ਪੰਨਾ:Alochana Magazine February 1963.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈ' ਜਿਨਾ ਕੁ ਨੱਚਣਾਂ ਸੀ ਨੱਚ ਲਇਆ ਹੈ... ਹੁਣ ਮੈਨੂੰ ਤੇਰੀ ਹੋਰ ਕੋਈ ਲੋੜ ਨਹੀਂ।"

ਪਰ ਇਹ ਸਿਰਫ਼ ਇਕ ਗੁੱਝੀ ਸੈਨਤ ਹੈ । ਕਜ਼ਾਨਜ਼ਾਈਕਸ ਮਨੁਖ ਦੀਆਂ ਮੁਥਾਜੀਆਂ, ਉਸ ਦੀਆਂ 'ਮਜਬੂਰੀਆਂ ਤੋਂ' ਅਵੇਸਲਾ ਨਹੀਂ । ਕਜ਼ਾਨਜ਼ਾਈਕਸ ਅਮਰਤਾ ਲਈ ਨਹੀਂ ਤਾਂਘਦਾ ਪਰੰਤੂ ਉਹ ਮਨੁਖ ਨੂੰ 'ਸੰਭਵ' ਦੀ ਹਰ ਇਕ ਸੀਮਾ ਨੂੰ ਉਲਾਂਘਣ ਲਈ ਤੱਦੀ ਦੇਂਦਾ ਹੈ ।

ਐਪਰ, ਜ਼ੋਰਬਾ ਨੂੰ ਵਰਿਆਮਕ ਸੱਚੇ ਵਿੱਚ ਢਾਲਿਆ ਗਇਆ ਹੈ ਅਤੇ ਉਹ ਮਿਥਿਕ ਆਕਾਰ ਵਿੱਚ ਰੂਪਾਇਮਾਨ ਹੋਇਆ ਹੈ । ਨਿਰੋਲ ਬੁਧੀਮਤਾ ਦਾ ਖੰਡਨ ਕਰਦਾ ਹੋਇਆ ਅਤੇ ਲਹੂ ਮਾਸ ਤੋਂ ਉਪਜੀਆਂ ਸ਼ਕਤੀਆਂ ਵਿੱਚ ਵਿਸ਼ਵਾਸ਼ ਦ੍ਰਿੜ੍ਹਾਉਂਦਾ ਹੋਇਆ ਜ਼ੋਰਬਾ, ਨਾਵਲ ਦੇ ਪੰਨਿਆਂ ਵਿੱਚ ਕਿਸੇ ਭੁ-ਗਰਭੀ ਸ਼ਕਤੀ ਦੇ ਅਮੋੜ ਵੇਗ ਵਾਂਗ ਵਿਚਰਦਾ ਹੈ ।

ਜ਼ੋਰਬਾ ਵਾਂਗ, ਨੀਕੋ ਕਜ਼ਾਨਜ਼ਾਈਕਸ ਵੀ ਨਿਰੋਲ ਅਮੂਰਤ ਤੱਤਾਂ ਵਿੱਚ ਵਿਸ਼ਵਾਸ਼ ਨਹੀਂ ਰਖਦਾ। ਉਹ ਕੇਵਲ ਲੋਕਾਂ ਦੀਆਂ ਜੀਵਨੀਆਂ ਨੂੰ ਸਿੰਜ ਕੇ ਅਤੇ ਉਹਨਾਂ ਵਿੱਚ ਰੂਪਮਾਨ ਹੋ ਕੇ ਹੀ ਅਰਥ ਗ੍ਰਹੁਣ ਕਰਦੇ ਹਨ । ਉਹ ਠੋਸ ਅਤੇ ਅਨੁਭੂਤੀਸ਼ੀਲ ਤੱਤਾਂ ਦੀ ਮਹਾਨਤਾ ਅਤੇ ਸੱਚਾਈ ਉਤੇ ਜ਼ੋਰ ਦੇਂਦਾ ਹੈ । ਸ਼ੂਨ ਵਾਂਗ ਹੀ, ਕਜ਼ਾਨਜ਼ਾਈਕਸ ਨਿਰੋਲ ਕਵਿਤਾ ਨੂੰ ਵੀ ਘਿਰਣਾ ਕਰਦਾ ਹੈ । ਉਹ ਚਾਹੁੰਦਾ ਹੈ ਕਿ ਨਿਗਰ ਮਨੁਖੀ ਗੁਣ ਕਵਿਤਾ ਨੂੰ ਸੁਰਜੀਤ ਕਰੇ । ਕਹਾਣੀ ਦਸਣ ਵਾਲੇ ਦਾ “ਮੈਲਾਰਮੇ" ਦੀ ਕਵਿਤਾ ਦਾ ਨਿਖੇਧੀ ਕਰਨਾ, ਕਜ਼ਾਨਜ਼ਾਈਕਸ ਦੀਆਂ, ਕਵਿਤਾ ਸੰਬੰਧੀ ਨਿੱਜੀ ਧਾਰਣਾਵਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਦਰਸਾਉਂਦਾ ਹੈ ।

‘ਮੈਲਾਰਮੇ' ਦੀਆਂ ਕਵਿਤਾਵਾਂ ਮੈਂ ਸਹਜੇ ਸਹਜੇ ਅਤੇ ਵਿੱਚੋਂ ਵਿੱਚੋਂ ਪੜ੍ਹੀਆਂ । ਮੈਂ ਪੁਸਤਕ ਬੰਦ ਕਰ ਦਿਤੀ, ਫਿਰ ਖੋਲ੍ਹੀ ਅਤੇ ਹਾਰ ਕੇ ਥਲੇ ਸੁਟ ਦਿਤੀ । ਆਪਣੇ ਜੀਵਨ ਵਿੱਚ ਪਹਲੀ ਵਾਰੀ ਮੈਨੂੰ ਇਹ ਲਹੂ-ਰਹਤ, ਸਵਾਸਹੀਨ ਅਤੇ ਮਨੁਖੀ ਤੱਤ ਤੋਂ ਊਣੀਆਂ ਜਾਪੀਆਂ । ਇਕ ਸ਼ੂਨ ਵਿੱਚ ਜਿਵੇਂ: ਕਾਲੇ ਨੀਲੇ, ਬੰਦੇ ਸ਼ਬਦ ਸਜਾਏ ਹੋਏ ਹੋਣ । ਕਿਰਮ-ਰਹਤ' ਅਪੂਰਵ ਕੁਸ਼ਲਤਾ ਨਾਲ ਪੁਣਿਆ ਹੋਇਆ ਅਰਕ ਜਾਪਿਆ ਜਿਸ ਵਿੱਚ ਕੋਈ ਵੀ ਮਨੁਖੀ ਗੁਣ ਨਾ ਹੋਵੇ । ਜੀਵਨ ਤੋਂ ਅੱਡਰੀਆਂ.........ਏਨੇ ਵਰੇ ਮੈਂ ਕਿਉਂ ਇਨਾਂ ਕਵਿਤਾਵਾਂ ਵਿੱਚ ਉਲਝਿਆ ਰਹਿਆ ? ਨਿਰੀ ਕਵਿਤਾ ! ਜੀਵਨ ਇਕ ਸਪੱਸ਼ਟ, ਅਤੇ ਪਾਰਦਰਸ਼ੀ ਖੇਡ ਬਣੀ ਰਹੀ, ਜਿਸ ਵਿੱਚ ਖੂਨ ਦਾ ਇਕ ਵੀ ਕਤਰਾ ਨਹੀਂ ਸੀ । ਮਾਨਵੀ ਤੱਤ ਬੇਢੱਬ ਹੈ, ਬੇਤਰਤੀਬਾ ਹੈ, ਪਸ਼ੂ-ਬਿਰਤਕ ਹੈ --

੨੭