ਪੰਨਾ:Alochana Magazine February 1963.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਨਕ ਜਿਸ ਮਾਨਸਕ ਰੋਂ ਵਿੱਚ ਆ ਕੇ ਇਹ ਕਵਿਤਾ ਲਿਖ ਰਹੇ ਹਨ ਉਸ ਦਾ ਇਹ ਨ ਮੁਖ ਭਾਗ ਹੈ ਨ ਗੌਣ । ਇਹ ਕਵਿਤਾ ਲਿਖਣ ਸਮੇਂ ਉਹ ਆਪਣੇ ਪ੍ਰੇਮ ਦੀ ਮਹੱਤਤਾ ਦੇ ਅਜਿਹੇ ਡੂੰਘੇ ਅਹਿਸਾਸ ਵਿੱਚ ਹਨ ਜਿਸ ਵਿਚ ਹੋਰ ਸਭ ਕੀਮਤਾਂ ਜੋ ਪ੍ਰੇਮ ਦੇ ਅਨਕੁਲ ਨਾ ਹੋਣ, ਵਿਹੁ ਵਰਗੀਆਂ ਭਾਸਦੀਆਂ ਹਨ, ਜੀਵਨ ਕੀਮਤਾਂ ਦੇ ਪੈਮਾਨੇ ਉਤੇ ਪ੍ਰੇਮ ਦੇ ਸਰਬੋਤਮ ਦਰਜੇ ਦਾ ਅਹਿਸਾਸ ਕਰਾਉਣ ਵਿੱਚ ਇਹ ਕਵਿਤਾ ਸਫਲ ਹੈ ਪਰ ਕਵੀ ਨੇ ਇਸ ਵਿਚ ਪ੍ਰੇਮ ਦੀ ਮਹੱਤਤਾ ਦ੍ਰਿੜ ਕਰਾਉਣ ਦਾ ਭੀ ਚੈਤੰਨ ਯਤਨ ਨਹੀਂ ਕੀਤਾ। ਉਸ ਨੂੰ ਤਾਂ ਆਪਣੇ ਪ੍ਰੀਤਮ ਦੀ ਯਾਦ ਤੇ ਉਸ ਦੇ ਸਿਮਰਨ ਦੇ ਅਟੈਕ ਤੇ ਨਿਰੰਤਰ ਚਲਦੇ ਰਹਣ ਦੀ ਤੀਬਰ ਲਾਲਸਾ ਹੈ । ਸਿਮਰਨ ਨੂੰ ਦ੍ਰਿੜਤਾ ਨਾਲ ਮਨ ਵਿੱਚ ਵਸਾਈ ਰਖਣ ਦੀ ਸਿੱਕ ਇਸ ਕਵਿਤਾ ਦੇ ਰਚੇ ਜਾਣ ਦੀ ਮੂਲ-ਪਰੇਰਨਾ ਜਾਪਦੀ ਹੈ । ਸਿਮਰਨ ਦੇ ਵਿਸਰ ਜਾਣ ਤੇ ਰਬ ਦੀ ਹੋਂਦ ਦਾ ਅਹਿਸਾਸ ਮਧਮ ਪੈ ਜਾਣ ਨਾਲ ਜੋ ਖਲਾ ਦੇ ਬੇਚੈਨੀ ਅੰਤਰ - ਆਤਮੇ ਵਾਪਰਦੇ ਹਨ ਉਨ੍ਹਾਂ ਦਾ ਗਿਆਨ ਉਨ੍ਹਾਂ ਨੂੰ ਕਾਫੀ ਹੋ ਚੁਕਾ ਸੀ, ਇਸ ਲਈ ਉਹ ਸਿਮਰਨ ਵਿਸਰਨ ਦੀ ਸੰਭਾਵਨਾ ਸੋਚ ਕੇ ਹੀ ਤ੍ਰਬਕ ਜਾਂਦੇ ਹਨ । ਇਹ ਕਵਿਤਾ ਲਿਖਣ ਸਮੇਂ ਭੀ ਸਿਮਰਨ-ਰਹਤ ਜੀਵਨ ਦੇ ਦੁਖ ਦਾ ਅਨੁਭਵ ਗੁਰੂ ਸਾਹਿਬ ਦੀ ਯਾਦ ਵਿੱਚ ਸੀ । ਅਜਿਹੀ ਯਾਦ ਦੇ ਆਧਾਰ ਉਤੇ ਹੀ 'ਹਰਿ ਬਿਨੁ ਜੀਉ ਜਲਿ ਬਲਿ ਜਾਉ’ ਵਰਗੀ ਸਤਰ ਇਸ ਕਵਿਤਾ ਵਿੱਚ ਸ਼ਾਮਲ ਹੋਈ ਹੈ । ਇਹ ਸਤਰ ਗੁਰੂ ਨਾਨਕ ਦੀਆਂ ਕਈ ਹੋਰ ਕਵਿਤਾਵਾਂ ਦੀਆਂ ਕੁਝ ਸਤਰਾਂ ਨਾਲ ਮੇਲ ਖਾਂਦੀ ਹੈ ਜਿਵੇਂ:-

“ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ।

ਹਰਿ ਬਿਨੁ ਨੀਂਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ।"

(ਬਾਰਾ ਮਾਂਹ ਤੁਖਾਰੀ, ਮਹੀਨਾ ਸਾਵਨ)

ਜਾਂ

"ਮੈਂ ਰੋਵੰਦੀ ਸਭੁ ਜਗੁ ਰੁਨਾ ਗੁੰਨੜੇ ਵਣਹੁ ਪੰਖੇਰੂ ।

ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ, ਜਿਨਿ ਹਉ ਪਿਰਹੁ ਵਿਛੜੀ ।

(ਵਡਹੰਸ ਮ: ੧ ਘਰੁ ੨)

.


ਪਰ ਇਕ ਸਤਰ ਦੇ ਅਜੇਹੀਆਂ ਕਵਿਤਾਵਾਂ ਨਾਲ ਮੇਲ ਖਾ ਜਾਣ ਤੋਂ ਇਹ ਸਿੱਟਾ ਨਹੀਂ ਕਢਿਆ ਜਾ ਸਕਦਾ ਕਿ "ਮਤੀ ਤ ਮੰਦਰ ਊਸਰਹਿ’’ ਵਾਲੀ ਸਾਰੀ ਕਵਿਤਾ ਇਨ੍ਹਾਂ ਦੀ ਤਰ੍ਹਾਂ ਬ੍ਰਿਹਾ ਭਾਵਾਂ ਦੇ ਅਨਭਵ ਵਿਚੋਂ ਪੈਦਾ ਹੋਈ ਹੈ । ਜੋ ਬ੍ਰਿਹਾ ਭਾਵ ਇਸ ਕਵਿਤਾ ਦਾ ਮੂਲ ਸੋਮਾ ਹੁੰਦੇ ਤਾਂ ਇਕੋ ਸਤਰ ਵਿਚ ਨਹੀਂ, ਸਮੁਚੀ ਕਵਿਤਾ ਵਿੱਚ ਸਾਕਾਰ ਹੋਏ ਹੁੰਦੇ । ਇਹ ਕਵਿਤਾ ਸਿਮਰਨ ਵਿਸਰ ਜਾਣ

੧੬