ਪੰਨਾ:Alochana Magazine February 1964.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰੂਪਤਾ ਰਾਮ ਨੂੰ ਨਹੀਂ ਦੇ ਸਕਦਾ । ‘ਮਾਈਕੇਲ' ਮਧੂਸੂਧਨ ਨੇ ਮੇਘਨਾਥ ਨੂੰ ਆਪਣੇ ਕਾਵਿ ਦਾ ਰੂਪ-ਗੁਣ-ਸੰਪਨ ਨਾਇਕ ਬਣਾਇਆ ਪਰ ਉਹ ਲਛਮਣ ਨੂੰ ਕਰੂਪ ਨਹੀਂ ਕਰ ਸਕੇ । ਉਨ੍ਹਾਂ ਨੇ ਜਿਹੜਾ ਉਲਟ ਫੇਰ ਕੀਤਾ ਉਹ ਕਲਾ ਜਾਂ ਕਾਵਿ-ਅਨੁਭੂਤੀ ਦੀ ਕਿਸੇ ਭਾਂਤ ਦੀ ਪਰੇਰਣਾ ਨਾਲ ਨਹੀਂ ਸਗੋਂ ਇਕ ਪੁਰਾਣੀ ਧਾਰਨਾ ਤੋੜਨ ਦੀ ਬਹਾਦਰੀ ਦਿਖਾਉਣ ਲਈ, ਜਿਸ ਦਾ ਸ਼ੌਕ ਕਿਸੇ ਬਦੇਸ਼ੀ ਸਿਖਿਆ ਦੇ ਪਹਲੇ ਪਹਲ ਚਿਲਤ ਹੋਣ ਤੇ ਆਮ ਕਰ ਕੇ ਕੁਝ ਦਿਨ ਸਭਨਾਂ ਦੇਸ਼ਾਂ ਵਿਚ ਹੋਇਆਂ ਕਰਦਾ ਹੈ । ਇਸੇ ਭਾਂਤ ‘ਬੰਗ-ਭਾਸ਼ਾ ਦੇ ਇਕ ਹੋਰ ਕਵੀ ਨਵੀਨਚੰਦਰ ਨੇ ਆਪਣੇ ‘ਕੁਰੂਕਸ਼ੇਤਰ' ਨਾਮਕ ਕਾਵਿ ਵਿਚ ਕ੍ਰਿਸ਼ਨ ਦਾ ਆਦਰਸ਼ ਹੀ ਬਦਲ ਦਿੱਤਾ ਹੈ । ਉਸ ਵਿਚ ਉਹ ਬ੍ਰਾਹਮਣਾਂ ਦਾ ਅਤਿਆਚਾਰਾਂ ਨਾਲ ਪੀੜਤ ਜਨਤਾ ਦੇ ਉਦਾਰ ਲਈ ਉਠੇ ਇਕ ਖੱਤਰੀ ਮਹਾਤਮਾ ਦੇ ਰੂਪ ਵਿਚ ਅੰਕਿਤ ਕੀਤੇ ਗਏ ਹਨ । ਆਪਣੇ ਸਮੇਂ ਵਿਚ ਉਠੀ ਹੋਈ ਕਿਸੇ ਖਾਸ ਹਵਾਂ ਵੀ ਝੁਕ ਬਲੇ ਪ੍ਰਾਚੀਨ ਮਹਾਂ ਕਾਵਯਾਂ ਦੇ ਪੂਰਨ ਰੂਪ ਨਾਲ ਪ੍ਰਗਟਾਵੇ ਸਰੂਪ ਵਾਲੇ ਆਦਰਸ਼ ਪਾਤਰਾਂ ਨੂੰ ਇਕ ਦਮ ਕੋਈ ਨਵਾਂ ਮਨ-ਆਇਆ ਰੂਪ ਦੇਣਾ ਭਾਰਤੀ ਦੇ ਪਵਿਤਰ ਮੰਦਰ ਵਿਚ ਵਿਅਰਥ ਗੜਬੜ ਮਚਾਉਣਾ ਹੈ । ਸ਼ੁਧ ਮਰਮ-ਅਨੁਭੂਤੀ ਰਾਹੀਂ ਪਰੇਰਿਤ ਕੁਸ਼ਲ ਕਵੀ ਵੀ ਪ੍ਰਾਚੀਨ ਕਥਾਵਾਂ ਨੂੰ ਆਪਣਾ ਮਜ਼ਮੂਨ ਬਣਾਂਦੇ ਆਏ ਹਨ ਅਤੇ ਹੁਣ ਵੀ ਬਣਾਂਦੇ ਹਨ । ਉਹ ਉਨ੍ਹਾਂ ਦੇ ਪਾਤਰਾਂ ਵਿਚ ਆਪਣੀ ਨਵੀਨ ਭਾਵਨਾ ਦਾ, ਆਪਣੀਆਂ ਕਲਪਿਤ ਗੱਲਾਂ ਦਾ, ਆਰੋਪ ਕਰਦੇ ਹਨ, ਪਰ ਉਹ ਗਲਾਂ ਇਨਾਂ ਪਾਤਰਾਂ ਦੇ ਚਿਰ-ਸ਼ਥਾਪਿਤ ਆਦਰਸ਼ਾਂ ਦੇ ਮੇਲ ਵਿਚ ਹੁੰਦੀਆਂ ਹਨ ਕੇਵਲ ਆਪਣੇ ਸਮੇਂ ਦੀ ਵਿਸ਼ੇਸ਼ ਪਰਿਸਥਿਤੀ ਨੂੰ ਲੈ ਕੇ ਜਿਹੜੀਆਂ ਭਾਵਨਾਵਾਂ ਉਠਦੀਆਂ ਹਨ, ਉਨ੍ਹਾਂ ਦੀ ਪੂਰਤੀ ਲਈ ਜਦੋਂ ਕਿ ਨਵੇਂ ਕਿਸਿਆਂ ਅਤੇ ਨਵੇਂ ਪਾਤਰਾਂ ਦੀ ਉਤਪਤੀ ਸੁਤੰਤਰ ਰੂਪ ਵਿਚ ਕੀਤੀ ਜਾ ਸਕਦੀ ਹੈ, ਤਾਂ ਪੁਰਾਣੇ ਆਦਰਸ਼ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੀ ਲੋੜ ਹੈ ? | ਕਰਮ-ਸੁੰਦਰਤਾ ਦੇ ਜਿਸ ਰੂਪ ਤੇ ਮੋਹਿਤ ਹੋਣਾ ਮਨੁਖ ਲਈ ਸੁਭਾਵਿਕ ਹੈ ਅਤੇ ਜਿਸ ਦਾ ਵਿਧਾਨ ਕਵੀ ਪਰੰਪਰਾ ਨਿਰੰਤਰ ਕਰਦੀ ਆ ਰਹੀ ਹੈ, ਉਸ ਪ੍ਰਤੀ ਉਪੇਖਿਆ ਪ੍ਰਗਟ ਕਰਨਾ ਅਤੇ ਕਰਮ ਸੁੰਦਰਤਾ ਦੇ ਇਕ ਦੂਜੇ ਪੱਖ ਵਿਚ ਹੀ ਕੇਵਲ ਪ੍ਰੇਮ ਅਤੇ ਭਾਤਰੀਭਾਵ ਦੇ ਪ੍ਰਦਰਸ਼ਨ ਅਤੇ ਆਚਰਣ ਵਿਚ ਕਾਵਿ ਦਾ ਉਤਕਰਸ਼ ਮੰਨਣ ਦਾ ਜਿਹੜਾ ਇਕ ਨਵਾਂ ਫੈਸ਼ਨ ਟਾਲਸਟਾਏ ਦੇ ਸਮੇਂ ਤੋਂ ਚਲਿਆ ਹੈ ਉਹ ਇਕ ਦੇਸੀ ਹੈ ! ਦੀਨ ਅਤੇ ਨਿਰ-ਸਹਾਈ ਜਨਤਾ ਨੂੰ ਨਿਰੰਤਰ ਪੀੜਾ ਪਹੁੰਚਾਉਂਦੇ ਚਲੇ ਜਾ ਰਹੇ ਕਰੂਰ ਅਤਤਾਈਆਂ ਨੂੰ ਉਪਦੇਸ਼ ਦੇਣ, ਉਨ੍ਹਾਂ ਤੋਂ ਦਇਆ ਦੀ ਭੀਖ ਮੰਗਣ ਅਤੇ ਪ੍ਰੇਮ ਜਤਾਉਣ ਅਤੇ ਉਨ੍ਹਾਂ ਦੀ ਸੇਵਾ ਕਰਨ ਵਿਚ ਹੀ ਕਰਤੱਵ ਦੀ ਸੀਮਾ ਨਹੀਂ ਮੰਨੀ ਜਾ ਸਕਦੀ, ਕਰਮ ਖੇਤਰ ਦੀ ਇਕ ਮਾਤਰ ਸੁੰਦਰਤਾ ਨਹੀਂ ਕਹੀ ਜਾ ਸਕਦੀ । ਮਨੁਖ ਦੇ ਸਰੀਰ ਦੇ ਜਿਵੇਂ ਸੱਜਾ ਅਤੇ ਖੱਬਾ ਦੋ ਪੱਖ ਹਨ, ਉਵੇਂ ਹੀ ਉਸ ਦੇ ਹਿਰਦੇ ਵਿਚ ਵੀ ਕੋਮਲ ਅਤੇ