ਪੰਨਾ:Alochana Magazine February 1964.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੱਲ ਨੂੰ ਵਧੇਰੇ ਸਪਸ਼ਟ ਕਰਨ ਤੇ ਹਾਸਾ ਉਸਾਰਨ ਵਿਚ ਸ਼ਹਾਇਤਾ ਕਰੇਗੀ । ਕਿਸੇ ਸਾਹਿਤਕ ਜੁਗਤੀ ਨਾਲ ਹੀ ਆਦਮੀ ਦੇ ਕੰਮ ਤੇ ਆਦਮੀ ਦੇ ਸ਼ਬਦਾ ਵਿਚ ਅੰਤਚ ਉਸ ਦੀ ਕਰਨੀ ਤੇ ਕਹਾਣੀ ਵਿਚ ਅੰਤਰ ਵਿਖਾਇਆ ਜਾ ਸਕਦਾ ਹੈ । ਫੇਰ ਕੀ ਨਿਰਨਾਂ ਹੋ ਸਕੇਗਾ ਕਿ ਪਾਤਰ ਜਿਸ ਦਾ ਮਖੌਲ ਉਡਾਇਆ ਜਾ ਰਹਿਆ ਹੈ ਆਂਪਣੇ ਆਦਰਸ਼ ਤੋਂ ਕਿੰਨਾ ਕੁ ਹੇਠਾਂ ਡਿਗਦਾ ਹੈ ਤੇ ਕਿਵੇਂ ਡਿਗਦਾ ਹੈ । ਇਹ ਕਲਾਤਮਕ ਜੁਗਤੀ ਜਿੰਨੀ ਸੁਝਾਓ ਭਰਪੂਰ ਹੋਵੇਗੀ, ਓਨਾ ਹੀ ਇਸ ਚੋਂ ਅਨੰਦਮਈ ਰਸ ਉਪਜੇਗਾ ਤੇ ਜਿੰਨੀ ਦਿਹ ਸਿਧ ਪੱਧ ਹੀ ਕਲਾ ਰਹਤ ਹੋਵੇ ਤਾਂ ਉਨ੍ਹਾਂ ਹੀ ਇਸ ਵਿਚ ਵਸ ਰਹਤ ਪਰਚਾਰ ਆ ਜਾਵੇਗਾ । ਪਰਿਹਾਸ ਵਿਚ ਪਹਲਾਂ ਪਾਠਕ ਦੇ ਮਨ ਵਿਚ ਮਾਡਲ ਦਾ ਪਿਆਰ ਬਿਠਾ ਦਿਤਾ ਜਾਂਦਾ ਹੈ, ਜਿਸ ਨਾਲ ਪਾਤਰ ਨੂੰ ਟਕਰਾਉਣਾ ਹੁੰਦਾ ਹੈ ..ਤੇ ਫੇਰ ਲਿਖਾਰੀ ਪਾਤਰ ਦੀ ਅਸਲੀ ਤਸਵੀਰ ਪੇਸ਼ ਕਰਦਾ ਹੈ । ਇਸ ਟਾਕਰੇ ਵਿਚੋਂ ਵਿਅੰਗਾਤਮਕ ਹਾਸਾ ਤੇ ਰਸ ਆਂਪਣੇ ਆਪ ਫੁਟਦਾ ਹੈ । ਇਸ ਟਾਕਰੇ ਦੀ ਜੁਗਤੀ ਵਿਚ ਹੀ ਪਰਿਹਾਸ ਦੀਚੰਗਿਆਈ ਤੇ ਕਚਿਆ ਲੁਕੀ ਹੋਈ ਹੁੰਦੀ ਹੈ । ਜਿੰਨਾ , ਮਾਡਲ ਤੇ ਪਾਤਰ ਦੇ ਵਿਅਕਤਿਤਵ ਦਾ ਅੰਤਰ ਵਧੇਰੇ ਉਧੜਵਾਂ ਹੋਵੇਗਾ ਉਨਾਂ , ਹੀ ਪਾਤਰ ਰਸਦਾਇਕ ਢੰਗ ਨਾਲ ਰੂਪਮਾਨ ਹੋ ਕੇ ਵਿਅੰਗਾਤਮਕ ਰਸ ਉਸਾਰੇਗਾ ! ਇਉਂ ਹੀ ਪਾਤਰ ਦੀਆਂ ਕਮਜ਼ੋਰੀਆਂ ਦਾ ਪੂਰਨ ਮੌਜੂ ਉਡਾਇਆ ਜਾ ਸਕਦਾ ਹੈ, ਕਿਉਕਿ ਰਿਹਾਸ ਮੰਤਵ ਹੀ ਸਾਧਾਰਨ ਮਨੁਖ ਦੀਆਂ ਕਮਜ਼ੋਰੀਆਂ ਦੀ ਖਿੱਲੀ ਉਡਾਉਣਾ ਹੈ । ਪਰਿਹਾਸ ਉਸਾਰਨ ਦੇ ਦੋ ਢੰਗ ਹਨ, ਕਿਉਂਕਿ ਮੁਕਾਬਲਾ ਦੋ ਢੰਗਾਂ ਨਾਲ ਹੀ ਕੀਤਾ ਜਾ ਸਕਦਾ ਹੈ । ਇੱਕ ਤੁਲਨਾ ਕਰਕੇ ਦੂਜਾ ਵਖਰਾ ਕੇ । ਜਾਂ ਇਉਂ ਕਹ ਲਓ ਕਿ ਮੰਡਲ ਦੇ ਮਿਆਰ ਪਾਤਰ ਦੀਆਂ ਰਲਦੀਆਂ ਗੱਲਾਂ ਦਸ ਕੇ ਅਤੇ ਮਾਡਲ ਦੇ ਮਿਆਰ ਤੇ ਪਾਤਰ ਵਿਚਕਾਰ ਇਕ ਦੂਜੇ ਨਾਲੋਂ ਉਲਟੀਆਂ ਤੋਂ ਵਖਰੀਆਂ ਗਲਾਂ ਦਸਕੇ । ਇਨ੍ਹਾਂ ਦੋ ਢੰਗਾਂ ਦੇ ਆਧਾਰ ਤੇ ਹੀ ਪਰਿਹਾਸ ਦੀਆਂ ਦੇ ਤਾਂਤਾਂ ਕੀਤੀਆਂ ਜਾਂਦੀਆਂ ਹਨ । ਹਲਕਾਂ ਜਾਂ ਘਟੀਆ ਪਰਿਹਾਰ ਤੇ ਵਧੀਆਂ ਜਾਂ ਉਤਮ ਪਰਿਹਾ । ਹਲਕੇ ਜਾਂ ਘਟੀਆਂ ਪਰਿਹਾਸ ਵਿਚ ਵਸਤੂ ਨੂੰ ਬਹੁਤ ਛੁਟਿਆਇਆ ਜਾਂਦਾ ਹੈ । ਭਾਵ ਨਮੂਨਾ-ਮਿਆਰ ਵਸਤ ਨਾਲੋਂ ਬਹੁਤ ਘਟੀਆ ਚੁਣਿਆ ਜਾਂਦਾ ਹੈ । ਜਿਵੇਂ ਮਨੁਖ ਦੀ ਤੇ ਜਾਂ ਲੰਬੜ ਨਾਲ ਤੁਲਨਾ ਕੀਤੀ ਜਾਵੇ । ਇਥੇ ਲੰਬੜ ਤੇ ਕੁਤਾ ਜੋ ਨਮੂਨਾ-ਮਿਆਰ ਚੁਣਿਆ ਹੈ ਇਹ ਮਨੁਖ ਨਾਲੋਂ ਘਟੀਆ ਹੈ ਤੇ ਫੇਰ ਪਾਠਕ , ਨੂੰ ਮਨੁਖ ਦੀਆਂ ਹਰਕਤਾਂ ਨੂੰ ਲੂਬੜ ਦੀਆਂ ਹਰਕਤਾਂ ਨਾਲ ਮਿਲਾਉਣ ਲਈ ਕਹਿਆ ਜਾਂਦਾ ਹੈ । ਵਧੀਆ ਪਰਿਹਾਸ ਵਿਚ ਨਮੂਨਾ ਮਿਆਰ ਨੂੰ ਵਸਤੂ ਜਾਂ ਸ਼ਿਕਾਰ–ਪਾਤਰ ਤੋਂ ਬਹੁਤ ਨੂੰ ਬਆ ਜਾਂਦਾ ਹੈ । ਫੇਰ ਵਸਤ ਨੂੰ ਵਧਾ ਕੇ ਪੇਸ਼ ਕੀਤਾ ਜਾਂਦਾ ਹੈ । ਇਉ ਪਾਤਰ ਦੀਆਂ ਸਾਰੀਆਂ ਖਾਮੀਆਂ ਕਮਜੋਰੀਆਂ ਵਿਤੋਂ ਵਧ ਕੇ ਉਘੜ ਆਉਂਦੀਆਂ ਹਨ । ਪਹਿਲਾਂ ਪਾਠਕ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਪਾਤਰ ਨੂੰ ਮਹਾਂ ਪੁਰਖ ਨਾਲ ਮਿਲਾ ਕੇ ਵੇਖ । ਪਾਤਰ ਮਹਾਂ ਪੁਰਖ ਬਣਨ ਲਈ ਬੜੀ ਹਾਸੋ-ਹੀਣੀਆਂ ਹਰਕਤਾਂ ਕਰਦਾ ਹੈ ਤੇ ਹਾਸਾ 24