ਪੰਨਾ:Alochana Magazine February 1963.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓ. ਪੀ. ਗੁਪਤਾ--

ਵਾਦ ਵਿਵਾਦ

ਮੈਂ ਆਚਾਰਯ ਹਜ਼ਾਰੀ ਪ੍ਰਸ਼ਾਦ ਦ੍ਵੀਵੇਦੀ ਦਾ ਲੇਖ 'ਕਲਾ ਵਿੱਚ ਤੱਥ ਸੱਤ ਤੇ ਯਥਾਰਥ ਗਹੁ ਨਾਲ ਪੜ੍ਹਿਆ। ਮੇਰਾ ਉਨ੍ਹਾਂ ਨਾਲ ਕੁਝ ਮਤਭੇਦ ਹੈ । ਮੇਰੀ ਆਸ ਹੈ ਕਿ ਆਚਾਰਯ ਜੀ ਮੇਰੇ ਮਤਭੇਦ ਬਾਰੇ ਆਪਣੇ ਵਿਚਾਰ ਪਰਗਟ ਕਰਨਗੇ ।

(੧) ਆਚਾਰਯ ਜੀ ਨੇ ਆਪਣੇ ਲੇਖ ਵਿੱਚ ਇਕ ਥਾਂ ਤੇ ਲਿਖਿਆ : "ਜਿਸ ਨੂੰ ਅਸੀਂ ਸੁੰਦਰ ਕਹਿੰਦੇ ਹਾਂ ਉਹ ਅਸਲ ਵਿੱਚ ਸਾਡੀ ਚਿੱਤ ਸ਼ਕਤੀ, ਗਿਆਨ ਇੱਛਾ ਤੇ ਕ੍ਰਿਆ ਦਾ ਸਮਨਵੈ ਹੈ ।'ਮੈਂ ਇਸ ਗੱਲ ਨੂੰ ਉੱਕਾ ਹੀ ਨਹੀਂ ਮੰਨਦਾ | ਸੁੰਦਰ ਤਾਂ ਚੀਜ਼ ਦਾ ਗੁਣ ਹੈ । ਹਾਂ ਉਪਰੋਕਤ ਸਮਨਵੈ ਨਾਲ ਇਸ ਸੁੰਦਰਤਾ ਵਿੱਚ ਘਾਟਾ-ਵਾਧਾ ਜ਼ਰੂਰ ਹੋ ਸਕਦਾ ਹੈ ਕਾਫੀ ਹੱਦ ਤਕ । ਜੇਕਰ ਸੁੰਦਰਤਾ ਸਾਡੇ ਮਨ ਦੀ ਹੀ ਉਪਜ ਹੋਵੇ, ਤਾਂ ਇਸ ਦਾ ਕੋਈ 'ਸਰਲ-ਸਾਧਾਰਣ' ਮਾਪ ਨਹੀਂ ਬਣ ਸਕਦਾ । ਪਰ ਕਿਉਂਕਿ ਇਹ ਮਾਪ ਹੈ । ਸੁੰਦਰ ਸ਼ੈ ਆਮ ਤੌਰ ਤੇ ਸਭ ਲਈ ਸੁੰਦਰ ਹੁੰਦੀ ਹੈ ਤੇ ਅਸੁੰਦਰ ਸਭ ਲਈ ਅਸੁੰਦਰ, ਘਟ ਵੱਧ, ਇਸ ਲਈ ਸੁੰਦਰ ਜਾਂ ਅਸੁੰਦਰ ਨੂੰ ਸ਼ੈ ਦਾ ਗੁਣ ਮੰਨਣਾ ਹੀ ਵਧੇਰਾ ਤੱਨਕ ਸੰਗਤ ਹੈ । ਸਾਡਾ ਜੁਗ ਜੁਗ ਦਾ ਅਨੁਭਵ ਜਿਹੜਾ ਸਾਡੀਆਂ ਭਾਸ਼ਾਵਾਂ ਵਿੱਚ ਨਿਹਿਤ ਹੈ ਉਹ ਭੀ ਮਤ ਦਾ ਹੀ ਸਮਰਥਨ ਕਰਦਾ ਹੈ । ਅਸੀਂ ਆਮ ਤੌਰ ਤੇ ਕਹਿਆ ਕਰਦੇ ਹਾਂ "ਇਹ ਕੁੜੀ ਕਿੰਨੀ ਸੁੰਦਰ ਲਗਦੀ ਹੈ ।" ਇਸ ਵਾਕ ਵਿੱਚ ਸੁੰਦਰ ਗੁਣ ਲਡ਼ਕੀ ਦਾ ਹੀ ਹੈ, ਨਾਕਿ ਵੇਖਣ ਵਾਲੇ ਦੀ ਸੱਮਨਵਿਤ ਚੇਤਨਾ ਦਾ ਹਾਂ ਇਹ ਚੇਤਨਾ, ਆਪਣੀ ਇੱਛਾ ਦੇ ਮੁਤਾਬਿਕ ਇਸ ਸੁੰਦਰਤਾ ਨੂੰ ਘੱਟ-ਵਧ ਕਰ ਸਕਦੀ ਹੈ । ਜੇਕਰ ਇਹ ਇੱਛਾ ਬਹੁਤ ਤੀਬਰ ਹੈ, ਤਾਂ ਸੁੰਦਰਤਾ ਵਿੱਚ ਭੀ ਕਾਫੀ ਵਾਧਾ ਆ ਜਾਏਗਾ । ਸੁੰਦਰਤਾ ਦੀ ਥਾਂ ਸ਼ੈ ਵਿੱਚ ਹੀ ਹੋਣੀ ਚਾਹੀਦੀ ਹੈ, ਨਾ ਕਿ ਚੇਤਨਾ ਵਿੱਚ । ਮੇਰੇ ਮਤ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ Pragmatic ਹੈ ਤੇ ਸਾਧਾਰਨ ਦ੍ਰਿਸ਼ਟਿਕੋਣ ਤੇ ਦਾਰਸ਼ਨਿਕ ਦ੍ਰਿਸ਼ਟਿਕੋਣ ਦੇ ਅੰਤਰ ਨੂੰ ਮਿਟਾ ਦੇਵੇਗਾ- ਉਸ ਅੰਤਰ ਨੂੰ ਜਿਸ ਕਰਕੇ ਕਿ ਜਨਤਾ ਸਹਜੇ ਸਹਜੇ ਦਰਸ਼ਨ ਤੋਂ ਵਿਮੁਖ ਹੋ ਰਹੀ ਹੈ । ਇਕ ਵਿਦਵਾਨ Ellis ਨੇ ਭੀ ਮੇਰੇ ਮਤ ਦਾ ਹੀ ਪ੍ਰਤਿਪਾਦਨ ਕੀਤੀ ਹੈ:

੪੦