ਪੰਨਾ:Alochana Magazine February 1964.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਪਰਿਚਾਲਤ ਕਰਨ ਵਾਲਾ ਸਥਾਈ ਪ੍ਰਭਾਵ ਨਹੀਂ ਉਤਪੰਨ ਹੋ ਸਕੇਗਾ । ਇਥੋਂ ਤੀਕ ਹੀ ਨਹੀਂ ਸਗੋਂ ਪ੍ਰਗਟ ਭਾਵਾਂ ਦੇ ਨਾਲ ਪਾਠਕਾਂ ਦੀ ਹਮਦਰਦੀ ਜਾਂ ਸਾਧਾਰਣੀ-ਕਰਣ ਤੀਕ-ਜਿਹੜਾ ਰਸ ਦੀ ਪੂਰਨ ਅਨੁਭੂਤੀ ਲਈ ਜ਼ਰੂਰੀ ਹੈ-ਨਹੀਂ ਹੋ ਸਕੇਗਾ। ਜੇ ‘ਕਲਾ’ ਦਾ ਉਹੋ ਹੀ ਅਰਥ ਲੈਣਾ ਹੈ, ਜਿਹੜਾ ਕਾਮ-ਸ਼ਾਸਤ ਦੀਆਂ ਚੋਂਹਠ ਕਲਾਂ ਵਿਚ ਹੈਅਰਥਾਤ ਮਨੋਰੰਜਨ ਜਾਂ ਉਪਭੋਗ ਮਾਤਰ ਦਾ ਵਸੀਲਾ-ਤਾਂ ਕਾਵਿ ਦੇ ਸਬੰਧ ਵਿਚ ਦੂਰ ਹੀ ਤੋਂ ਇਸ ਸ਼ਬਦ ਨੂੰ ਨਮਸਕਾਰ ਕਰ ਦੇਣਾ ਚਾਹੀਦਾ ਹੈ । ' | ਅਨੰਦ ਦੀ ਸਾਧਨਾ ਅਵਸਥਾ ਜਾਂ ਪ੍ਰਯਤਨ ਪੱਖ ਨੂੰ ਲੈ ਕੇ ਚਲਣ ਵਾਲੇ ਕਾਵਿ ਦੇ ਉਦਾਹਰਣ ਹਨ-ਰਾਮਾਇਣ, ਮਹਾਂਭਾਰਤ, ਰਘੁਵੰਸ, ਸ਼ਿਸ਼ੂਪਾਲ ਵਧ-ਕਿਤਾਅਰਜੁਣੀਯ । ਹਿੰਦੀ ਵਿਚ ਰਾਮ ਚਰਿਤ-ਮਾਨਸ, ਪਦਮਾਵਤ (ਉਤਰਧ), ਹਮੀਰ ਰਾਸੇ, ਪ੍ਰਿਥਵੀਰਾਜ ਰਾਜੋ, ਛਤ ਪ੍ਰਕਾਸ਼ ਆਦਿ ਪ੍ਰਬੰਧ ਕਾਵਿ, ਭੂਸ਼ਣ ਆਦਿਕ ਕਵੀਆਂ ਦੇ ਬੀਰਰਸੀ ਮੁਕਤਕ ਅਤੇ ਆਹ ਆਦਿ ਪ੍ਰਚਲਿਤ ਬੀਰ-ਗਾਥਾਤਮਕ ਗੀਤ । ਉਰਦੂ ਦੇ ਬੀਰ ਰਸੀ ਮਰਸੀਏ । ਯੂਰਪੀ ਭਾਸ਼ਾ ਵਿਚ ਇਲੀਅਡ, ਉਡੇਸੀ ਪੈਰਾਡਾਈਜ਼ ਲਾਸੱਟ, ਰੀਵੋਲਟ ਔਫ ਇਸਲਾਮ ਆਦਿ ਪ੍ਰਬੰਧ ਕਾਵਿ ਅਤੇ ਪੁਰਾਣੇ ਬੈਲਡ (Ballads) । | ਅਨੰਦ ਦੀ ਸਿਧ ਅਵਸਥਾਂ ਜਾਂ ਉਪਭੋਗ-ਪੱਖ ਨੂੰ ਗਹੁਣ ਕਰਨ ਵਾਲੇ ਕਾਵਿ ਦੇ ਉਦਾਹਰਣ ਹਨ-ਆਰੀਆ ਸਪਤਸ਼ਤੀ, ਗਾਥਾ ਸਪਤਸ਼ਤੀ, ਅਮਰਸਤਕ, ਗੀਤ-ਗੋਬਿੰਦ ਅਤੇ ਸ਼ਿੰਗਾਰ ਰਸ ਦੇ ਫੁਟਕਲ ਪਦ । ਹਿੰਦੀ ਵਿਚ ਸਰਸਾਗਰ, ਕਿਸ਼ਨ-ਭਗਤ ਕਵੀਆਂ ਦੀ ਪਦਾਵਲੀ, ਬਿਹਾਰੀ ਸ਼ਸਈ, ਰੀਤੀਕਾਲ ਦੇ ਕਵੀਆਂ ਦੇ ' ਫੁਟਕਲ ਸ਼ਿੰਗਾਰੀ ਪਦ, ਰਾਮ-ਪੰਚਾਯਾਈ ਵਰਗੇ ਵਰਨਣਾਤਕ ਕਾਵਿ ਅਤੇ ਅਜ ਕਲ ਦੀਆਂ ਬਹੁਤੀਆਂ ਛਾਯਾਵਾਦੀ ਕਵਿਤਾਵਾਂ ਅਤੇ ਨਵੀਂ ਭਾਂਤ ਦੀਆਂ ਵਰਨਣਾਤਕ ਕਵਿਤਾਵਾਂ । “ਅਨੰਦ ਦੀ ਸਾਧਨਾ ਅਵਸਥਾ ਲੋਕ ਵਿਚ ਪਸਰੀ ਦੁੱਖ ਦੀ ਛਾਂ ਨੂੰ ਹਟਾਉਣ ਵਿਚ ਬ੍ਰਹਮ ਦੀ ਅਨੰਦ-ਕਲਾ ਜੇਹੜਾ ਸ਼ਕਤੀਸ਼ਾਲੀ ਰੂਪ ਧਾਰਨ ਕਰਦੀ ਹੈ, ਉਸ ਦੀ ਵਿਕਾਰਲਤਾ ਵਿਚ ਵੀ ਅਦਭੁਤ ਮਨੋਹਰਤਾ, ਕੜੱਤਣ ਵਿਚ ਵੀ ਅਪੂਰਵ ਮਿਠਾਸ, ਚੰਡਤਾ ਵਿਚ ਵੀ ਡੂਘੀ ਨਿੱਘ ਮਿਲੀ ਹੁੰਦੀ ਹੈ । ਪਰਸਪਰ ਵਿਰੋਧੀ ਤੱਤਾਂ ਦਾ ਇਹੋ ਸੁਮੇਲ ਕਰਮ-ਖੇਤਰ ਦੀ ਸੁੰਦਰਤਾ ਹੈ, ਜਿਸ ਵਲ ਖਿੱਚੇ ਬਿਨਾਂ ਮਨੁਖ ਦਾ ਦਿਲ ਰਹ ਨਹੀਂ ਸਕਦਾ । ਕਿਸੇ ਕੋਟ-ਪਤਲੂਨ, ਹੈਟ ਵਾਲੇ ਸੱਜਣ ਨੂੰ ਸੁਖੈਨਤਾ ਨਾਲ ਸੰਸਕ੍ਰਿਤ ਬੋਲਦਿਆਂ ਜਾਂ ਕਿਸੇ ਪੰਡਤ-ਵੇਸਧਾਰੀ ਨੂੰ ਅੰਗਰੇਜ਼ੀ ਵਿਚ ਚਬਰ ਚਬਰ ਭਾਸ਼ਨ ਦਿੰਦਿਆਂ ਸੁਣ ਕੇ ਵਿਅਕਤੀਤਵ ਦਾ ਜੇਹੜਾ ਇਕ ਚਮਤਕਾਰ ਜੇਹਾ ਦਿਖਾਈ ਦਿੰਦਾ ਹੈ, ਉਸ ਦੀ ਤਹ ਥੱਲੇ ਵੀ ਸੁਮੇਲ ਦੀ ਏਹੋ ਸੁੰਦਰਤਾ ਸਮਝਣੀ ਚਾਹੀਦੀ ਹੈ । ਭੀਸ਼ਣਤਾ ਅਤੇ ਸਰਸਤ, ਕੋਮਲਤਾ ਅਤੇ ਕਠੋਰਤਾ, ਕੁੜੱਤਣ ਅਤੇ ਮਿਠਾਸ, ਪ੍ਰਚੰਡਤਾ ਅਤੇ ਮੁਲੈਮ ਦਾ ਸੁਮੇਲ ਹੀ ਲੋਕ ਧਰਮ ਦੀ ਸੁੰਦਰਤਾ ਹੈ । ਆਦਿ ਕਵੀ ਬਾਲਮੀਕ ਦੀ ਬਾਣੀ ਇਸੇ ਸੁੰਦਰਤਾ ਦੇ ਪ੍ਰਗਟਾ ਦਾ ਦਿੱਬ ਸੰਗੀਤ ਹੈ । 93