ਪੰਨਾ:Alochana Magazine February 1964.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡਾ: ਰਤਨ ਸਿੰਘ ਜੱਗ ਪੁਰਾਣ-ਸਾਹਿਤ ਇਕ ਅਧਿਐਨ ਪੁਰਾਣ-ਸਾਹਿਤ ਵਰਤਮਾਨ ਹਿੰਦ ਜੀਵਨ ਅਤੇ ਦਰਸ਼ਨ ਦੀ ਆਧਾਰ-ਸ਼ਿਲਾ ਹੈ । ਪੁਰਾਤਨ ਕਾਲ ਦੀਆਂ ਅਗਿਆਤ ਘਟਨਾਂਵਾ ਦੀ ਜਾਣਕਾਰੀ ਇਨ੍ਹਾਂ ਤੋਂ ਹੀ ਮਿਲਦੀ ਹੈ । ਪ੍ਰਤੀਕਵਾਦ (ਵਿਸ਼ੇਸ਼ ਮੰਤਵ ਤੋਂ ਕਥਾਵਾਂ ਅੰਦਰ ਰੂਪਕ ਮਈ ਦ੍ਰਿਸ਼ਟੀ) ਰਹੱਸਵਾਦ, ਅਵਤਾਰਵਾਦ ਅਤੇ ਪਰਵਾਦ ਨਾਲ · ਭਰਪੂਰ ਪੁਰਾਣ ਸਾਡੇ ਰਾਸ਼ਟਰੀ ਅਤੇ ਸਮਾਜਿਕ ਜੀਵਨ ਦੇ ਦਰਪਣ ਹਨ । ਇਨ੍ਹਾਂ ਵਿਚ ਭਗਤੀਆਂ ਦਾ ਰਾਸ਼ਟਰੀ ਜੀਵਨ ਦਾ ਆਮ ਉਤਸ਼ਾਹ ਅਤੇ ਅਥਾਹ ਅਭਿਮਾਨ ਲੁਪਤ ਹੈ । ਇਨ੍ਹਾਂ ਦੀ ਸਿਰਜਨਾ ‘ਬਹੁਜਨ-ਹਿਤਾਇ. ਬਹੁਜਨ ਸੁਖਾਇ (ਬਹੁਤਿਆਂ ਦਾ ਹਿਤ, ਬਹੁਤਿਆਂ ਦਾ ਸੁਖ) ਨੂੰ ਸਾਹਮਣੇ ਰਖ਼ ਕੇ ਕੀਤੀ ਗਈ ਸੀ । ਲੋਕ-ਪਰਲੋਕ, ਜੜ-ਚੇ ਤਨ ਅਤੇ ਪੁਰਸ਼-ਕ੍ਰਿਤੀ ਦਾ ਨਾ ਖਤਮ ਹੋਣ ਵਾਲਾ ਮਰਨ ਸਾਨੂੰ ਪਰਾਣਾਂ ਅੰਦਰ ਵੇਖਣ ਨੂੰ ਮਿਲਦਾ ਹੈ । ਇਤਨਾ ਹੀ ਨਹੀਂ, ਇਨ੍ਹਾਂ ਪ੍ਰਣਾਂ 1 ਮਹੱਤਵ ਸੰਸਾਰ ਦੇ ਸਾਰੇ ਚਿੰਤਨ ਅਤੇ ਇਤਿਹਾਸ ਦੀਆਂ ਵਿਸਤ੍ਰਿਤ ਪਰੰਪਰਾਵਾਂ ਵਿਚ ਸਮਾਦਿਤ ਹੈ । ਇਨ੍ਹਾਂ ਵਿਚ ਵਰਣਿਤ ਕਥਾਵਾਂ, ਭਾਵਨਾਵਾਂ ਅਤੇ ਵਿਚਾਰਧਾਰਾਵਾਂ ਦਾ ਜਿਤਨਾ ਅਮਿਟ ਪ੍ਰਭਾਵ ਭਾਰਤੀ ਜਨ-ਜੀਵਨ ਉਪਰ ਹੈ, ਉਤਨਾ ਸ਼ਾਇਦ ਕਿਸੇ ਦੂਜੀ ਰਚਨਾ ਦਾ ਨਹੀਂ : ਆਪਣੀ ਸਰਲ, ਸੁਬੌਧ ਭਾਸ਼ਾ ਅਤੇ ਹਰਮਨ ਪਿਆਰੀ ਕਥਾਨਕ-ਸੈਲੀ ਦੇ ਕਾਰਣ, ਪੁਰਾਣ ਅਜ ਤਕ ਲੋਕ-ਸਾਹਿਤ ਰਰੇ ਹਨ । ਹਿੰਦੂਆਂ ਦੇ ਧਾਰਮਿਕ ਸਾਹਿਤ ਵਿਚ ਵੇਦਾਂ ਤੋਂ ਬਾਦ ਇਨ੍ਹਾਂ ਦਾ ਸਥਾਨ ਹੈ। ਅਸਲ ਵਿਚ ਇਹ ਮਹਾਂਭਾਰਤ ਵਾਂਗ ਆਮ ਲੋਕਾਂ ਦਾ ਪੰਜਵਾਂ ਵੇਦ ਹਨ !" ਇਥੋਂ ਤਕ ਕਿ 'ਵੇਦਾਂ ਦਾ ਅਧਿਐਨ ਵੀ ਇਤਿਹਾਸ ਅਤੇ ਪਰਾਣਾ ਦੁਆਰਾ ਪੱਕਾ ਹੁੰਦਾ ਹੈ " ਇਤਹਾਸ ਵਿਚ ਜਿਥੇ ਕੇਵਲ ਭੂਤਕਾਲ ਦਾ ਵਰਨਣ ਹੁੰਦਾ ਹੈ ਉਥੇ ਪੁਰਾਣਾਂ ਵਿਚ ਭੂਤ, ਭਵਿਖਤ ਅਤੇ ਵਰਤਮਾਨ, ਤਿੰਨਾਂ ਕਾਲਾਂ ਦੀ ਗਣਨਾ ਹੁੰਦੀ ਹੈ । ਇਹ ਹੀ ਇਨ੍ਹਾਂ ਦੀ ਵਿਸ਼ੇਸ਼ਤਾ ਹੈ ।