ਪੰਨਾ:Alochana Magazine February 1963.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਵਿੱਚ ਪਿਆਰ, ਹੱਡ ਮਾਸ ਅਤੇ ਪੀੜਾ ਅਤਰ ਵੰਦਨਾ ਗੁੰਦੀ ਹੋਈ ਹੈ ।

ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਮੈਂ ਪਹਲੇ ਇੰਨਾਂ ਪਿਆਰਦਾ ਸਾਂ, ਅੱਜ ਸਵੇਰੇ ਮੈਨੂੰ ਸਿਰਫ਼ ਮਾਨਸਕ ਕਲਾਬਾਜ਼ੀਆਂ ਅਤੇ ਸੁਧਾਰਿਆ ਹੋਇਆ ਪਖੰਡ ਜਾਪਿਆ। ਕਿਸੇ ਭੀ ਸਭਿਤਾ ਦੀ ਅਧੋਗਤੀ ਵੇਲੇ ਇੰਜ ਹੀ ਹੋਇਆ ਕਰਦਾ ਹੈ ।'(ਪੰਨਾ ੧੩੩-੧੩੪)

ਉਹ ਬੁਧੀਜੀਵੀ ਜਿਨ੍ਹਾਂ ਦਾ ਇਹ ਵਿਸ਼ਵਾਸ ਹੈ ਕਿ ਕਲਾਕਾਰ ਜਾਂ fਚਤੰਕ ਦੇ ਦੁਨੀਆਂ ਤੋਂ ਮੂੰਹ ਮੋੜ ਲੈਣ ਅਤੇ ਤੁਛ ਅਮਲੀ ਗੁੰਝਲਾਂ-ਉਸ ਹੱਦ ਤੱਕ ਤੁਛ ਜਿਥੋਂ ਤਕ ਉਹ ਅਮਲੀ ਹਨ -ਵਲੋਂ ਜਾਣ ਬੁਝ ਕੇ fਪਠ ਫੇਰ ਲੈਣ ਵਿੱਚ ਹੀ ਕਲਿਆਣ ਹੈ ਇਹ ਨਹੀਂ ਸਮਝਦੇ ਕਿ ਇਸ ਤਰਾਂ ਬੁਧੀ ਦਾ ਨਾਸ਼ ਹੁੰਦਾ ਹੈ । ਉਸ ਸਵਰਗੀ ਸੁਖ ਦੀ ਸਥਿਤੀ ਵਿੱਚ ਜਿਥੇ 'ਕੋਈ ਕੰਮ ਜਾਂ ਸੰਘਰਸ਼ ਨਾ ਹੋਣ, ਸਰ ਕਰਨ ਵਾਲੀਆਂ ਕੋਈ ਔਕੜਾਂ ਨਾ ਹੋਣ, ਉੱਥੇ ਕੋਈ ਕਰਮ ਜਾਂ ਵਿਚਾਰ-ਸ਼ਕਤੀ ਨਹੀਂ ਹੋ ਸਕਦੀ, ਕਿਉਂਕਿ ਉਥੇ ਵਿਚਾਰ ਲਈ ਕਈ ਮੰਤਵ ਨਹੀਂ ਹੋ ਸਕਦਾ। ਨਾ ਹੀ ਕੋਈ ਸੱਚੀ ਵਿਚਾਰ -ਲੀਨਤਾ ਹੋ ਸਕਦੀ ਹੈ, ਕਿਉਂਕਿ ਕਰਮਸ਼ੀਲ ਅਤੇ ਕਾਵਿਕ ਵਿਚਾਰ-ਲੀਨਤਾ ਵਿੱਚ ਅਮਲੀ ਸੰਘਰਸ਼ਾਂ ਅਤੇ ਵਲਵਲਿਆਂ ਦੀ ਇਕ ਦੁਨੀਆਂ ਛਪੀ ਹੋਈ ਹੈ । ਕੇਵਲ ਮਨੁਖੀ ਦੁਨੀਆਂ ਅਤੇ ਘਟਨਾਵਾਂ ਦੀ ਉਤੇਜਨਾ ਨਾਲ ਹੀ ਕਲਾ ਆਪਣੇ ਤੱਤ ਅਤੇ ਅਰਥ ਨੂੰ ਭਰਪੂਰ ਬਣਾ ਸਕਦੀ ਹੈ ।

'ਲਾਰੰਸ’ (D. H. Lawrence) ਵਾਂਗ ਹੀ ਕਜ਼ਾਨਜ਼ਾਈਕਸ ਧਰਤੀ ਨਾਲ, ਉਨ੍ਹਾਂ ਮੂਲ ਤੱਤਾਂ ਨਾਲ, ਜਿਥੇ ਜ਼ਿੰਦਗੀ ਨੂੰ ਜੀਵਨ ਦਾਨ ਮਿਲਦਾ ਹੈ ਅਤੇ ਕਲਾ ਆਪਣੇ ਠੋਸ ਗੁਣ ਗ੍ਰਹਣ ਕਰਦੀ ਹੈ, ਆਪਣੀ ਇਕਰੂਪਤਾ ਦ੍ਰਿੜਾਉਂਦਾ ਹੈ । ਆਦਮ ਮਨੁਖ ਆਪਣੇ ਆਲੇ ਦੁਆਲੇ ਨਾਲ ਪੂਰਨ ਤੌਰ ਤੇ ਇਕ ਸੁਰ ਹੁੰਦਾ ਹੈ ਕਿਉਂਕਿ ਉਹ ਯਥਾਰਥ ਨੂੰ ਆਪਣੀਆਂ ਇੰਦਰੀਆਂ ਅਤੇ ਮਨੋ ਵਰਿਤੀਆਂ ਰਾਹੀਂ ਅਨੁਭਵ ਕਰਦਾ ਹੈ । ਕਹਾਣੀ ਦੱਸਣ ਵਾਲਾ ਜ਼ੋਰਬਾ ਬਾਰੇ ਆਖਦਾ ਹੈ: 'ਉਸ ਤੋਂ ਉਸਦਾ ਟੀਚਾ ਖੁੰਝਣਾ ਅਸੰਭਵ ਹੈ, ਕਿਉਂਕਿ ਉਹ ਧਰਤੀ ਉੱਤੇ ਆਪਣੇ ਦੇ ਪੈਰਾਂ ਨਾਲ ਅਪਣੇ ਸਰੀਰ ਦਾ ਪੂਰਾ ਭਾਰ ਪਾ ਕੇ ਖੜਾ ਹੈ । ਅਫ਼ਰੀਕੀ ਆਦਿਵਾਸੀ ਸੱਪ ਦੀ ਇਸ ਲਈ ਪੂਜਾ ਕਰਦੇ ਹਨ ਤੇ ਉਸ ਦਾ ਸਾਰਾ ਸਰੀਰ ਧਰਤੀ ਨੂੰ ਛੂਹੰਦਾ ਹੈ ਅਤੇ ਇਸ ਲਈ ਉਸ ਨੂੰ ਧਰਤੀ ਦੇ ਸਾਰੇ ਭੇਤ ਜ਼ਰੂਰ ਪਤਾ ਹੋਣਗੇ । ਉਹ ਇਨ੍ਹਾਂ ਨੂੰ ਆਪਣੇ ਗਰਭ, ਆਪਣੇ ਮਸਤਕ ਅਤੇ ਆਪਨੀ ਪੂਛ ਰਾਹੀਂ ਜਾਣਦਾ ਹੈ । ਉਹ ਸਦਾ "ਮਾਂ" ਦੇ ਆਲਿੰਗਨ ਵਿੱਚ ਹੁੰਦਾ ਹੈ ਅਤੇ ਉਸਦੇ ਸਪਰਸ਼ ਵਿੱਚ ਰਹਿੰਦਾ ਹੈ । ਇਹੀ ਗੱਲ ਜ਼ੋਰਬਾ ਬਾਰੇ ਭੀ (ਇੰਨ ਬਿੰਨ ਸੱਚ ਹੈ । ਅਸੀਂ ਪੜੇ-ਲਿਖੇ ਲੋਕ ਹਵਾ ਵਿੱਚ ਉੱਡਦੇ ਸੇਧ-ਹੀਨ ਪੰਛੀਆਂ ਵਾਂਗ ਹੀ ਹਾਂ ।"