ਪੰਨਾ:Alochana Magazine February 1964.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

। ਕਰ ਵੰਸ਼ਿਆਂ ਦੇ ਹੀ ਜਨਮ ਦਾ ਖਾਸ ਤੌਰ ਤੇ ਵਰਣਨ ਕੀਤਾ ਹੈ, ਵਿਸ਼ਣੀ ਅਤੇ ਅਧਿਕਵਸ਼ ਦੇ ਵੀਰਾਂ ਦੇ ਜਨਮ ਦਾ ਨਹੀਂ, ਇਸ ਲਈ ਤੁਸੀਂ ਹੁਣ ਇਹਨਾਂ ਸਾਰਿਆਂ ਦੇ ਜਨਮਕਰਮ ਦਾ ਵੀ ਵਰਣਨ ਕਰੋ । ਸਪਸ਼ਟ ਹੈ ਕਿ ਸੀ ਕਿਸ਼ਣ ਦੇ ਪਰਿਵਾਰ ਦਾ ਵਿਸਥਾਰ ਸਾਹਿਤ ਵਿਵਰਣ ਦੇਣਾ ਹੀ ਹਰਿਵੰਸ਼ ਦੇ ਕਰਤਾ ਦਾ ਮੁੱਖ ਉਦੇਸ਼ ਰਹਿਆ ਹੈ, ਜਿਸ ਦੀ ਮਹਾਭਾਰਤ ਵਿਚ ਅਣਹੋਂਦ ਹੈ । ਵਾਸਤਵ ਵਿਚ ਇਹ ਕਹਣਾ ਬਹੁਤ ਕਠਿਨ ਹੈ ਕਿ ਹਰਿਵੰਸ਼ ਪ੍ਰਣ ਹੈ ਜਾਂ ਮਹਾਭਾਰਰ ਵਾਂਗ ਇਤਿਹਾਸ । ਉਂਜ ਹਪ, ਸ਼ੈਲੀ ਅਤੇ ਭਾਵਨਾ ਦੇ ਦਿਸ਼ਟੀਕੋਣ ਤੋਂ ਉਹ ਰਾਣ ਸਾਹਿਤ ਦੇ ਜ਼ਿਆਦਾ ਨੇੜੇ ਹੈ । ਵਿਸ਼ਨੂੰ ਪਰਾਣ ਨਾਲ ਤਾਂ ਇਸ ਦੀ ਬਹੁਤ ਸਮਾਨਚਾਹ ਅਤ ਪਟਣ ਲਛਣਾਂ ਪਾਲਣਾ ਦੀ ਵੀ ਇਸ ਵਿਚ ਉਸੇ ਹਦ ਤਕ ਹੋਈ ਹੈ ਜਿਤਨੀ ਕਿ ਪੁਰਾਣਾਂ ਵਿਚ । ਇਸ ਲਈ ਸਪਸ਼ਟ ਹੈ ਕਿ ਭਾਵੇਂ ਇਸ ਦੀ ਗਿਣਤੀ ਪੁਰਾਣਾਂ ਵਿਚ ਨਹੀਂ ਕੀਤੀ ਗਈ ਪਰ ਅਸਲ ਵਿਚ ਇਹ ਉਸੇ ਮੰਤਵ ਲਈ ਅਤੇ ਉਸੇ ਸ਼ੈਲੀ ਵਿਚ 181ਖਆ ਗਇਆ ਹੈ । ਮਹਾਭਾਰਤ ਦਾ ਉਤਰ ਭਾਗ ਇਸ ਨੂੰ ਇਸ ਲਈ ਹੀ ਮੰਨਿਆਂ oleਆ ਹੈ ਕਿਉਂਕਿ ਇਸ ਵਿਚ ਕਥਾ ਦਾ ਉਹ ਵਿਵਰਣ ਦਿਤਾ ਗਇਆ ਹੈ ਜਿਹੜਾ ਮਹਾਭਾਰਤ ਵਿਚ ਪ੍ਰਾਪਤ ਨਹੀਂ ਹੈ । ਡਾ: ਵਿੰਟਬਨਿਟਸ ਨੇ ਵੀ ਇਸ ਦੇ ਵਿਸ਼ੇ ਦੇ ਅਧਾਰ ਤੇ ਇਸ ਨੂੰ ਪੁਰਾਣ ਹੀ ਮਨਿਆ ਹੈ । ਡਾ: ਵੀਣਾ ਪਾਣੀ ਪਾਂਡੇ ਨੇ ਵੀ ਅਨੇਕ ਪ੍ਰਮਾਣਾਂ ਦੇ ਆਧਾਰ ਤੇ 'ਹਰਿਵੰਸ਼ ਨੂੰ ਇਕ ਸੁਤੰਦਰ ਪੁਰਾਣ ਹੀ ਕਹਿਆ ਹੈ । ਸਾਡਾ ਵੀ ਇਹੀ ਮਤ ਹੈ ਕਿ ਹਰਿਵੰਸ਼ ਪੌਰਾਣਿਕ ਸਾਹਿਤ ਦਾ ਅੰਗ ਹੈ । ਉਂਜ ਪ੍ਰਾਪਤ ਮਹਾਭਾਰਤ ਵੀ ਜਿਸ ਦਾ ਇਹ ਉਤਰ ਖੰਡ ਮੰਨਿਆ ਗਇਆ ਹੈ, ਇਤਿਹਾਸ ਨਾਲੋਂ ਪੌਰਾਣਿਕ ਰਚਨਾ ਵਹੇ ਰੇ ਪਰਤੀਤ ਹੁੰਦੀ ਹੈ । ਪੁਰਾਣਾਂ ਦੀ ਉਤਪਤੀ ਤੇ ਵਿਕਾਸ :- ਆਧੁਨਿਕ ਖੋਜਾਂ ਦੇ ਆਧਾਰ ਤੇ ਪੁਰਾਣਾਂ ਦਾ ਅਤਿ ਪ੍ਰਾਚੀਨ ਉਲੇਖ ਅਥਰਵਵੇਦ, ਸਥਪਥ, ਬ੍ਰਾਹਮਣ ਆਦਿ ਗਰੰਥਾਂ ਵਿਚ ਮਿਲਦਾ ਹੈ । ਇਹੀ ਨਹੀਂ ਪ੍ਰਣਾਂ ਵਿਚ ਵਰਣਿਤ ਕਥਾਵਾਂ ਅਤੇ ਕਹਾਣੀਆਂ ਦੇ ਬੀ ਵੀ ਵੈਦਿਕ ਸਾਹਿਤ ਵਿਚ ਮਿਲ ਜਾਂਦੇ ਹਨ । ਇਸ ਤੋਂ ਅਸੀਂ ਇਸ ਨਤੀਜੇ ਤੇ ਜ਼ਰੂਰ ਪਹੁੰਚ ਜਾਂਦੇ ਹਾਂ ਕਿ ਪੌਰਾਣਿਕ ਪਰੰਪਰਾ ਇਤਨੀ ਨੇੜੇ ਦੀ ਨਹੀਂ, ਜਿਤਨੀ ਕ ਮੰਨੀ ਜਾਂਦੀ ਹੈ । ਪ੍ਰਣ-ਸੰਹਿਤਾ ਦੀ ਉਤਪਤੀ ਕਿਵੇਂ ਹੋਈ ਇਸ ਬਾਰੇ ਪੁਰਾਣ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ । ਵਿਸ਼ਨੂੰ ਪੁਰਾਣ ਵਿਚ ਲਿਖਿਆ ਹੈ ਉਸ ਤੋਂ ਪਿਛੋਂ ਪ੍ਰਣਾਂ ਦੇ ਵਿਸ਼ਾਰਦ ਵਿਆਸ ਜੀ ਨੇ ਆਖਿਆਨ (ਕਥਾ) ਗਾਥਾ ਤੇ ਕਲਪਧੀ ਦੇ ਨਾਲ ਪੁਰਾਣ ਸੰਹਿਤਾ ਦੀ ਰਚਨਾ ਕੀਤੀ । ਮਹਰਸਣ ਸਤ ਵਿਆਸ 32