ਪੰਨਾ:Alochana Magazine February 1964.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ ਉਹ ਚਲਾਕੀ ਨਾਲ ਲੁਕਾ ਕੇ ਰੱਖੇ ਹੋਏ ਹੁੰਦੇ ਹਨ । ਜਦ ਪਾਠਕ ਆਪਣੀ ਕਲਪਣਾ ਤੇ ਪ੍ਰਤਿਭਾ ਦਾ ਆਸਰਾ ਲੈ ਕੇ ਇਸ ਗੁਝ ਰਮਜ਼ ਨੂੰ ਸਮਝਣਗੇ ਤਾਂ ਅਨੋਖੇ ਅਨੰਦ ਨਾਲ ਨਸ਼ਿਆ ਜਾਣਗੇ । ਰਿਵਾਜਨ ਅਸੀਂ ਇਨ੍ਹਾਂ ਦੋਹਾਂ ਭਾਂਤਾਂ ਵਿਚ ਇਉਂ ਨਿਖੇੜ ਕਰ ਸਕਦੇ ਹਾਂ । ਵਧੀਆ ਪਰਸ ਮਾਮੂਲੀ ਨਗਣੀ ਚੀਜ਼ ਨੂੰ ਉਚਿਆਉਣ ਵਾਲੇ ਢੰਗ ਨਾਲ ਤੇ ਘਟੀਆ ਪਰਿਹਾਸ ਵਿਚ ਉਚਿਆਈ ਹੋਈ ਚੀਜ਼ ਨੂੰ ਛੁਟਿਆਉਣ ਵਾਲੇ ਨਿਗੂਣੇ ਢੰਗ ਨਾਲ ਪ੍ਰਤੀ ਪਾਟਨ ਕੀਤਾ ਹੁੰਦਾ ਹੈ । ਵਿਅੰਗ ਦੀਆਂ ਸਾਰੀਆਂ ਵੰਨਗੀਆਂ ਦੇ ਲਿਖਾਰੀ ਨਾਲੋਂ ਪਰਿਹਾਸ ਲਿਖਾਰੀ ਵਧੇਰੇ ਤੰਤਰ ਤੇ ਨਿਰਰੇਪ ਹੁੰਦਾ ਹੈ, ਤਦੇ ਇਸ ਵਿਚ ਬਾਕੀਆਂ ਨਾਲੋਂ ਕਰਤਾਰੀ ਗੁਣ ਵਧੇਰੇ ਹੁੰਦੇ ਹਨ । ਇਹ ਠੀਕ ਹੈ ਕਿ ਪਰਿਹਾਸ ਅਨੁਕਰਣ ਹੈ, ਪਰ ਇਹ ਅਨੁਕਰਣ ਰੂਪ ਤੇ ਤਲ ਤੋਂ ਥਲੇ ਨਹੀਂ ਜਾਂਦੀ । ਬਸ ਇਕ ਵਾਰੀ ਨਮੂ-ਮਿਆਰ, ਜਿਸ ਨਾਲ ਵਸਤੂ ਜਾਂ ਸ਼ਿਕਾਰ ਪਾਤਰ ਟਕਰਾਉਣਾ ਹੈ ਅਤੇ ਸ਼ਿਕਾਰ ਪਾਤਰ ਵਿਚ ਸਾਂਝੇ ਸਿਰਜ਼ ਲਈ ਜਾਂਦੀ ਹੈ । ਫ਼ੇਰ ਪਾਤਰ ਦੇ ਜਿੰਨੇ ਵਧੇਰੇ ਵਧਾਏ ਕਰਮ, ਫਾਲਤੂ ਗੱਲਾਂ ਤੇ ਅਜੀਬ , ਕਿਰਿਆਵਾਂ ਹੋਣਗੀਆਂ ਓਨਾ ਹੀ ਪਰਿਹਾਜ਼ ਵਧੇਰੇ ਸਫਲ ਹੋਵੇਗਾ । ਇਸ ਸਾਂਝ ਲਈ ਜਾਂ ਟਕਰਾ ਲਈ ਮੌਲਿਕ ਅਸੰਗਤ ਘਟਨਾਵਾਂ ਸਿਰਜ਼ਣਾ ਹੀ ਪਰਿਹਾਸ ਦੀ ਸਫਲਤਾ ਦੀ ਕੁੰਜੀ ਹੈ । ਕਈ ਵਾਰੀ ਪਾਤਰ ਨਿਰੀਆਂ ਘਟਨਾਵਾਂ ਨਾਲ ਟਕਰਾ ਕੇ ਹੀ ਪਰਿਹਾਸ ਨਹੀਂ ਉਸਾਰਦੇ ਸਗੋਂ ਆਪ ਹੀ ਪਰਿਹਾਸ ਸਿਰਜਨ ਦੇ ਸਮਰਥ ਹੁੰਦੇ ਹਨ । ਏਹੋ ਜੇਹੇ ਵਿਅਕਤੀਆਂ ਨੂੰ ਰਿਹਾਸ ਵਿਅਕਤੀ (Burlesque personalities) ਕਹਿਆਂ ਜਾਂਦਾ ਹੈ । ਇਹ ਵਿਅਕਤੀ ਪਰਿਹਾਸ ਢੰਗ ਨਾਲ ਬੜੀਆਂ ਅਜੀਥ ਕਚਆਈਆਂ ਤੇ ਉਲਾਰਾਂ ਦਾ ਮੌਜੂ ਉਡਾ ਜਾਂਦੇ ਹਨ । ਇਹ ਉਹ ਗਲਾਂ ਕਹਣ ਦੇ ਸਮਰਥ ਹੁੰਦੇ ਹਨ ਜਿਹੜੀਆਂ ਉਂਜ ਕਵੀ ਵੀ ਲਿਖਾਰੀ ਕਹ ਤੇ ਕਹਾ ਨਹੀਂ ਸਕਦਾ। ਤਦੇ ਕਹਿਆ ਜਾਂਦਾ ਹੈ ਕਿ ਆਪਣੇ ਵਿਚਾਰ ਲੋਕਾਂ ਤਕ ਪਹੁੰਚਾਉਣ, ਪਰਚਾਰ ਕਰਨ ਤੇ ਆਲੋਚਨਾ ਕਰਨ ਲਈ ਪਰਿਹਾਸ ਢੰਗ ਅਜ ਤੀਕ ਹੋਂਦ ਵਿਚ ਆਈਆਂ ਸਾਰੀਆਂ ਜੁਗਤੀਆਂ ਨਾਲੋਂ ਵਧ ਚੀਸ-ਰਹਤ ਤੇ ਅਨੰਦ-ਦਾਇਕ ਹੈ । ਚੀਸ-ਰਹਤ ਅਨੰਦ ਲਿਖਾਰੀ ਦੀ ਆਪਣੀ ਨਿਰਲੇਪਤਾ ਤੇ ਪਰਿਹਾਸ ਵਿਅਕਤੀ ਦੀ ਸੁਤੰਤਰ ਹੋ ਕੇ ਵਿਚਰਨ ਦੀ ਰੁਚੀ ਤੋਂ ਉਪਜਦੀ ਹੈ । ਪਰਿਹਾਸ-ਲੇਖਕ ਆਪਣੇ ਹਸ਼ਾਉਣੀ ਸਥਿਤੀ ਵਾਲੇ ਪਾਤਰ ਰਾਹੀਂ ਉਸ ਨੂੰ ਜੋ ਮਰਜ਼ੀ ਰੂਪ ਦੇ ਕੇ ਉਸ ਤੋਂ ਉਹ ਕੁਝ ਕਹਾ ਸਕਦਾ ਹੈ ਤੇ ਵੱਡੀਆਂ ਤੇ ਕੁੜੀਆਂ ਤੋਂ ਕੁੱਝੀਆਂ ਰੀਤੀਆਂ ਨੂੰ ਭੰਡ ਸਕਦਾ ਹੈ । ਜੋ ਹੋਰ ਕੋਈ ਪਰਚਾਰਕ, ਨੇਤਾਂ, ਆਗੂ, ਤੇ ਔਲੀਆ ਵੀ ਨਹੀਂ ਕਰ ਸਕਦਾ । (ਫਿਲਾਸਫਰ ਸਾਡਾ ਦਿਮਾਗ ਚੱਟ ਜਾਂਦੇ ਹਨ । ਆਲੋਚਕ ਥਾਰ ਦਿੰਦੇ ਹਨ ਤੇ ਪਥਰਾ ਦਿੰਦੇ ਹਨ ਤੇ ਸੁਧਾਰਕ ਕੇਵਲ ਘੜੀ ਪਲ ਹੀ ਤੁਹਾਨੂੰ