ਪੰਨਾ:Alochana Magazine February 1963.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਮਸ਼ੀਲਤਾ ਲਈ ਤਾਂਘ, ਨਿਰੇ ਸ਼ਬਦਾਂ ਅਤੇ ਵਿਚਾਰਾਂ ਦੀ ਮਰਮਰੀ ਮਮਟੀ ਤੋਂ ਬਾਹਰ ਆਉਣ ਦੀ ਉਲੇਲ ਅਤੇ ਹੱਡ ਚੰਮ ਦੇ ਸਜੀਵ ਲੋਕਾਂ ਨਾਲ ਸਿਧਾ ਅਤੇ ਮਜ਼ਬੂਤ ਤਾਲ ਮੇਲ ਪੈਦਾ ਕਰਣ ਦੀ ਰੀਝ, ਉਸ ਦੇ ਮਨ ਅਤੇ ਮਸਤਕ ਵਿੱਚ ਸਮਾ ਜਾਂਦੀ ਹੈ ।

‘ਕਹਾਣੀ ਦੱਸਣ ਵਾਲਾ’ ਆਪਣੀ ਸਵੈ-ਪਛਾਣ' ਇੰਝ ਬਿਆਨ ਕਰਦਾ ਹੈ:-

“ਕਾਫ਼ੀ ਸਮਾਂ ਮੈਨੂੰ ਨੀਂਦਰ ਨਾ ਆਈ । ਮੈਂ ਸੋਚਿਆ ਮੇਰੀ ਜ਼ਿੰਦਗੀ ਅਕਾਰਣ ਹੀ ਗੁਜ਼ਰੀ । ਕਿੰਨਾ ਚੰਗਾ ਹੋਵੇ, ਜੇ ਕਦੀ ਮੈਂ ਜੋ ਕੁਝ ਹੁਣ ਤਕ ਵੇਖਿਆ ਸੁਣਿਆ ਜਾਂ ਸਿfਖਿਆ ਹੈ, ਉਸ ਨੂੰ ਕਿਸੇ ਕਪੜੇ ਨਾਲ ਪੂੰਝ ਕੇ, ਜ਼ੋਰਬਾ ਦੇ ਸਕੂਲ ਵਿੱਚ ਜਾਵਾਂ ਅਤੇ ਮਹਾਨ ਤੇ ਅਸਲੀ ਵਰਣਮਾਲਾ ਨੂੰ ਪੜਾਂ । ਕਿੰਨਾ ਹੀ ਨਵੇਕਲਾ ਰਾਹ ਮੈਂ ਇੰਝ ਚੁਣਾਂਗਾ । ਮੈਨੂੰ ਆਪਣੀਆਂ ਪੰਜੇ ਇੰਦਰੀਆਂ ਨੂੰ ਅਤੇ ਸਰੀਰ ਨੂੰ ਭੀ, ਪੂਰਣ ਤੌਰ ਤੇ ਸਾਧਣਾ ਪਵੇਗਾ, ਤਾਕਿ ਇਹ ਸਵਾਦ ਮਾਣ ਸਕਣ ਅਤੇ ਸਮਝ ਸਕਣ । ਮੈਨੂੰ ਦੌੜਨ, ਘੁਲਣ, ਤਰਨ, ਘੋੜ-ਸਵਾਰੀ ਕਰਨ, ਕਿਸ਼ਤੀ ਚਲਾਣ, ਕਾਰ ਚਲਾਣ ਅਦੇ ਗੋਲੀ ਦਾਗ਼ਣ ਦਾ ਵਲ ਸਿਖਣਾ ਪਵੇਗਾ | ਮੈਨੂੰ ਆਪਣੀ ਰੂਹ ਵਿੱਚ ਸਰੀਰ, ਅਤੇ ਸਰੀਰ ਵਿਚ ਰੂਹ ਓਤਪੋਤ ਕਰ ਦੇਣੀ ਚਾਹੀਦੀ ਹੈ । ਦਰਅਸਲ, ਮੈਨੂੰ ਆਪਣੇ ਅੰਤਰ ਵਿੱਚ ਦੋ ਸਦੀਵੀ ਪ੍ਰਤੀਦ੍ਵੰਦਾ ਨਾਲ ਨਿਬਾਹ ਕਰਨਾ ਚਾਹੀਦਾ ਹੈ ।”

ਅਸਲ ਵਿੱਚ ਇਹੀ ਕਜ਼ਾਨਜ਼ਾਈਕਸ ਦੀ ਜ਼ਿੰਦਗੀ ਦਾ ਟੀਚਾ ਰਹਿਆ ਹੈ । ਇਸ ਸੁਮੇਲ ਨੂੰ, ਬਣਤਰ’ ਅਤੇ ‘ਹੋਦ'ਦੇ ਕਦੀ ਨਾ ਸਮਾਪਤ ਹੋਣ ਵਾਲੇ ਅਮਲ ਵਲ ਵਧਦਾ ਹੋਇਆ ਕਦਮ ਜਾਣਨਾ ਹੀ ਉਸਦਾ ਮਨੋਰਥ ਰਹਿਆ ਹੈ । ਇਸੇ ਹੀ ਵਿਸ਼ੇ ਨੂੰ ਉਸਨੇ...ਆਪਣੇ ਮਹਾਨ ਨਾਵਲ ‘ਉਡਿਸੀ - ਇਕ ਆਧੁਨਿਕ ਲੜੀ' ਵਿੱਚ ਅਮਰ ਕੀਤਾ ਹੈ ।

ਜਿੱਥੇ, “The Wasteland" "The Magic Mountain" ਅਤੇ "Ulysses" ਇਕ ਬੀਮਾਰ ਦੁਨੀਆਂ ਦਰਸਾਉਂਦੀਆਂ ਹਨ ਅਤੇ ਉਸ ਦਾ ਭਵਿੱਖ ਚਿੰਤਾਜਨਕ ਉਲੀਕਦੀਆਂ ਹਨ, ਉੱਥੇ ਕਜ਼ਾਨਜ਼ਾਈਕਸ ਇਕ ਸਾਹਸੀ ਪੱਥਨਿਖੜੇਵਾਂ ਕਰਦਾ ਹੈ ਅਤੇ ਮਨੁਖ ਨੂੰ (ਅੰਤਰ-ਲੁਪਤ ਆਦਿ-ਅਨਾਦੀ ਅਤੇ ਮਨੋਵਿਰਤਕ ਸ਼ਕਤੀਆਂ ਨੂੰ ਸਿਧਾ ਕੇ) ਕਿਸਮਤ ਨਾਲ ਜੂਝਣ, ਅਤੇ ਜੂਝ ਕੇ ਇਸ ਨੂੰ ਪਲਟਣ ਲਈ ਪ੍ਰੇਰਦਾ ਹੈ ।

“ਹੇ ਪ੍ਰਮਾਤਮਾ ! ਤੂੰ ਮੇਰਾ ਕੀ ਵਿਗਾੜ ਸਕਦਾ ਹੈਂ । ਤੂੰ ਸਿਵਾ ਮੈਨੂੰ ਮਾਰਨ ਦੇ ਮੇਰਾ ਕੁਝ ਨਹੀਂ ਵਿਗਾੜ ਸਕਦਾ । ਮੈਨੂੰ ਮਾਰ ਲੈ, ਮੈਨੂੰ ਜ਼ਰਾ ਭੀ ਡਰ ਨਹੀਂ । ਮੈਂ ਆਪਣਾ ਗੁੱਸਾ ਕਢ ਲਇਆ ਹੈ, ਮੈਂ ਜੋ ਕੁਝ ਕਹਣਾ ਸੀ, ਕਹ ਲਇਆ ਹੈ,

੨੬