ਪੰਨਾ:Alochana Magazine February 1964.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਮਤਕਾਰ ਹੋ ਨਿਬੜਦੀ ਹੈ, ਜਿਹੜਾ ਮਨੁਖੀ ਸਭਾਵਾਂ, ਸਮਾਜਕ ਵਿਰੋਧੀ ਭਾਵਾਂ, ਮਨਖੀ ਹਉਮੇ ਦੇ ਉਲਾਰਾ, ਜਟਿਲ ਚੀਜ਼ਾਂ ਨੂੰ ਨੰਗਾ ਕਰਦਾ ਹੈ । ਲੰਖਕ ਨੂੰ ਸਿਧੀ ਗੱਲ ਨਹੀਂ ਕਹਣੀ ਚਾਹੀਦੀ । ਨਿਰਲੇਪ ਹੋ ਕੇ ਵਿੰਗੀ ਤੇ ਗੁੰਝਲਦਾਰ ਗਲ ਕਰਨੀ ਚਾਹੀਦੀ ਹੈ, ਜਿਸ ਦੀ ਰੰਗਣ ਸਰੇਸ਼ਟ ਤੇ ਸੁਸ਼ੀਲ ਹੋਵੇ । ਇਸ ਲਈ ਇਸ ਵਿਚ ਮਨੋ-ਵਿਗਿਆਨਕ ਗਤੀਆਂ ਦੀ ਵਰਤੋਂ ਦੀ ਅਵਸ਼ਕਤਾ ਹੁੰਦੀ ਹੈ । ਇਉਂ ਵਿਅੰਗ ਵਿਚ ਵਿਸ਼ਲਤਾ ਆ ਜਾਵੇਗੀ । ਸੰਖੇਪਤਾ ਤੇ ਸੰਜਮ ਇਸ ਦੀ ਜਿੰਦ ਜਾਨ ਹੈ । ਇਸ ਵਿਚ ਹਾਸਾ, ਜਿਹੜਾ ਗੁਸੇ ਨੂੰ ਲੁਕਾਉਣ ਲਈ ਬੜਾ ਜ਼ਰੂਰੀ ਹੈ, ਉਸਾਰਨ ਦੀ ਕੁੰਜੀ ਇਹ ਹੈ ਕਿ ਗਲ ਲਾ ਕੇ ਕੀਤੀ ਜਾਵੇ ਜੋ ਐਨੀ ਸਾਹਿਤਕ, ਐਨਾ ਵਿਸ਼ਾਲ ਅਰਥਾਂ ਵਾਲੀ ਤੇ ਐਨੀ ਸਿੱਧੀ ਹਵ ਕਿ ਪਾਠਕ ਇਸ ਦੀ ਲਤਾੜੁ ਸ਼ਕਤੀ ਦੇ ਰੋੜ੍ਹ ਤੋਂ ਇਕ ਪਾਸੇ ਹੋ ਕੇ ਹਸ ਸਕੇ । ਗਲ ਨੂੰ ਵਧਾ ਕੇ ਕਰਨ ਜਾਂ ਸੰਕੇਤਾਤਮਕ ਗਲ ਕਹਣ ਨਾਲ ਵੀ ਚੰਗਾ ਵਿਅੰਗਾਤਮਕ ਰਸ ਉਸਰ ਸਕਦਾ ਹੈ, ਕਿਉਂਕਿ ਅਲੰਕਾਰ ਰੂਪਕ ਸੁਝਾਉ ਤੇ ਕਲਪਣਾ ਦਾ ਘੇਰਾ ਚੌੜੇ ਕਰਦੇ ਹਨ । ਸ਼ਬਦੀ ਅਲੰਕਾਰਕ ਗਲ ਨੂੰ ਉਸਾਰਨ ਲਈ ਬਹੁਤ ਸਮਾਂ ਲਗਦਾ ਹੈ ਤੇ ਸਮਝਣ ਲਈ ਵੀ ਬਹੁਤ ਸ਼ਮਾਂ ਪਹਿਲਾਂ ਗੁਸੇ ਦੇ ਭਰੇ ਲਿਖਾਰੀ ਦਾ ਗੁਸਾ, ਆਪਣੇ ਗੁਸੇ ਦੇ ਪ੍ਰਗਟਾ :ਈ ਚੰਗੀ ਸ਼ਬਦੀ ਜੁਗਤੀ ਲਭਣ ਵਿਚ ਬਹੁਤ ਸਮਾਂ ਲਗਣ ਕਰਕੇ ਠੰਠਾ ਹੋ ਜਾਂਦਾ ਹੈ ਜਾਂ ਮੱਧਮ ਪੈ ਜਾਂਦਾ ਹੈ ਤੇ ਫੇਰ ਪਾਠਕ ਨੂੰ ਸਮਝਣ ਵਿਚ ਬਹੁਤ ਚਿਰ ਲਗਦਾ ਹੈ, ਜਿਸ ਨਾਲ ਲਿਖਾਰੀ ਦੇ ਵਾਰ ਦਾ ਗੁੱਸਾ ਹੋਰ ਘਟ ਜਾਂਦਾ ਹੈ ਤੇ ਪ੍ਰਗਟਾਇਆ ਗੁਸਾ ਵਿਅੰਗ ਵਿਚ ਬਦਲ ਜਾਂਦਾ ਹੈ । ਜੇ ਗੁਸਾ ਸਿਧਾ ਪ੍ਰਗਟਾਇਆ ਜਾਂਦਾ ਤਾ ਪਾਠਕ ਨੇ ਝੱਟ ਪਟ ਸਮਝ ਕੇ ਪਬਰਾ ਜਾਣਾ ਸੀ ਤੇ ਉਸ ਕੋਲੋਂ ਜਰਿਆ ਨਹੀਂ ਸੀ ਜਾਣਾ | ਸ਼ਬਦੀ ਕਲਾਕਾਰੀ ਸ਼ਬਦੀ ਜੁਗਤੀ ਇਹ ਰਸ ਉਸਾਰਨ ਵਿਚ ਬੜੀ ਸਹਾਇਤਾ ਕਰਦੀ ਹੈ । ਕਿਉਂਕਿ ਇਸ ਸ਼ਰੇਣੀ ਦਾ ਵਿਅੰਗ ਕੇਵਲ ਗੁਸੇ ਉਤੇ ਹੀ ਪਲਦਾ ਹੈ, ਇਸ ਲਈ ਗੁਸੇ ਦੇ ਵਧ ਘਟ ਹੋਣ ਨਾਲ ਇਸ ਦੀ ਭਾਅ ਬਦਲ ਜਾਂਦੀ ਹੈ । ਠੰਡੇ ਗੁਸੇ ਵਿਚ ਲਿਖਣ ਨਾਲ ਬਲੀ ਵਿਚ ਨਿਰਲੇਪਤਾ ਆਵੇਗੀ । ਭਖਦੇ ਗੁਸੇ ਵਿਚ ਲਿਖਣ ਵਿਰੋਧੀ ਸਬੰਧੀ ਬਲਿਹਾਜੀ ਪ੍ਰਗਟ ਕਰੇਗਾ ਤੇ ਕਾਟਵੇਂ ਗੁਸੇ ਵਿਚ ਲਿਖਣਾ ਆਪਣੇ ਸ਼ਿਕਾਰ ਨੂੰ ਮਸ਼ਕਰੀ ਦੀ ਠੰਡੀ ਪਕੜ ਵਿਕ ਰਖੇਗਾ ਤੇ ਰਸ ਉਸਾਰੇਗਾ । ਚੁਟਕਲਾ-ਵਿਅੰਗ ਵਧੇਰੇ ਕਰਕੇ ਬਾਹਰਮੁਖੀ ਹੀ ਹੁੰਦਾ ਹੈ । ਉਹ ਵਸਤੂ ਨੂੰ ਸਿਧੀ ਪਾਠਕਾਂ ਦੇ ਸਾਹਮਣੇ ਰਖਦਾ ਹੈ । ਜਦ ਗਲ ਵਧਾ ਕੇ ਕੀਤੀ ਜਾਵੇ ਤਾਂ ਪਾਠਕ ਹੋਰ ਵੀ ਮਤੁਸ਼ਟ ਹੋ ਜਾਂਦਾ ਹੈ, ਕਿਉਂਕਿ ਉਸ ਨੂੰ ਆਪਣੀ ਮਰਜ਼ੀ ਦੇ ਅਰਥ ਕੱਢਣ ਵਿਚ ਖੁਲ ਵਧੇਰੇ ਮਿਲ ਜਾਂਦੀ ਹੈ । ਮਖਲ-ਅੰਗਾਤਮਕ ਗਾਲ, ਵੀ ਇਸੇ ਸਰੇਣੀ ਵਿਚ ਆ ਜਾਂਦੀ ਹੈ । ਮਖੌਲ ਤੇ ਹਾਸ ਦੇ ਕਈ ਅਰਥ ਕੀਤੇ ਜਾਂਦੇ ਹਨ । ਅਰਸਤ ਅਨਸਾਰ ਹਾਸਾ ਬਿਨਾ ਦਰਦ ਅੰਦਰਲੇ 23