ਪੰਨਾ:Alochana Magazine February 1963.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਦ ਮਈ ਕਰਮਸ਼ੀਲਤਾ ਸੰਪੂਰਨ ਚਰਿਤਰ ਉਸਾਰੀ ਅਤੇ ਅਸਰ ਭਰਪੂਰ ਢੰਗ ਨਾਲ ਪੇਸ਼ ਕੀਤੀ ਹੋਈ ਇਹ ਇਕ ਮਹਾਨ ਕਲਾ-ਕ੍ਰਿਤੀ ਹੈ, ਜਿਸ ਨੂੰ ਸਾਵੇਂ ਸੁਖਾਵੇਂ ਹਾਸ-ਰਸ ਅਤੇ ਨਵੇਂ ਤੇ ਸਜੀਵ ਸ਼ਬਦਾਂ ਦੀ ਸੁੰਦਰ ਪੁਠ ਦਿਤੀ ਗਈ ਹੈ । ਨਾਵਲ ਦੇ ਪਾਤਰ 'ਕਰੇਟ' ਦੇ ਕਿਰਸਾਣ, ਆਜੜੀ, ਭਿੱਖੂ ਅਤੇ ਸਰਾਂ ਮਾਲਕ ਹਨ ਜਿਹੜੇ ਵਹਮਾ ਭਰਮਾਂ, ਜਾਤਾਂ ਚਾਵਾਂ ਅਤੇ ਸੁਆਦਾਂ, ਆਪਣੀਆਂ ਤੁਛ ਇਛਾਵਾਂ ਅਤੇ ਬੰਦੇ ਰਵਾਜਾਂ ਵਿਚ ਭੰਬਲ-ਭੂਸੇ ਖਾ ਰਹੇ ਹਨ । ਇਉ 'ਕਜ਼ਾਨਜ਼ਈਕਸ ਨੇ ਸਾਰੀ ਸਥਿਤੀ ਨੂੰ ਬਹੁਤ ਹੀ ਸੁੰਦਰ ਸਥਾਨਕ ਰੰਗਣ ਅਤੇ ਸੰਗਿਆ ਦਿੱਤੀ ਹੈ-ਇਸ ਵਿਚੋਂ “ਇਲਾਕੇ ਦੀ ਰੂਹ" ਝਲਕਦੀ ਹੈ, ਜੋ ਹਰ ਮਹਾਨ ਸਾਹਿੱਤਕ ਕੰਮ ਦਾ ਇਕ ਅਤਿ ਲੋੜੀਦਾ ਅੰਗ ਹੋਇਆ ਕਰਦੀ ਹੈ । ਲੇਖਕ ਨੇ ਇਕ ਐਸੀ ਕਲਾਤਮਕ ਬਣਤਰ ਬੰਨ੍ਹੀ ਹੈ, ਜਿਸ ਵਿੱਚ ਯਥਾਰਥ ਦੇ ਵਿਭਿੰਨ ਸਤੱਰ ਇਕੋ ਸਮੇਂ ਵਿਦਮਾਨ ਹਨ ਅਤੇ ਜੋ ਮਨੁਖੀ ਅਨੁਭਵ ਦੀ ਇਕਾਗਰਤਾ ਤੇ ਸਮਰਗਤਾ ਨਾਲ ਮੇਚ ਖਾਂਦੀ ਅਤੇ ਉਨ੍ਹਾਂ ਅਨੇਕਾਂ ਪਧਰਾਂ, ਜੇਹਾ ਕਿ ਇੰਦਰਿਆਵੀ, ਨਿਆਇਸ਼ੀਲ, ਸਮੂਹਕ ਤੇ ਆਤਮਕ, ਜਿਨ੍ਹਾਂ ਉਤੇ ਕਿ ਜੀਵਨ ਜੀਵਿਆ ਜਾਂਦਾ ਹੈ, ਨੂੰ ਪੇਸ਼ ਕਰਦੀ ਹੈ

ਦੇ ਮਾਉਂਟ ਐਂਥੋਸ ਵਲ ਚਲ ਗਇਆ, ਜਿਹੜਾ ਆਪਣੇ ਪੁਰਾਤਨ ਮੱਠਾਂ ਮੰਦਰਾਂ ਲਈ ਪ੍ਰਸਿੱਧ ਹੈ । ਉਥੇ ਔਰਤ ਜਾਤ ਲਈ ਅੰਦਰ ਜਾਣ ਦੀ ਏਨੀ ਮਨਾਹੀ ਹੈ ਕਿ ਗਾਵਾਂ ਅਤੇ ਮੁਗੀਆ ਤੱਕ ਵੀ ਅੰਦਰ ਨਹੀਂ ਲਿਜਾਈਆਂ ਜਾ ਸਕਦੀਆਂ । ਪਰ ਉਹ ਸ਼ੀਘਰ ਹੀ ਉੱਥੋਂ ਦੇ ਜੀਵਨ ਤੋਂ ਵੀ ਨਿਰਾਸ ਹੋ ਗਿਆ ਅਤੇ 'ਨਿਤਸ਼ੇ' ਦਾ ਅਨੁਗਾਮੀ ਹੋ ਗਇਆ । 'ਨਿਤਸ਼ੇ' ਦੇ ਮਗਰੋਂ 'ਨੀਕੋ ਕਜ਼ਾਨਜ਼ਾਈਕਸ' ਨੇ ਮਹਾਤਮਾ ਬੁਧ ਅਤੇ 'ਲੈਨਿਨ’ ਦਾ ਅਧਿਐਨ ਕੀਤਾ । ਪਰ ਉਸ ਨੇ ਲੈਨਿਨ ਅਤੇ ਬੁਧ ਨੂੰ ਵੀ ਛੱਡ ਦਿਤਾ ਅਤੇ ਉਸ ਨੇ 'ਉਡੀਸਸ' (Odysseus) ਨੂੰ ਆਪਣਾ ਇਸ਼ਟ ਦੇਵ ਬਣਾ ਲਇਆ ਅਤੇ ਅੰਤਰਮੁਖੀ ਹੋ ਗਇਆ । ਹਾਰ ਕੇ ਜਦੋਂ ਉਹ ‘ਯਸੂ' ਵਲ ਪਰਤਿਆ ਤਾਂ ਇਹ ਇਕ ਵਖਰਾ ਹੀ ‘ਯਸੂ’ ਸੀ ।

ਭਾਵੇਂ ਉਹ ਇਕ ਅਜਿਹਾ ਬੁਧੀ ਜੀਵੀ ਮਨੁਖ ਸੀ, ਜਿਸ ਦੇ ਅੰਦਰ ‘ਬਰਗਸਾਂ’, ‘ਨੀਤਸ਼ੇ’ ‘ਗੌਤਮ’ ਅਤੇ ‘ਲੈਨਿਨ' ਦੇ ਵਿਚਾਰਾਂ ਦਾ ਸੁਮੇਲ ਸੀ ਅਤੇ ਜਿਸ ਨੇ 'ਹੋਮਰ’, ‘ਦਾਂਤੇ’ ਅਤੇ ‘ਗੇਟੇ' ਦਾ ਸਾਹਿਤ ਆਧੁਨਿਕ ਯੂਨਾਨੀ ਭਾਸ਼ਾ ਵਿੱਚ ਉਲਥਾਇਆ ਸੀ, ਫਿਰ ਵੀ ਉਸ ਦਾ ਸਾਧਾਰਣ ਅਨਪੜ੍ਹ ਮਨੁਖਾਂ ਨਾਲ ਵਧੇਰੇ ਨਿਕਟ ਦਾ ਸੰਬੰਧ ਸੀ ਅਤੇ ਉਨਾਂ ਨੂੰ ਉਹ ਪਿਆਰਦਾ ਸੀ ।

ਉਸ ਦੇ ਹੋਰ ਪ੍ਰਸਿੱਧ ਨਾਵਲਾਂ ਦੇ ਨਾਂ ਹਨ- 'ਸੁਤੰਤਰਤਾ ਅਤੇ ਮੌਤ', 'ਯਸੂ ਨੂੰ ਮੁੜ ਫਾਂਸੀਂ (ਇਸ ਦਾ ਇਕ ਨਾਂ 'ਯੂਨਾਨੀ ਵਲਵਲਾ’ ਵੀ ਹੈ), "ਰੱਬ ਦਾ ਵਿਚਾਰਾ ਆਦਮੀ’ ਅਤੇ "ਆਖ਼ਰੀ ਪ੍ਰਲੋਭਨ" । ਉਸ ਦੀ ਮਹਾਨ ਯਾਦਗਾਰੀ ਕਿਰਤ ਉਡਿੱਸੀ-ਨਵੇਂ ਰੰਗ ਵਿਚ ਹੈ, ਜਿਹੜਾ ਜੀਵਨ ਤੱਤ ਦੀ ਗਹਿਰਾਈ ਅਤੇ ਵਿਸ਼ਾਲਤਾ ਦੇ ਕਾਰਣ ਅਮੇਚ (ਅਪੂਰਵ) ਹੈ । ਇਸ ਵਿੱਚ ੨੪ ਕਿਤਾਬਾਂ ਅਤੇ ੩੩,੩੩੩ ਕਾਵਿ-ਤੁਕਾਂ ਹਨ ।

ਜਦੋਂ ਉਹ ਸੱਤਰ ਵਹਿਰਾਂ ਦਾ ਸੀ ਤਾਂ ਉਸ ਦੀ ਪ੍ਰਸਿੱਧੀ ਸਾਰੇ ਯੂਰਪ ਵਿੱਚ ਫੈਲੀ ਹੋਈ ਸੀ →

੨੩