ਪੰਨਾ:Alochana Magazine February 1963.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖਕ ਤੇ ਪੁਸਤਕ ਪਰਿਚੈ

ਜ਼ੋਰਬਾ-ਇਕ ਯੂਨਾਨੀ

(Zorba The Greek)

ਬ੍ਰਿਜ ਮੋਹਣ ਰਾਜ਼ਦਾਨ

(ਇਸ ਸਿਰਲੇਖ ਅਧੀਨ ਅਸੀਂ ਪੰਜਾਬੀ ਸਾਹਿੱਤਕਾਰਾਂ ਅਤੇ ਪਾਠਕਾਂ ਦੀ ਜਾਣਕਾਰੀ ਲਈ ਪੱਛਮ ਅਤੇ ਪੂਰਬ ਦੇ ਉਨ੍ਹਾਂ ਨਵੇਂ ਲੇਖਕਾਂ ਤੇ ਉਨਾਂ ਦੀਆਂ ਲਿਖਤਾਂ ਦਾ ਪਰਿਚੈ ਕਰਵਾਇਆ ਕਰਾਂਗੇ ਜੋ ਵਿਆਪਕ ਰੂਪ ਵਿੱਚ ਮਹਾਨ ਮੰਨੀਆਂ ਜਾ ਚੁਕੀਆਂ ਹਨ । ਇਸ ਵਾਰੀ ਅਸੀਂ ਆਧੁਨਿਕ ਯੂਨਾਨੀ ਸਾਹਿੱਤ ਦੇ ਮਹਾਨ ਨਾਵਲਕਾਰ "ਨੀਕੋ ਕਜ਼ਾਨਜ਼ਾਈਕਸ" ਤੇ ਉਸ ਦੀ ਪ੍ਰਸਿਧ ਰਚਨਾ “ਜ਼ੋਰਬਾ-ਇਕ ਯੂਨਾਨੀ" ਸਬੰਧੀ ਇਹ ਲੇਖ ਪ੍ਰੋ: ਬਰਿਜ ਮੋਹਨ ਰਾਜ਼ਦਾਨ ਪਾਸੋਂ ਆਲੋਚਨਾ ਲਈ ਵਿਸ਼ੇਸ਼ ਤੌਰ ਤੇ ਲਿਖਵਾ ਕੇ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਉਲਥਵਾ ਕੇ ਪੇਸ਼ ਕਰ ਰਹੇ ਹਾਂ | ਅਗਲੇ ਮਹੀਨੇ ਉਹ ੧੯੬੨ ਦਾ ਸਾਹਿੱਤ ਲਈ ਨੋਬਲ ਇਨਾਮ ਜਿੱਤਣ ਵਾਲੇ ਮਹਾਨ, ਅਮਰੀਕੀ ਲੇਖਕ "ਸਟੀਨ ਬਕ” ਸਬੰਧੀ ਵਿਸ਼ੇਸ਼ ਲੇਖ ਲਿਖ ਰਹੇ ਹਨ -ਸੰਪਾਦਕ)

“ਜ਼ਰਬਾ-ਇਕ ਯੂਨਾਨੀ" ਵਾਰਤਕ ਦੇ ਰੂਪ ਵਿਚ ਲਿਖਿਆ ਹੋਇਆ ਇਕ ਦਿਸ਼ਟਿਕੋਣ ਨਾਵਲ ਹੈ । ਇਸ ਦੇ ਲੇਖਕ ਨੀਕੋ ਕਜ਼ਾਨਜ਼ਾਈਕਸ (Nikos Kazantzakis) ਬਾਰੇ ਨੋਬਲ ਇਨਾਮ ਜੇਤੂ ਐੱਲਬੇਅਰ ਕੈਮਿਉ ਨੇ ਆਖਿਆ ਸੀ,'ਸਾਡੇ ਸਮੇਂ ਦੇ ਮਹਾਨ ਕਲਾਕਾਰਾਂ ਵਿਚੋਂ ਉਹ ਇਕ ਹੈ ।' ਇਹ ਨਾਵਲ ਇਸ ਯੁਗ ਦੇ ਹਰ ਹੱਸਾਸ ਮਨੁਖ ਦੇ ਹਿਰਦੇ ਵਿਚ, ਕਰਮਸ਼ੀਲਤਾ ਦੀ ਲੋੜ ਅਤੇ ਅਧਿਆਤਮਕ ਅਕਰਮਣਤਾ ਦੀ ਖਾਹਸ਼ ਤੋਂ ਪੈਦਾ ਹੋਏ ਸਦੀਵੀ ਸੰਘਰਸ਼ ਨੂੰ ਦਰਸਾਉਂਦਾ ਹੈ । ਪਰ ਇਸ ਵਿਚ ਸੰਸਾਰਕਤਾ ਦੇ ਮੋਹ ਅਤੇ ਅਧਿਆਤਮਕਤਾ ਦੀ ਖਿੱਚ ਦੇ ਦਰਮਿਆਨ ਨਿਰੀ ਫਿਲਸਫਾਨਾ ਗੱਲ ਬਾਤ ਨਹੀਂ । ਅਪੂਰਵ

ਟਿੱਪਣੀ:- ਨੀਕੋ ਕਜ਼ਾਨਜ਼ਾਈਕਸ ਦਾ ਜਨਮ ੧੮੮੩ ਵਿੱਚ 'ਕਰੇਟ' ਵਿੱਚ ਹੋਇਆ । ਏਥੇ ਹੀ ਉਸ ਨੇ ਆਜੜੀਆਂ, ਮਾਛੀਆਂ, ਕਿਰਸਾਣਾਂ ਅਤੇ ਸਚਾਵਾਂ ਵਾਲੇ ਲੋਕਾਂ ਦੇ ਜੀਵਨ ਨੂੰ ਚੰਗੀ ਤਰ੍ਹਾਂ ਪੜਿਆ ਅਤੇ ਉਹੀ ਉਸ ਦੇ ਨਾਵਲਾਂ ਦੇ ਪਾਤਰ ਵੀ ਹਨ । ਉਸ ਨੇ ਪੈਰਿਸ ਵਿੱਚ “ਬਰਗਸਾਂ’ ਦੇ ਨਾਲ ਫ਼ਿਲਾਸਫ਼ੀ ਪੜ੍ਹੀ । ਫਿਰ ਤਿਆਗ ਭਾਵਨਾ-ਆਵੇਸ਼ ਵਿੱਚ ਉਹ ਮਖਦੂਨੀਆਂ

੨੨