲਖ ਵਰਤ ਕੇ ਉਸ ਨੇ ਆਪਣਾ ਸ਼ੈਲੀ ਵਿਚ ਲੋਕ-ਰੰਗ ਭਰਿਆ ਹੈ । ਵਿਆਕਰਣ ਸੰਬੰਧੀ ਬਹੁਤੀ ਜਾਣਕਾਰੀ ਨ ਹੋਣ ਕਾਰਣ ਕਈ ਫਿਕਰੇ ਗਲਤ ' ਲਿਖੇ ਹਨ, ਇਕ ਥਾਂ ਉਹ ਲਿਖਦਾ ਹੈ :- “ਉਨ੍ਹਾਂ ਸ਼ਬਦਾਂ ਨੂੰ ਮਰਦਾਨਾ ਰਾਗ ਵਿਚ ਪਾ ਕੇ ਰਬਾਬ ਨਾਲ ਵਜਾਉਂਦਾ ਸੀ ।” ਸ਼ਬਦ ਰਾਗ ਅਨੁਸਾਰ ਗਾਏ ਜਾਂਦੇ ਹਨ ਰਾਗ ਵਿਚ ਪਾ ਕੇ ਨਹੀਂ । ਸਰਬ ਸਮਰਥ ਹੋ’’ ਦੀ ਥਾਂ ਉਹ “ਸਰਬ ਸਮਰਥ ਵਾਲੇ ਹੋ ਲਿਖਦਾ ਹੈ, ਜੋ ਕਿ ਗਲਤ ਹੈ । ਇਸ ਤਰ੍ਹਾਂ ਉਸ ਨੇ ਕਈ ਗਲਤ ਸ਼ਬਦਾਂ ਦੀ ਵਰਤੋਂ ਵੀ 1 ਕੀਤੀ ਹੈ, ਜਿਵੇਂ :- ਨੇ ਦੀ ਥਾਂ ਨੈ, ਭੀ ਦੀ ਥਾਂ ਬੀ, ਅਵਤਾਰ ਦੀ ਥਾਂ ਅਉਤਾਰੀ, ਅਹਿਸਾਨ ਮੰਦ ਦੀ ਥਾਂ ਅਸਾਨੀ, ਕਸਰ ਦੀ ਥਾਂ ਕਸੂਰ, ਇਕਰਾਰ ਦੀ ਥਾਂ ਤਕਰਾਰ, ਕਸ਼ਟ ਦੀ