ਪੰਨਾ:Alochana Magazine February 1963.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜਾਂਚਣ ਬਾਅਦ ਇਕ ਦੂਜੇ ਤੋਂ ਵਿਭਿੰਨ ਦਿਸਦੀਆਂ ਹਨ । ਵੀਚਾਰ ਅਧੀਨ ਕਵਿਤਾ ਵਿੱਚ ਸੰਸਾਰੀ ਕੀਮਤਾਂ ਦਾ ਖੰਡਨ ਭੀ ਮੌਜੂਦ ਹੈ ਤੇ ਬ੍ਰਿਹਾ ਸੂਚਕ ਸ਼ਬਦ ਭੀ ਹਨ ਪਰ ਇਹ ਦੋਵੇਂ ਹੀ ਇਸ ਦੇ ਕੇਂਦਰੀ ਨੁਕਤੇ ਨਹੀਂ। ਇਸ ਦੇ ਕੇਂਦਰ ਦੀ ਪਹਚਾਣ ਕਰਨ ਲਈ ਸਾਰੀ ਕਵਿਤਾ ਨੂੰ ਇਕ ਮੁਕੰਮਲ ਇਕਾਈ ਦੇ ਤੌਰ ਉਤੇ ਡੂੰਘੀ ਤਰ੍ਹਾਂ ਵਾਚਨਾ ਚਾਹੀਏ ।

ਚਹੁੰਆਂ ਬੰਦਾਂ ਵਿੱਚ 'ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ' ਦਾ ਬਾਰ ਬਾਰ ਹੋਇਆ ਅਲਪ ਗੀਤਾਂ ਤੇ ਕਾਫ਼ੀਆਂ ਦੀ ਯਾਦ ਕਰਾਉਂਦਾ ਹੈ । ਜਿਵੇਂ ਜਿਵੇਂ ਪਾਠਕ ਇਕ ਬੰਦ ਬਾਅਦ ਦੂਜੇ ਨੂੰ ਪੜ੍ਹਦਾ ਹੈ, ਉਹ ਕਵੀ ਦੇ ਅਨੁਭਵ ਵਿੱਚ ਗੂੜ੍ਹਾ ਰੰਗਿਆ ਜਾਂਦਾ ਹੈ । ਕਵੀ ਦੀ ਕ੍ਰਮਵਾਰ ਉਨ੍ਹਾਂ ਸਭ ਹਾਲਤਾਂ ਤੋਂ ਜ਼ੋਰਦਾਰ ਕਿਨਾਰਾਕਸ਼ੀ ਜੋ ਉਸ ਦੇ ਪ੍ਰੀਤਮ ਨੂੰ ਵਿਸਾਰ ਸਕਦੀਆਂ ਹਨ ਪਾਠਕ ਦੇ ਅੰਦਰ ਕਵੀ ਦੇ ਪ੍ਰੇਮ ਦੀ ਡੂੰਘਾਈ ਦੀ ਸੂਝ ਵਧਾਉਂਦੀ ਜਾਂਦੀ ਹੈ । ਕਵਿਤਾ ਦੀ ਇਕਾਗ੍ਰਤਾ ਨੂੰ ਇਸ ਦੀ ਬਿਲਕੁਲ ਇਕਹਰੀ ਤੁਕਾਂਤ-ਸਕੀਮ ਹੋਰ ਪੀਡਾ ਕਰਦੀ ਹੈ । ਕਵਿਤਾ ਦੇ ਹਰ ਬੰਦ ਵਿੱਚ ਤਿੰਨ ਸਤਰਾਂ ਹਨ । ਚਾਰ ਬੰਦਾਂ ਤੋਂ ਸਿਵਾ ਦੋ ਤੁਕਾਂ ਰਹਾਉ ਦੀਆਂ ਹਨ । ਪਹਿਲੀ ਤੋਂ ਲੈ ਕੇ ਅੰਤਲੀ ਤੁਕ, ਸਾਰੀਆਂ ਚੋਦਾਂ ਤੁਕਾਂ ਦਾ ਤੁਕਾਂਤ ਮਿਲਦਾ ਹੈ ਤੇ ਇਸ ਵਿੱਚ ਕਿਤੇ ਕੋਈ ਦੋਸ਼ ਦੀ ਲੇਸ ਵੀ ਨਹੀਂ । ਗੁਰੂ ਨਾਨਕ ਰਹਾਉ ਦੀਆਂ ਤੁਕਾਂ ਵਿੱਚ ਆਮ ਤੌਰ ਤੇ ਤੁਕਾਂਤ ਬਦਲ ਜਾਂਦੇ ਹਨ ਪਰ ਵੀਚਾਰ ਅਧੀਨ ਕਵਿਤਾ ਵਿੱਚ ਉਹਨਾਂ ਨੇ ਇਨ੍ਹਾਂ ਤੁਕਾਂ ਦਾ ਤੁਕਾਂਤ ਵੀ ਚਾਰ ਬੰਦਾਂ ਦੀਆਂ ਬਾਕੀ ਬਾਰਾਂ ਤੁਕਾਂ ਵਾਲਾ ਹੀ ਰਖਿਆ ਹੈ । ਇਹ ਸਮਤਾ ਕਵੀ ਦੇ ਭਾਵਾਂ ਦੇ ਤਿਖੇ ਵੇਗ ਦੀ ਸੂਚਕ ਹੈ । ਵਾਰਾਂ ਵਿੱਚ ਪਉੜੀ ਦੀਆਂ ਸਭ ਸਤਰਾਂ ਆਮ ਤੌਰ ਤੇ ਇਕੋ ਤੁਕਾਂਤ ਵਿੱਚ ਬੰਨ੍ਹੀਆਂ ਹੁੰਦੀਆਂ ਹਨ, ਕਿਉਂਕਿ ਵਾਰ ਦਾ ਵਹਿਣ ਤੇਜ਼ ਹੁੰਦਾ ਹੈ । ਜਿਸ ਕਵਿਤਾ ਵਿੱਚ ਭਾਵਾਂ ਦੇ ਨਾਲ ਸਿਧਾਂਤ ਵੀ ਦਸੇ ਹੋਣ ਉਸ ਦੀ ਚਾਲ ਸੁਸਤ ਤੇ ਤੁਕਾਂਤ-ਵਟਾ ਵਧੇਰੇ ਅਵੱਸ਼ ਹੁੰਦੇ ਹਨ । ਚੌਦਾਂ ਦੀਆਂ ਚੌਦਾਂ ਸਤਰਾਂ ਵਿਚ ਇਕੋ ਤੁਕਾਂਤ ਆਉਣ ਨਾਲ ਪਾਠਕ ਉਤੇ ਕਵਿਤਾ ਦਾ ਪ੍ਰਭਾਵ ਬਹੁਤਾ ਬੱਝ ਕੇ ਪੈਂਦਾ ਹੈ । ਇਸ ਪ੍ਰਭਾਵ ਨੂੰ ਹੋਰ ਤਿੱਖਾ ਕਰਨ ਵਿਚ ਕਵਿਤਾ ਦੇ ਨਿਕੇ ਨਿਕੇ ਸ਼ਬਦ ਵੀ ਸਹਾਈ ਹਨ-ਕੇਵਲ ਇਕ ਜਾਂ ਦੋ ਅਖਰਾਂ ਤੋਂ ਬਣੇ ਸ਼ਬਦਾਂ ਦੀ ਗਿਣਤੀ ਤਿੰਨ ਚੁਥਾਈ ਹੈ । ਅਜੇਹੀ ਸਰਲ ਤੇ ਸਾਦੀ ਭਾਸ਼ਾ ਵਿੱਚ ਉਤਮ ਪਰਕਾਰ ਦਾ ਸੁਹਜਾਤਮਕ ਰਸ ਦੇਣ, ਤੇ ਡੂੰਘੇ ਭਾਵ ਉਪਜਾ ਸਕਣ, ਵਾਲੀ ਕਵਿਤਾ ਟਾਵਾਂ ਹੀ ਹੋਰ ਮਿਲੇਗੀ । ਗੁਰੂ ਨਾਨਕ ਆਪਣੇ ਪ੍ਰੀਤਮ ਦੀ ਯਾਦ ਵਿੱਚ ਇੰਨੇ ਮਗਨ ਰਹਣਾ ਚਾਹੁੰਦੇ ਹਨ ਕਿ ਕਿਸੇ ਹੀਲੇ ਵੀ ਉਨਾਂ ਦੀ ਮਗਨਤਾ ਨੂੰ ਭੰਗ ਨਹੀਂ ਕੀਤਾ ਜਾ ਸਕਦਾ। ਕਵਿਤਾ ਵਿੱਚ ਮੁੜ ਮੁੜ ਦੁਹਰਾਏ ਭਾਵ ਇਸ ਦਾ ਇਕਸਾਰ

੧੯