ਪੰਨਾ:Alochana Magazine February 1964.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਦਰਤਾ ਦਾ ਇਹ ਪਕਸ਼ ਸੁੰਦਰਤਾ ਦਾ ਪਰਦਾ ਹਟਾ ਕੇ ਹੁੰਦਾ ਹੈ। ਪਰਮ ਅਤੇ ਮੰਗਲ ਦੀ ਇਹ ਜੋਤੀ, ਅਧਰਮ ਅਤੇ ਅਮੰਗਲ ਦੀ ਘਟਾ ਨੂੰ ਪਾੜਦੀ ਹੋਈ ਫੁਟਦੀ ਹੈ । ਇਸੇ ਲਈ ਕਵੀ ਸਾਡੇ ਸਾਹਮਣੇ ਅਸੁੰਦਰਤਾ, ਅਮੰਗਲ, ਅਤਿਆਚਾਰ, ਕਲੇਸ ਆਦਿ ਵੀ ਪੇਸ਼ ਕਰਦਾ ਹੈ, ਰੋਸ, ਹਾਹਾਕਾਰ ਅਤੇ ਧਵੰਸ਼ ਦਾ ਦ੍ਰਿਸ਼ ਵੀ ਉਲੀਕਦਾ ਹੈ । ਪਰ ਸਾਰੇ ਭਾਵ, ਸਾਰੇ ਰੂਪ ਅਤੇ ਸਾਰੇ ਵਪਾਰ ਅੰਦਰ-ਗਤੀ ਅਨੰਦ-ਕਲਾ ਦੇ ਵਿਕਾਸ ਵਿਚ ਹੀ ਹਿੱਸ਼ਾ ਪਾਂਦੇ ਦਿਖਾਈ ਦੇਂਦੇ ਹਨ । ਜੇ ਕਿਸੇ ਪਾਸੇ ਚੰਡ ਹੋਰ ਅਤੇ ਜੋਸ਼ ਹੈ ਤਾਂ ਉਸ ਦੇ ਅਤੇ ਸਭਨਾਂ ਪਾਸੀਂ ਕਰਣਾ-ਦਿਸ਼ਟੀ ਪਸਰੀ ਦਿਖਾਈ ਦਿੰਦੀ ਹੈ । ਜੇ ਕਿਸੇ ਪਾਸੇ ਧਵੰਸ਼ ਅਤੇ ਹਾਹਾਕਾਰ ਹੈ ਤਾਂ ਸਭਨਾਂ ਪਾਸੀਂ ਉਸ ਦਾ ਸਹਿਗਾਮੀ ਰਖਿਆਂ ਅਤੇ ਕਲਿਆਣ ਭਾਵ ਹੈ । | ਉਹ ਵਿਵਸਥਾ ਜਾਂ ਬਿਰਤੀ, ਜਿਸ਼ ਨਾਲ ਲੋਕ ਵਿਚ ਮੰਡਲ ਦਾ ਵਿਧਾਨ ਹੁੰਦਾ ਹੈ । ‘ਜਾਗ੍ਰਿਤੀ' ਦੀ ਸਿੱਧੀ ਹੁੰਦੀ ਹੈ, ਧਰਮ ਹੈ । ਇਸ ਲਈ ਅਧਰਮ-ਬਿਰਤੀ ਨੂੰ ਹਟਾਉਣ ਵਿਚ ਧਰਮ-ਬਿਰਤੀ ਨੂੰ ਹਟਾਉਣ ਵਿਚ ਧਰਮ-ਬਿਰਤੀ ਦੀ ਤੱਤਰਤਾ-ਭਾਵੇਂ ਉਹ ਚੰਡ ਹੋਵੇ, ਭਾਵੇ ਕੋਮਲ ਅਤੇ ਮਧੁਰ-ਭਗਵਾਨ ਦੀ ਅਨੰਦ ਕਲਾ ਦੇ ਵਿਕਾਸ ਵੱਲ ਨੂੰ ਵਧਦੀ ਹੋਈ ਗਤੀ ਵਿਚ ਹੈ । ਇਹ ਗਤੀ ਦੇ ਸਫਲ ਹੋਈ ਤਾਂ ਧਰਮ ਦੀ ਜੋ ਕਹਲਾਉਂਦਾ ਹੈ । ਇਸ ਗਤੀ ਵਿਚ ਵੀ ਸੁੰਦਰਤਾ ਹੈ ਅਤੇ ਇਸ ਦੀ ਸਫਲਤਾ ਵਿਚ ਵੀ । ਇਹ ਗਲ ਨਹੀਂ ਕਿ ਜਦੋਂ ਇਹ ਗਤੀ ਸਫਲ ਹੁੰਦੀ ਹੈ ਤਦੋਂ ਹੀ ਇਸ ਵਿਚ ਸੁੰਦਰਤਾ ਆਉਂਦੀ ਹੈ । ਗਤੀ ਵਿਚ ਸੰਦਰਤਾ ਚਲਦੀ ਹੀ ਰਹਿੰਦੀ ਹੈ ਅਗੇ ਜਾ ਕੇ ਭਾਵੇਂ ਇਹ ਸਫਲ ਹਵ ਭਾਵੇਂ ਵਿਫਲ । ਵਿਫਲਤਾ ਵਿਚ ਵੀ ਇਕ ਨਿਰਾਲੀ ਹੀ ਵਿਸ਼ਵ ਸੁੰਦਰਤਾ ਹੁੰਦੀ ਹੈ । ਉਪਰੋਕਤ ਆਰੀਆਂ ਕਵੀਆਂ ਨੇ ਪੂਰਣਤਾ ਦੇ ਵਿਚਾਰ ਵਿਚ ਧਰਮ ਦੀ ਗਤੀ ਦੀ ਸੁੰਦਰਤਾ ਵਿਖਾਉਂਦਿਆਂ ਉਸ ਦੀ ਸਫਲਤਾ · ਵਿਚ ਸਮਾਵੇਸ਼ ਦਿਖਾਇਆ ਹੈ । ਅਜੇਹਾ ਉਨ੍ਹਾਂ ਨੇ ਉਪਦੇਸ਼ਕ ਦੀ ਧੀ ਨਾਲ ਨਹੀਂ ਕੀਤੇ ਧਰਮ ਦੀ ਜੈ ਵਿਚ ਭਗਰਾਨ ਦੀ ਮੂਰਤੀ ਨੂੰ ਸਾਕਾਰ ਕਰਨ ਤੇ ਮੁਗਧ ਹੋ ਕੇ ਕੀਤਾ ਹੈ । ਜੇ ਰਾਮ ਰਾਹੀਂ ਰਾਵਣ ਦੀ ਬਧ ਅਤੇ ਜੇ ਕ੍ਰਿਸ਼ਨ ਦੀ ਸਹਾਇਤਾ ਨਾਲ ਜਰਾਸੰਧ ਅਤੇ ਕੌਰਵਾਂ ਦਾ ਦਮਨ ਨਾ ਹੋ ਸਕਦਾ ਤਾਂ ਵੀ ਕ੍ਰਿਸ਼ਨ ਦੀ ਗਤੀ-ਵਿਧ ਵਿਚ ਪੂਰਨ ਸੁੰਦਰਤਾ ਹੁੰਦੀ, ਪਰ ਉਸ ਵਿਚ ਭਗਵਾਨ ਦੀ ਪੂਰਨ ਕਲਾ ਦਾ ਦਰਸ਼ਨ ਨ ਹੁੰਦਾ । ਕਿਉਂਕਿ ਭਗਵਾਨ ਸ਼ਕਤੀ ਅਮੋਘ ਹੈ । ਜਿਵੇਂ ਉਪਰ ਦਸ ਅਏ ਹਾਂ, ਮੰਗਲ-ਅਮੰਗਲ ਨੇ ਦੰਦ ਵਿਚ ਕਵੀ ਅੰਤ ਵਿਚ ਮੰਗਲ-ਸ਼ਕਤੀ ਦੀ ਜੇਹੜੀ ਸਫਲਤਾ ਦਿਖਾ ਦਿੰਦੇ ਹਨ, ਉਸ ਵਿਚ ਸਦਾ ਸਿਖਿਆ-ਵਾਦ (Dibacticism) ਜਾਂ ਅਸੁਭਾਵਿਕਤਾ ਦੀ ਗੰਧ ਸਮਝ ਕੇ ਨੱਕ ਚਾੜਨਾ ਠੀਕ ਨਹੀਂ। ਅਸੁਭਾਵਿਕਤਾ ਤਾਂ ਹੀ ਆਵੇਗੀ ਜਦੋਂ ਅੰਦਰਲਾ ਵਿਧਾਨ ਠੀਕ ਨਹੀਂ ਹੋਏਗਾ ਅਰਥਾਤ ਜਦੋਂ ਹਰ ਅਵਸਰ ਤੇ ਨੇਕ ਮਨੁਖ ਸਫਲ ਅਤੇ ਦੁਸ਼ਟ ਦੋਖੀ ਵਿਫਲ ਜਾਂ ਖੇਰ ਦਿਖਾਏ ਜਾਣਗੇ· । ਪਰ ਸੱਚੇ ਕਵੀ ਕਦੇ ਅਜਿਹਾ ਨਹੀਂ ਕਰਦੇ । ਇਸ ਜਗਤ ਵਿਚ ਅਧਰਮ 93