ਪੰਨਾ:Alochana Magazine February 1964.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਅੰਗਾਤਮਕ ਗਾਲ਼ ਜਾਂ ਬਦਜ਼ਬਾਨੀ :- ਮਨਖੀ ਮਨ ਵਿਚ ਸ਼ੋਧਕ ਬਣਨ ਦੀ ਅਗੰਮੀ ਲਾਲਸਾ ਹੈ । ਇਹ ਲਾਲਸਾ ਉਸਦੇ ਇਸ ਫੁਰਨੇ ਤੇ ਨਿਰਭਰ ਹੈ ਕਿ ਮਨੁੱਖ ਆਪਣੇ ਆਪ ਨੂੰ ਦੂਜਿਆਂ ਨਾਲੋਂ ਸਿਆਣਾ ਦਸਣਾ ਚਾਹੁੰਦਾ ਹੈ । ਇਸ ਰੁਚੀ ਨੇ ਹੀ ਮਨੁੱਖੀ ਵਿਕਾਸ਼ ਨੂੰ ਸੇਧ ਵੀ ਦਿਤੀ ਹੈ ! ਸੁਰਜੀਤ ਵੀ ਰਖਿਆ ਹੈ । ਇਵੇਂ ਹੀ ਮਨੁਖ ਅੰਦਰ ਆਪਣੀ ਸਲਾਹ ਬਿਨਾਂ ਪੁਛੇ ਦੇਣ ਦੀ ਅਰੰਭਕ ਤੇ ਹਾਸੋਹੀਨੀ ਲਗਨ ਹੈ । ਜੇ ਤੁਸੀਂ ਆਪਣੇ ਪੈਰ ਤੇ ਐਵੇਂ ਪੱਟੀ · ਬੰਨ ਕੇ ਰਤਾਂ ਕੁ ਸੜਕ ਤੇ ਖੜੋ ਜਾਵੇ, ਤਾਂ ਜੋ ਵੀ ਲੰਘੇਗਾ ਤੁਹਾਨੂੰ ਬਿਨਾਂ ਪੁਛੇ ਚੰਗੇ ਡਾਕਟਰ ਵਾਂਗ ਦੁਆਈਆਂ ਦਸੀ ਜਾਵੇਗਾ | ਆਪਣੇ ਆਪ ਨੂੰ ਸਿਆਣਾ ਤੇ ਰੂਹ ਨੂੰ ਬੁਧੂ ਸਿਧ ਕਰਦਾ ਚਲਾ ਜਾਵੇਗਾ । ਜੇਹੜਾ ਆਪਣੇ ਆਪ ਨੂੰ ਭਾਵਕ ਤੌਰ ਤੇ ਵਧੇਰੇ ਸਿਆਣਾ ਦੱਸਣਾ ਚਾਹੁੰਦਾ ਹੈ ਤੇ ਆਪਣੀ ਭਾਵਕ ਅਕਲ ਅਨੁਸਾਰ ਸਾਰਿਆਂ ਨੂੰ ਝੱਟ ਪੱਟ ਦਬਕਿਆਂ ਨਾਂਲ ਸੰਧਨਾ ਚਾਹੁੰਦਾ ਹੈ, ਉਸ ਨੂੰ ਖਿੱਝ ਤੇ ਗੁਸਾ ਬਹੁਤ ਆਉਂਦਾ ਹੈ । ਇਸ ਖਿੱਝ ਤੇ ਗੁਸੇ ਤੋਂ ਇਹ ਵੰਨਗੀ ਜਨਮਦੀ ਹੈ । ਇਹ ਮਨੁਖਤਾ ਦੇ ਅਰੰਭਕ ਸਮੇਂ ਦੀ ਚੀਜ਼ ਹੈ । | ਇਸ ਵਿਚ ਗੁਸੇ ਦੀ ਮਾਤਰਾ ਵਧੇਰੇ ਹੁੰਦੀ ਹੈ । ਜੇ ਲਿਖਾਰੀ ਗੁਸੇ ਨੂੰ ਸ਼ਬਦੀ ਅਲੰਕਾਰ ਜਗਤੀ ਨਾਲ ਨਹੀਂ ਲਏਗਾ ਤੇ ਲਿਖਾਰੀ ਦੀ ਬਦਲੇ ਦੀ ਭਾਵਨਾ ਦੀ ਢਾਉ ਚੋਟ ਮਧਮ ਨਹੀਂ ਪਵੇਗੀ ਤੇ ਉਸ ਦੀ ਵਿਅੰਗਾਤਮਕ ਗਾਲ ਨਿਰੀ ਗਾਲ਼ ਹੀ ਹੋ ਨਿਬੜੇਗੀ। ਜਿੰਨਾ ਗੁਸਾ ਲੁਕਿਆ ਹੋਇਆ ਹੋਵੇਗਾ, ਓਨਾਂ ਦੀ ਵਿਅੰਗ ਚੰਗਾ ਤੇ ਸਫਲ ਗਿਣਿਆ ਜਾਵੇਗਾ ਤਦੇ ਤਾਂ ਕਹਿਆ ਜਾਂਦਾ ਹੈ ਕਿ ਵਿਅੰਗਕਾਰ ਨੂੰ ਇਕੋ ਵੇਲੇ ਦਰਸ਼ਕਾਂ ਦਾ ਪਿਆਰ ਤੇ ਵੈਰੀ ਲਈ ਕਾਟਵਾਂ ਜਾਪਣਾ ਚਾਹੀਦਾ ਹੈ । ਇਹ ਤਾਂ ਸਪਸ਼ਟ ਹੀ ਹੈ ਕਿ ਵਿਅਗ ਦੀ ਵਸਤੂ ਤੇ ਤੱਤ ਆਲੋਚਨਾ ਹੈ । ਇਹ ਆਲੋਚਨਾ ਕਲਾ ਤਾਂ ਹੀ ਬਣੇਗੀ, ਜੇ ਗੁਸੇ ਦੇ ਮਨੋਂਵੇਗ ਤੇ ਧੀ ਦਾ ਜੁਗਤੀ ਨਾਲ ਸੁਮੇਲ ਕੀਤਾ ਜ਼ਾਵੇ । ਗੁਸਾ ਜਿਹੜਾ ਬਹੁਤ ਸ਼ਕਤੀਸ਼ਾਲੀ ਅੰਨਾ ਮਨੋਵਗ ਹੈ, ਜਿਸ ਨਾਲ ਮਨੁਖ ਅੰਨਾ ਹੋ ਜਾਂਦਾ ਹੈ ਤੇ ਅਕਲ ਤੇ ਹੋਸ਼ ਗਵਾ ਬੈਠਦਾ ਹੈ । ਜਿਸ ਚੋਂ ਮਨੁਖ ਨਿਕਲਣਾ ਵੀ ਚਾਹੁੰਦਾ ਹੈ, ਪਰ ਤਾਂ ਹੀ ਨਿਕਲ ਸਕੇਗਾ ਜੇ ਗੁਸਾ ਉਪਜਾਊਣ ਵਾਲੀ ਗੱਲ, ਪਾਤਰ ਜਾਂ ਘਟਨਾ ਨੂੰ ਵਿਅੰਗ-ਸ਼ਬਦ ਜਗਤੀ ਨਾਲ ਹਸਾਉਣੀ ਬਣਾ ਲਿਆ ਜਾਵੇ । ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਵਿਅੰਗ ਗੁਸੇ ਦਾ ਅਭੀਵਿਅਕਤੀ ਦੀ ਥਾਂ ਗੁਸੇ ਦਾ ਸਾਧਨ ਹੈ । ਭਾਵ ਗੁਸਾ ਇਸ ਦੇ ਆਧਾਰ ਰੂਪ ਵਿਚ ਹੋਵੇ ਪ੍ਰਤੱਖ ਰੂਪ ਉਪਰ ਨਾ ਆਵੇ ਕਿਵੇਂ ਗੰਭੀਰ ਗਾਲ ਵਿਅੰਗ ਨਹੀਂ । ਜਦ ਵਿਅੰਗਾਤਮਕ ਗਾਲ਼ ਬੋਲਣ ਵਿਚ ਸਰੇਸ਼ਟ ਹੋਵੇ ਹਰ ਇਹ ਕਿਸੇ ਉਤਮ ਆਤਮਾ ਦੇ ਚੰਗਿਆਈ ਭਰੇ ਸਚੇ ਮਨਵੇਗ ਨਾਲ ਪ੍ਰਗਟਾਈ ਜਾਵੇ ਤੇ fਸ਼ ਦਾ ਗਲਾ ਛੰਨ ਭੰਗਰੀ ਹੋਵੇ ਤਾਂ ਇਹ ਸੁਧ ਕਲਾਤਮਕ ਵਿਅੰਗ ਬਣ ਜਾਂਦੀ ਹੈ । Aa ਵੇਲੇ ਇਹ ਅਤਰ ਗਿਆਨੀ ਝੱਟ ਪਟ ਆਪ ਫੁਟਣ ਵਾਲਾ ਹਾਸ ਰਸੀ ਤੇ ਸਲਵਾਲਾ 22