ਪੰਨਾ:Alochana Magazine February 1963.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਪ੍ਰਭਾਵ ਨੂੰ ਡੂੰਘਾ ਕਰਦੀ ਹੈ ਤੇ ਅਖੀਰ ਉਤੇ ਸੁੰਦਰ ਇਸਤ੍ਰੀਆਂ ਨਾਲ ਇਨ੍ਹਾਂ ਦੇ ਸੰਬੰਧ ਦਾ ਅਰਧ-ਚੇਤਨ ਸੰਸਕਾਰ ਇਨ੍ਹਾਂ ਦੁਆਲੇ ਇਕ ਮਿਠਾਸ ਜਿਹੀ ਖਿਲਾਰ ਦੇਂਦਾ ਹੈ । ਇਹੋ ਜਿਹਾ ਬੇਸ਼ੁਮਾਰ ਕੀਮਤੀ ਤੇ ਅਲੌਕਕ ਮੰਦਰ ਵਾਸਤਵ ਦੀ ਦੁਨੀਆਂ ਵਿਚ ਤਾਂ ਸੰਭਵ ਨਹੀਂ, ਪਰ ਇਹ ਉਨ੍ਹਾਂ ਲੋਕਾਂ ਦੇ ਸੁਪਨਿਆਂ ਦੀ ਸੇਧ ਦਾ ਸੂਚਕ ਜ਼ਰੂਰ ਹੈ ਜੋ ਸੁੰਦਰ ਮੰਦਰਾਂ ਦੀ ਪ੍ਰਾਪਤੀ ਨੂੰ ਜੀਵਨ ਦਾ ਆਦਰਸ਼ ਜਾਂ ਇਸ ਦੀ ਸਫ਼ਲਤਾ ਦੀ ਨਿਸ਼ਾਨੀ ਮੰਨਦੇ ਹਨ । ਕਵਿਤਾ ਦੀ ਦੁਨੀਆਂ ਵਿੱਚ ਮਨੁਖੀ ਭਾਵਾਂ ਤੇ ਲੋਚਾਂ ਨੂੰ ਉਨਾਂ ਦੇ ਵਧਾਏ ਹੋਏ ਤੇ ਸਿਖਰ ਤੇ ਪੁਜੇ ਹੋਏ ਰੂਪ ਵਿਚ ਸਾਕਾਰ ਕਰਨਾ ਵਰਜਤ ਨਹੀਂ। ਕੀਮਤੀ ਮੰਦਰਾਂ ਦੀ ਮਹੱਤਤਾ ਮਹਸੂਸ ਕਰਨ ਵਾਲੇ ਲੋਕਾਂ ਨੂੰ ਗੁਰੂ ਨਾਨਕ ਦਾ ਵਰਣਿਤ ਮੰਦਰ ਵਧ ਤੋਂ ਵਧ ਪ੍ਰਭਾਵਤ ਕਰਦਾ ਹੈ । ਉਨਾਂ ਦੀਆਂ ਅੱਖਾਂ ਮੋਤੀਆਂ, ਰਤਨਾਂ ਦੀ ਲਿਸ਼ਕ ਦੀ ਚਕਾਚੌਂਧ ਤੋਂ ਹਾਲੇ ਸੁਤੰਤਰ ਨਹੀਂ ਹੋਈਆਂ ਹੁੰਦੀਆਂ ਕਿ ‘ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ' ਤੁਕ ਅਨਗਿਣਤ ਸੁਗੰਧੀਆਂ ਦੇ ਸੰਕਲਪ ਨਾਲ ਉਨ੍ਹਾਂ ਦੀਆਂ ਨਾਸਿਕਾਂ ਨੂੰ ਨਸ਼ਿਆ ਦੇਦੀ ਹੈ । ਇਸ ਸਤਰ ਦੀ ਇੰਦਰਿਆਵੀ (ਸੈਨਸੂਅਸ) ਖਿੱਚ ਤਾਂ ਭਾਵੇਂ ਪਹਿਲੀ ਸਤਰ ਜਿੰਨੀ ਪਰਬਲ ਨਹੀਂ, ਪਰ ਇਸ ਦੀਆਂ ਸੁਝਾਈਆਂ ਪ੍ਰਸਥਿਤੀਆਂ ਵਧੇਰੇ ਬਲਵਾਨ ਹਨ ।'ਚੰਦਨਿ’ ਸ਼ਬਦ ਮੋਤੀਆਂ, ਰਤਨਾਂ ਦੀ ਤਰ੍ਹਾਂ ਅਨਮੁਲਤਾ ਤੇ ਅਮੀਰੀ ਦੀ ਯਾਦ ਨਹੀਂ ਜਗਾਉਂਦਾ। ਇਸ ਦੇ ਸੁਝਾਵਾਂ ਦੀ ਪਰਧਾਨ ਸੁਰ ਧਾਰਮਿਕ ਹੈ । ਚਾਹੇ ਇਸ ਦੀ ਸੂਖਮ ਤੇ ਮਿਠੀ ਸੁਗੰਧੀ ਇਸ ਦੀ ਯਾਦ ਦਾ ਜ਼ਰੂਰੀ ਭਾਗ ਹੈ, ਪਰ ਇਸ ਸਰੀਧੀ ਦਾ ਅਨੁਭਵ ਬਹੁਤ ਘਟ ਲੋਕਾਂ ਨੂੰ ਹੁੰਦਾ ਹੈ । ਬਹੁਤੇ ਲੋਕ ਲਈ ਚੰਦਨ ਸੀਤਲਤਾ ਦਾ ਸੋਮਾ ਹੈ ਜਾਂ ਜੰਗਲ ਵਿੱਚ ਖੜੇ ਆਪਣੇ ਆਲੇ ਦੁਆਲੇ ਦੇ ਬ੍ਰਿਛਾਂ ਨੂੰ ਸੁਗੰਧਤ ਕਰਨ ਵਾਲਾ ਮਿਥਿਹਾਸਕ ਸੰਕੇਤ, ਜੋ ਪਵਿਤਰਤਾ, ਸੁਹਿਰਦਤਾ ਤੇ ਸੰਤਤਾਈ ਦਾ ਪ੍ਰਤੀਕ ਹੈ । ਇਹ ਲਫ਼ਜ਼ ਸੁਨਣ ਨਾਲ ਇਹ ਸਭ ਉਚੇ ਗੁਣ ਮਨ ਵਿਚ ਝਲਕ ਮਾਰਦੇ ਹਨ । ਇਸੇ ਤਰ੍ਹਾਂ 'ਅਗਰਿ’ ਸ਼ਬਦ ਭੀ ਸੁਗੰਧੀ ਤੋਂ ਸਿਵਾ ਧਾਰਮਕਤਾ ਦੀ ਯਾਦ ਜਗਾਉਂਦਾ ਹੈ । ਧਾਰਮਕ ਵਾਤਾਵਰਨ ਵਾਲੇ ਇਨ੍ਹਾਂ ਦੋ ਸ਼ਬਦਾਂ ਤੋਂ ਭਿੰਨ ਕਸਤੂਰਿ’ ਤੇ ‘ਕੁੰਗੂ ਘਰੋਗੀ ਵਾਤਾਵਰਨ ਦੇ ਸੂਚਕ ਹਨ ਤੇ ਕਵਿਤਾ ਵਿਚ ਘਰ ਦੇ ਨਿਘ ਤੇ ਸਧਰਾ ਦਾ ਸੁਝਾ ਦੇਂਦੇ ਹਨ । ਕਵਿਤਾ ਦੀਆਂ ਪਹਲੀਆਂ ਦੋ ਸਤਰਾਂ ਵਿਚ ਪਰਤੱਖ ਤਰ ਤੇ ਵੰਨ ਸੁਵੰਨੇ ਇੰਦਰਿਆਵੀ ਤੇ ਗੁਝੇ ਤੌਰ ਤੇ ਅਨੇਕਾਂ ਤਰ੍ਹਾਂ ਦੇ ਉਚੇ ਤੇ ਨਿੱਘੇ ਭਾਵਾਂ ਦਾ ਸੁਝਾ ਦੇਣ ਵਾਲੇ ਬਿੰਬਾਂ ਦੀ ਲਿਸਟ ਪਾਠਕ ਨੂੰ, ਕਲਾ ਦੀ ਪਕੜ ਵਿਚ ਲਪੇਟ ਕੇ, ਇਸ ਅਲ਼ੋਕਕ ਮੰਦਰ ਦੇ ਪ੍ਰਭਾਵ ਨੂੰ ਡੂੰਘੀ ਤਰ੍ਹਾਂ ਅਨੁਭਵ ਕਰਨ ਦੇ ਯੋਗ ਬਣਾਉਂਦੀ ਹੈ । ਪਰ ਜਿੰਨੇ ਜ਼ੋਰ ਨਾਲ ਪਾਠਕ ਇਸ ਮੰਦਰ ਦੀ ਖਿੱਚ ਖਾਵੇਗਾ, ਉਨੀਂ ਡੂੰਘਾਈ ਨਾਲ ਅਗਲੀ ਸਤਰ ਵਿਚ ਪ੍ਰਗਟਾਏ ਭਾਵ ਦੀ ਤੀਬਰਤਾ ਮਹਸੂਸ ਕਰਨ ਦੇ ਯੋਗ ਬਣੇਗਾ । ਅਗਲੀ ਸਤਰ ਇਹ ਹੈ :

੧੨