ਪੰਨਾ:Alochana Magazine February 1963.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦਾ ਹੈ, ਜਿਵੇਂ ਸੂਰ' ਸ਼ਬਦ 'ਸੂਰਜ’ ਤੇ ‘ਸੂਰ’ ਦੋਹਾਂ ਅਰਥਾਂ ਵਿੱਚ ਵਰਤਿਆ ਜਾਂਦਾ ਹੈ । ਹਿੰਦੀ ਦਾ ‘ਕਾਮ' ਸ਼ਬਦ ‘ਕੰਮ’ ਤੇ ਵਾਸ਼ਨਾ ਦੋਹਾਂ ਅਰਥਾਂ ਵਿੱਚ ਵਰਤੀਂਦਾ ਹੈ । ਇਸ ਦੇ ਕਾਰਣਾਂ ਵਲ ਭਾਸ਼ਾ-ਵਿਗਿਆਨ ਸਾਡਾ ਧਿਆਨ ਦਿਵਾਂਦਾ ਹੈ, ਉਹ ਦਸਦਾ ਹੈ ਕਿ ਇਹਨਾਂ ਦੋਹਾਂ ਸ਼ਬਦਾਂ ਦੇ ਮੂਲ ਧਾਤੂਆਂ ਵਿੱਚ ਅੰਤਰ ਹੈ, ਅਰਥਾਤ ਵੱਖ ਵੱਖ ਧਾਤੂਆਂ ਤੋਂ ਇਹਨਾਂ ਸ਼ਬਦਾਂ ਦੀ ਉਪਜ ਹੋਈ ਹੈ । ਇਸੇ ਤਰਾਂ ਅਣਗਿਣਤ ਅਜਹੇ ਸ਼ਬਦ ਹਨ ਜਿਨਾਂ ਦੇ ਆਧੁਨਿਕ ਅਰਥ ਪ੍ਰਾਚੀਨ ਅਰਥਾਂ ਤੋਂ ਬਿਲਕੁਲ ਵੱਖਰੇ ਹਨ । 'ਗੋਸਾਈਂ' ਸ਼ਬਦ ਗਉਆਂ ਦੇ ਮਾਲਕ ਲਈ ਪ੍ਰਯੋਗ ਵਿੱਚ ਆਉਂਦਾ ਸੀ, ਪਰ ਅੱਜ ਇਸ ਦਾ ਅਰਥ ਸੰਤ, ਫ਼ਕੀਰ ਜਾਂ ਮਹਾਤਮਾ ਦੇ ਰੂਪ ਵਿੱਚ ਬਦਲ ਗਇਆ ਹੈ । 'ਗਵਾਰ’ ਸ਼ਬਦ ਗਾਉਂ (ਪਿੰਡ) ਵਿੱਚ ਰਹਣ ਵਾਲੇ ਲੋਕਾਂ ਲਈ ਵਰਤਿਆ ਜਾਂਦਾ ਸੀ, ਪਰ ਹੁਣ ਇਹ ਮੂਰਖ ਤੇ ਉਜੱਡ ਮਨੁਖ ਲਈ ਵਰਤੀਂਦਾ ਹੈ । ਇਸ ਅਰਥ-ਪਰੀਵਰਤਨ ਦੇ ਇਤਿਹਾਸ ਨੂੰ ਪ੍ਰਗਟ ਕਰਨਾ ਭਾਸ਼ਾ ਵਿਗਿਆਨ ਦਾ ਵਡਾ ਉਦੇਸ਼ ਤੇ ਉਪਯੋਗਤਾ ਹੈ ।

ਭਾਸ਼ਾ ਵਿਗਿਆਨ ਰਾਹੀਂ ਅਸੀਂ ਕਿਸੇ ਦੇਸ਼ ਦੀ ਪ੍ਰਾਚੀਨ ਸਭਿਅਤਾ ਦਾ ਅਨੁਮਾਨ ਲਗਾ ਸਕਦੇ ਹਾਂ । ਜਿਉਂ ਜਿਉਂ ਕਿਸੇ ਦੇਸ਼ ਦੀ ਸਭਿਅਤਾ ਉੱਨਤੀ ਕਰਦੀ ਹੈ, ਭਾਸ਼ਾ ਦੀ ਉੱਨਤੀ ਵੀ ਤਿਉਂ ਤਿਉਂ ਹੋਈ ਜਾਂਦੀ ਹੈ । ਮਨੁਖਤਾ ਤੇ ਭਾਸ਼ਾ ਦਾ ਅਣਟੁਟ ਸੰਬੰਧ ਹੈ । ਜਿਹੜੇ ਦੇਸ਼ ਦੀ ਸਭਿਅਤਾ ਵਿਕਾਸ ਕਰੇਗੀ, ਉਥੋਂ ਦੇ ਵਸਨੀਕਾਂ ਨੂੰ ਆਪਣੇ ਵਿਗਸਤ ਵਿਚਾਰਾਂ ਨੂੰ ਪ੍ਰਗਟਾਉਣ ਲਈ ਭਾਸ਼ਾ ਵਿੱਚ ਵਾਧਾ ਕਰਨਾ ਪਵੇਗਾ । ਸੋ ਇਸ ਵਿੱਚ ਸੰਦੇਹ ਨਹੀਂ ਕਿ ਭਾਸ਼ਾ ਰਾਹੀਂ ਮਨੁਖ ਦੇ ਵਿਚਾਰਾਂ ਦਾ ਪਤਾ ਲਗਦਾ ਹੈ । ਭਾਸ਼ਾ ਵਿਗਿਆਨ ਦ੍ਵਰਾ ਭਾਸ਼ਾ ਦੇ ਇਤਿਹਾਸ ਨੂੰ ਲਭਿਆ ਜਾਂਦਾ ਹੈ । ਇਸ ਲਈ ਸ਼ਬਦਾਂ ਦੇ ਇਤਿਹਾਸ ਤੋਂ ਵਿਚਾਰਾਂ ਦਾ ਇਤਿਹਾਸ ਤੇ ਵਿਚਾਰਾਂ ਦੇ ਇਤਿਹਾਸ ਤੋਂ ਕਿਸੇ ਦੇਸ਼ ਜਾਂ ਜਾਤੀ ਦੀ ਸਭਿਅਤਾ ਦਾ ਇਤਿਹਾਸ ਪ੍ਰਾਪਤ ਹੁੰਦਾ ਹੈ ।

ਭਾਸ਼ਾ ਵਿਗਿਆਨ ਦਾ ਇਕ ਹੋਰ ਵੱਡਾ ਉਪਯੋਗ ਇਹ ਹੈ ਕਿ ਇਸ ਰਾਹੀਂ ਭਾਸ਼ਾਵਾਂ ਨੂੰ, ਵਿਸ਼ੇਸ਼ ਕਰ ਕੇ ਆਪਸ ਵਿਚ ਸਾਂਝ ਰਖਣ ਵਾਲੀਆਂ ਭਾਸ਼ਾਵਾਂ ਨੂੰ ਸਿਖਣਾ ਬੜਾ ਸੌਖਾ ਹੋ ਜਾਂਦਾ ਹੈ । ਭਾਸ਼ਾ ਪੜ੍ਹਾਣ ਲਗਿਆਂ ਉਸ ਦੇ ਨਿਯਮਾਂ ਦੇ ਕਰਣਾਂ ਨੂੰ ਨਹੀਂ ਦਸਿਆ ਜਾਂਦਾ, ਪਰ ਭਾਸ਼ਾ ਵਿਗਿਆਨ ਤੋਂ ਉਹਨਾਂ ਕਾਰਣਾਂ ਨੂੰ ਸਮਝਣ ਵਿਚ ਬੜੀ ਸਹਾਇਤਾ ਮਿਲਦੀ ਹੈ । ਉਦਾਹਰਣ ਵਜੋਂ ਅਸੀਂ ਦੇਖਦੇ ਹਾਂ ਕਿ ਮਰ' ਤੋਂ 'ਮਰਿਆ’, ‘ਤਰ' ਤੋਂ ‘ਤਰਿਆ', 'ਡਰ' ਤੋਂ 'ਡਰਿਆ, ਤੇ 'ਸੜ' ਤੋਂ 'ਸੜਿਆ' ਆਦਿ ਰੂਪ ਬਣਦੇ ਹਨ । ਪਰ 'ਕਰ' ਤੋਂ 'ਕੀਤਾ’ ਤੇ ‘ਜਾ’ ‘ਗਿਆ’ ਆਦਿ

੩੬