ਪੰਨਾ:Alochana Magazine February 1964.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁੰਦੀ ਹੈ ਜਿਸ ਵਿਚ ਪੁਠੇ ਅਰਥ ਕਰਨ ਦਾ ਚਮਤਕਾਚਾ ਉਪਜਦਾ ਹੈ । ਆਚਾਰ ਜਾਂ ਚਲਣ ਦੀ ਵਕਰੋਕਤੀ ਵਿਚ ਵਿਅਕਤੀ ਨੇ ਆਪਣਾ ਮਸਾਲਾ ਪਰਦੇ ਵਿਚ ਰਖਿਆ ਹੋਇਆ ਹੁੰਦਾ ਹੈ । ਫੇਰ ਉਹ ਰੰਗ ਮੰਚ ਤੇ ਆ ਕੇ ਆਪਣਾ ਨਵਾਂ ਅਜੀਬ ਆਪਾ ਪੇਸ਼ ਕਰਦਾ ਹੈ, ਉਸ ਦੀ ਪਹਲੀ ਭਲ ਤੇ ਪਾਠਕ ਹੈਰਾਨ ਹੁੰਦਾ ਹੈ । ਦੂਜੀ ਭਲ ਤੇ ਪਾਠਕ ਉਸ ਦੇ ਕਰਮਾ ਤੇ ਸ਼ੱਕ ਕਰਦਾ ਹੈ ਤੇ ਤੀਜੀ ਭੁੱਲ ਤੇ ਅਭਿਨੇਤਾ ਦੇ ਆਚਾਰ ਚੋਂ ਪਖੰਡ ਲਭਦਾ ਹੈ । ਇਸ ਵਿਚ ਦਰਸ਼ਕ ਨੂੰ ਪੂਰਨ ਭਾਂਤ ਨਿਸਚਾ ਕਰਾਇਆ ਜਾਂਦਾ ਹੈ ਕਿ ਇਹ ਵਕਰੋਤੀ ਹੈ ਇਸ ਨੂੰ ਸਮਝ । ਇਸ ਦੇ ਉਲਟ ਨਾਟਕੀ ਵਰੋਕਤੀ ਵਿਚ ਸਭ ਕੁਝ ਲਕੋ ਕੇ ਰਖਿਆਂ ਹੋਇਆ ਹੁੰਦਾ ਹੈ । ਇਹ ਠੀਕ ਹੈ. ਕਈ ਇਸ਼ਾਰਾ ਭਲੇਖਾ ਪ ਉਣ ਲਈ ਕੀਤਾ ਜਾਂਦਾ ਹੈ ਪਰ ਇਹ ਦਸਣ ਲਈ ਨਹੀਂ ਕਿ ਵਕਰੋਤਕੀ ਹੈ । ਸਭ ਕੁਝ ਦਰਸ਼ਕ ਤੇ ਛੱਡ ਦਿਤਾ ਜਾਂਦਾ ਹੈ , ਉਹ ਜਿਵੇਂ ਮਰਜ਼ੀ ਇਸ਼ਾਰੇ ਵਿਚੋਂ ਤੇ ਬੰਤ ਵਿਚੋਂ ਜੋ ਮਰਜ਼ੀ ਅਰਥ ਕਢ ਕੇ ਨਸ਼ਿਆਏ । ਰੰਗ ਮੰਚ ਤੋਂ ਅਭਿਨੇਤਾ ਕੁਝ ਗਲ ਕਰਦਾ ਹੈ ਤੇ ਵਾਸਤਵ ਵਿਚ ਦਰਸ਼ਕ ਉਸਦੇ ਹੋਰ ਅਰਥ ਕਢ ਕੇ ਜਾਂ ਉਲਟ ਅਰਬ ਕਢ ਕੇ ਕਰਮਾਂ ਦੀ ਵਿਅੰਗਾਤਮਕ ਸਥਿਤੀ ਤੇ ਮੁਸਕਰਾਉਂਦਾ ਹੈ । ਇਹੋ ਜੇਹੀ ਵਕਰੋਕਤ ਸ਼ਰੋਮਣੀ ਹੁੰਦੀ ਹੈ । ਇਹ ਵਕਰੋਕਤੀ ਦਿਮਾਗੀ ਚੀਜ਼ ਹੈ । ਇਹ ਦੁਸ਼ਟੀ ਨੂੰ ਦੂਰ ਦਰਸ਼ੀ ਤੇ ਪਾਰਦਰਸ਼ੀ ਕਰਦੀ ਹੈ । ਕਾਸਮਿਕ ਵਕਰੋਕਤੀ ਵਿਚ ਹਾਰ ਤੇ ਵਿਅੰਗ ਹੁੰਦਾ ਹੈ ਜਿਵੇਂ ਸੁੰਦਰ ਦੁਨੀਆਂ ਲਈ ਮੌਤ ਦੀ ਸਿਰਜਨਾ ਵੀ ਇਕ ਵਕਰੋਕਤ ਹੀ ਹੈ । ਇਸ ਦਾ ਲਿਖਾਰੀ ਬਾਕੀ ਲਿਖਾਰੀਆਂ ਨਾਲੋਂ ਉਲਾਰ-ਕਰਮ ਦੇ ਕਾਰਨ ਦੇ ਕਾਨੂੰਨ ਨੂੰ ਵਧੇਰੇ ਘੋਖਦਾ ਹੈ ਤੇ ਉਨ੍ਹਾਂ ਦੀ ਬੜੀ ਡੂੰਘੀ ਚੀਰ ਫਾੜ ਕਰਦਾ ਹੈ । ਇਹਨੂੰ ਆਦਮੀ, ਤੀਵੀਆਂ ਆਪਣੀਆਂ ਕਾਮਨਾਵਾਂ ਦੇ ਦੁਆਲੇ ਘੁੰਮਦੀਆਂ ਗੋਟਾਂ ਜਾਪਦੀਆਂ ਹਨ ਜਿਨ੍ਹਾਂ ਦੀ ਚੋਭਣੀ ਖਿਲੀ ਦੂਰ ਦਰਸੀ ਢੰਗ ਨਾਲ ਉਡਾਉਂਦਾ ਹੈ । ਇਹਦਾ ਲਿਖਾਰੀ ਇਸ ਵਿਚ ਦੂਰ ਦੇ ਅਰਥ ਸਪਸ਼ਟ ਦਿਸ਼ ਨੂੰ ਨਵੇਂ ਸੰਕੇਤਾਂ ਨਾਲ ਪੂਰਨ ਦੇ ਕੇ ਪੇਸ਼ ਕਰਦਾ ਹੈ ਤੇ ਆਪ ਨਿਰਲੇਪ ਰਹਿੰਦਾ ਹੈ । ਕਈ ਇਸ ਵਕਰੋਕਤੀ ਨੂੰ ਆਪਣੀਆਂ ਮਨੋ-ਕਾਮਨਾਵਾਂ ਤੇ ਮਨੋਵੇਗਾਂ ਤੋਂ ਭਾਂਜ ਦਸਦੇ ਹਨ । ਨਾਟਕੀ ਵਕਰੋਕਤੀ ਵਧੇਰੇ ਕਲਾਤਮਕ ਹੈ । ਦੁਖਾਂਤ ਵਿਚ ਇਹ ਦੁਖਾਂਤ ਦੇ ਕਾਰਨਾ ਦਾ ਜਾਂ ਜ਼ੁਮੇਵਾਰੀ ਦਾ ਇਹਸਾਬ ਕਰਾ ਕੇ ਦਰਸ਼ਕਾਂ ਨੂੰ ਦੁਖਾਂਤ ਸਵੀਕਰਨ ਕਰਨ ਲਈ ਮਨਾ ਲੈਂਦੀ ਹੈ । ਇਸ ਨਾਲ ਦਰਸ਼ਕ ਕੇਵਲ ਉਚਾਇਆ ਹੀ ਨਹੀਂ ਜਾਂਦਾ, ਸਗੋਂ ਉਸ ਦੀ ਸਝ ਵੀ ਤੀਖਣ ਹੋ ਜਾਂਦੀ ਹੈ । ਇਸ ਵਕਰੋਕਤੀ ਦੀ ਕਲਾ ਜਗਤੀ ਨਾਲ ਉਚਆਏ ਹੋਏ ਦਰਸ਼ਕ ਦੁਖਾਂਤ ਦੇ ਨਗੂਣੇ ਕਾਰਨ ਤੇ ਹਸਦੇ ਹਨ, ਜਿਵੇਂ ਉਥੈਲੇ ਵਿਚ ਰੁਮਾਲ ਤੇ । | ਨਾਟਕੀ ਵਕਰੋਕਤੀ ਦੁਖਾਂਤ ਵਿਚ ਸੁਖਾਂਤ ਰਸ ਉਸਾਰ ਕੇ ਦਰਸ਼ਕਾਂ ਨੂੰ ਦੁਖਾਂਤ ਦੀ ਘਾਤਕ ਅਸਰ ਸਹਣ ਦੇ ਯੋਗ ਬਣਾਉਂਦੀ ਹੈ । ਇਸ ਬਿਨਾਂ ਦੁਖਾਂਤ ਹਲਕਾ ਦੁਖਾਂਤ ਤੇ wਤ ਰਿਹਸਣ (farce) ਬਣ ਕੇ ਰਹ ਜਾਂਦੇ ਹਨ । ਇਹ ਵਕਰੋਕਤੀ ਇਹ ਗਿਆਨੇ 30