ਪੰਨਾ:Alochana Magazine February 1963.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਲੀਅਟ ਨੇ ਜੋ ਕੁਝ ਸ਼ੈਕਸਪੀਅਰ ਦੇ ਨਾਟਕਾਂ ਬਾਰੇ ਲਿਖਿਆ ਹੈ, ਉਹ ਕਜ਼ਾਨਜ਼ਾਈਕਸ ਦੀਆਂ ਹੋਰ ਮਹਾਨ ਕ੍ਰਿਤੀਆਂ ਬਾਰੇ ਅਤੇ 'ਜ਼ੋਰਬਾ-ਇਕ ਯੂਨਾਨੀ'ਬਾਰੇ ਵੀ ਇੰਨ ਬਿੰਨ ਸਹੀ ਹੈ ।

"ਇਥੇ ਤੁਹਾਨੂੰ ਮਹਾਨਤਾ ਦੇ ਦਰਸ਼ਨ ਕਈ ਰੂਪਾਂ ਵਿੱਚ ਹੁੰਦੇ ਹਨ । ਆਮ ਪਾਠਕਾਂ ਲਈ ਰੌਚਕ ਪਲਾਟ ਹੈ, ਵਧੇਰੇ ਸੂਝਵਾਨ ਪਾਠਕਾਂ ਲਈ ‘ਚਰਿੱਤਰ ਉਸਾਰੀ’ ਅਤੇ ‘ਚਰਿੱਤਰ-ਸੰਘਰਸ਼’ ਹੈ, ਅਤੇ ਜ਼ਿਆਦਾਂ ਹੱਸਾਸ ਪਾਠਕਾਂ ਲਈ ਨਿਰੋਲ ਸਾਹਿਤਕ ਸ਼ਬਦਾਵਲੀ ਅਤੇ ਤੁਕਾਵਲੀ ਹੈ, ਜਿਨ੍ਹਾਂ ਦਾ ਅਰਥ ਅਤੇ ਭਾਵ ਸਹਜੇ ਸਹਜੇ ਰੌਸ਼ਨ ਹੁੰਦਾ ਹੈ ।”

'ਅਲੈਕਸੀ ਜੋਰਬਾ' ਨਾਵਲ ਦਾ ਮੁੱਖ ਪਾਤਰ, ਮਖਦੂਨੀਆ-ਵਾਸੀ ਇਕ ਕਾਮਾ ਹੈ । ਉਹ ਕਹਾਣੀ ਬਿਆਨ ਕਰਨ ਵਾਲੇ ਨਾਲ 'ਕਰੇਟ’ ਆਉਂਦਾ ਹੈ ਅਤੇ ਕਹਾਣੀ ਬਿਆਨ ਕਰਨ ਵਾਲੇ ਦੀ ਇਕ ਲਿਗਨਾਈਟ ਦੀ ਖਾਣ’ ਉਸ ਦੇ ਜ਼ੁੰਮੇਂ ਕਰ ਦਿਤੀ ਜਾਂਦੀ ਹੈ । ਇਹ 'ਅਨਘੜ ਮਨੁਖ’ ਇਕ ਤਰ੍ਹਾਂ ਦਾ 'ਸੰਦਬਾਦ ਜਹਾਜ਼ੀ ਹੈ, ਜਿਸ ਵਿੱਚ ਜੀਣ ਲਈ ਠਾਠਾਂ ਮਾਰਦਾ ਚਾਅ ਹੈ ਅਤੇ ਸਾਹਸੀ ਕਾਰਨਾਮੇ ਕਰਨ ਲਈ ਜੋਸ਼ ਹੈ । ਉਹ ਮਾਸ ਖਾਣ, ਸ਼ਰਾਬ ਪੀਣ ਅਤੇ ਭੋਗ ਵਿਲਾਸ ਕਰਣ ਵਲ ਵਧੇਰੇ ਝੁਕਾ ਰਖਦਾ ਹੈ ਅਤੇ ਜਦੋਂ ਸਭ ਜਜ਼ਬੇ ਖਤਮ ਕਰ ਕੇ ਮਾਨਸਕ ਸ਼ਾਂਤੀ ਗ੍ਰਹਣ ਕਰ ਲੈਣ ਤੋਂ ਬਾਅਦ ਵੀ ਉਹ ਅਧਿਆਤਮਕ ਸ੍ਵੈ-ਤਿਆਗ ਦਾ ਹਾਮੀ ਨਹੀ ਬਣਦਾ | ਪਰ ਉਹ ਨਿਰਾ ਖਾਣ ਪੀਣ ਲਈ ਹੀ ਜ਼ਿੰਦਾ ਨਹੀਂ ਰਹਿੰਦਾ। ਉਹ ਜੋ ਕੁਝ ਵੀ ਖਾਂਦਾ ਪੀਂਦਾ ਹੈ, ਉਸ ਨਾਲ ਉਹ ਕੇਵਲ ਪੇਟ ਹੀ ਨਹੀਂ ਵਧਾਂਦਾ ਸਗੋਂ, ਉਸ ਦੇ ਆਪਣੇ ਸ਼ਬਦਾਂ ਵਿੱਚ, ਕਰਮਸ਼ੀਲਤਾ’ ਅਤੇ ‘ਖੁਸ਼ਦਿਲੀ'

→ਅਤੇ ਉਸ ਦੇ ਨਾਵਲ ਤੀਹ ਬੋਲੀਆਂ ਵਿਚ ਤਰਜਮਾਏ ਜਾ ਚੁਕੇ ਸਨ । ਨੋਬਲ ਇਨਾਮ ਲਈ ਉਸ ਨੂੰ ਕਈ ਵਾਰੀ ਨਾਮਾਂਕਿਤ ਕੀਤਾ ਗਇਆ ਅਤੇ ੧੯੫੨ ਵਿਚ ਸਿਰਫ਼ ਇਕ ਵੋਟ ਖੁਣੋਂ ਉਹ ਨੋਬਲਇਨਾਮ ਨਾ ਲੈ ਸਕਿਆ ।

ਪਰ ਇਨਾਂ ਸਾਰੀਆਂ ਜਿੱਤਾਂ ਦੇ ਨਾਲ ਨਾਲ ਉਸ ਦੇ ਅੰਦਰ ਭਾਵਕ ਤੀਖਣਤਾ ਦਾ ਵੀ ਵਿਕਾਸ ਹੁੰਦਾ ਗਇਆ ਅਤੇ "ਯਸੂ ਨੂੰ ਮੁੜ ਫਾਂਸੀਂ" ਨਾਲ ਯੂਨਾਨ ਵਿੱਚ ਇਕ ਥੱਲਕਾ ਮੱਚ ਗਿਆ ਅਤੇ ਉਹ ਦੇਸ਼-ਨਿਕਾਲੇ ਤੋਂ ਮਸਾਂ ਬਚਿਆਂ । “ਸੁਤੰਤਰਤਾ ਅਤੇ ਮੌਤ" ਦੇ ਛਪਣ ਉਤੇ ਸਮਾਚਾਰ ਪੱਤਰਾਂ ਨੇ ਉਸ ਨੂੰ ਖੁਲ੍ਹੇ ਸ਼ਬਦਾਂ ਵਿੱਚ 'ਗਦਾਰ’ ਸਦਿਆ ਅਤੇ 'ਕਰੇਟਾ ਅਤੇ ‘ਹਲਿਨੀਜ਼ (Hellenes) ਦੇ ਵਿਰੁਧ ਦਸਿਆ | ਕਜ਼ਾਨਜ਼ਾਈਕਸ ਨੇ, ਯੂਨਾਨੀ ਕਿਰਸਾਣਾਂ ਅਤੇ ਯੂਨਾਨੀ ਵੀਰਤਾ ਪਤੀ ਸ਼ਰਧਾ ਹੁੰਦਿਆਂ ਵੀ ਉਨਾਂ ਨੂੰ ਰੁਮਾਂਚਿਕ ਰੰਗਣਾ ਵਿੱਚ ਪੇਸ਼ ਨਹੀਂ ਕੀਤਾ ਅਤੇ ਉਨਾਂ ਦਾ ਸਹੀ ਚਿਤਰਣ ਕੀਤਾ।

ਜਰਮਨੀ ਦੇ ਕਿਸੇ ਹਸਪਤਾਲ ਵਿਚ ਕੁਝ ਚਿਰ ਦੇ ਇਲਾਜ ਮਗਰੋਂ, ਕਜ਼ਾਨਜ਼ਾਈਕਸ ੧੯੫੭ ਵਿਚ ਚਲਾਣਾ ਕਰ ਗਿਆ । ਉਸ ਦੀਆਂ ਅਸਥੀਆਂ ਨੂੰ 'ਕਰੇਟ' ਵਿਚ ਈਸਾਈ ਰਸਮਾਂ ਨਾਲ ਦਬਿਆ ਗਿਆ ।

੨੪