ਪੰਨਾ:Alochana Magazine February 1964.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਸਤਕ ਪੜਚੋਲ : ਹੀਰ ਸੂਬਾ ਸਿੰਘ ਪ੍ਰੋ: ਮੋਹਨ ਸਿੰਘ ਦੇ ਇਨ੍ਹਾਂ ਸ਼ਬਦਾਂ ਵਿਚ ਨਿਰਸੰਦੇਹ ਬੜੀ ਸਚਾਈ ਹੈ ਕਿ “ਸੂਬਾ ਸਿੰਘ ਨੇ ਹੀਰ ਦੇ ਕਿੱਸੇ ਨੂੰ ਹਥ ॥1ਉਣ ਦੀ ਦਲੇਰੀ ਵਿਖਾਈ ਹੈ ਅਤੇ ਹੀਰਲੇਖਕ ਹੋਰ ਕਵੀਆਂ ਵਾਂਗ ਕੇਵਲ ਇਕ ਪਰਤ ਨੂੰ ਹੀ ਪੂਰਾ ਨਹੀਂ ਕੀਤਾ ਸਗੋਂ ਬਲ ਉਤੇ ਅਧਿਕਾਰ, ਸ਼ਬਦ ਦੀ ਸੁਚੱਜੀ ਚਿਣਾਈ, ਤੁਕਾਂ ਦੀ ਸੁਘੜ ਬੀੜ, ਸਮਾਚਕ ਸਝ ਤੇ ਮਨੁਖੀ ਭਾਵਾਂ ਦੀਆਂ ਗਹਿਰਾਈਆਂ ਤੀਕ ਅਪੜ ਸਕਣ ਦੀ ਯੋਗਤਾ ਦੇ ਕਾਰਨ, ਉਸ ਨੇ ਹੀਰ ਸਾਹਿੱਤ ਵਿਚ ਇਕ ਨਵਾਂ ਮੀਲ ਪੱਥਰ ਕਾਇਮ ਕਰਕੇ ਦਿਖਾ ਦਿੱਤਾ ਹੈ ਪਰ ਮੈਂ ਇਸ ਪੁਸਤਕ ਚੋ ਪਾਠ ਪਿਛੋਂ ਇਹ ਅਨੁਭਵ ਕੀਤਾ ਹੈ ਕਿ ਇਸ ਰਚਨਾ ਦੀ ਮਹੱਤਤਾ ਨਿਰੀ ਹੀਰ-ਸਾਹਿਤ ਦੇ ਪ੍ਰਸੰਗ ਵਿਚ ਹੀ ਨਹੀਂ ਅਜੋਕੀ ਪੰਜਾਬੀ ਕਵਿਤਾ ਦੇ ਪ੍ਰਸੰਗ ਵਿਚ ਵੀ ਹੈ । ਅਜੋਕੇ ਪੰਜਾਬੀ ਕਵੀ ਲਈ ਸਭ ਤੋਂ ਵੱਡਾ ਸੰਕਟ ਉਸ ਦੇ ਪਾਠਕ ਜੋ ਸਰੋਤੇ ਦੀ ਅਣਹੋਂਦ ਦਾ ਹੈ । ਕਾਰਨ ਭਾਵੇਂ ਕੁਝ ਵੀ ਹੋਵੇ ਇਹ ਗਲ ਅਕੱਟ ਹੈ ਕਿ ਸਮਕਾਲੀ ਕਵੀ ਆਪਣੇ ਸਮਕਾਲੀ ਜਨ-ਸਮਾਜ ਤੋਂ ਵਿਤਰੇਕ ਹੈ, ਦੋਹਾਂ ਵਿਚ ਅਨੁਭਵ ਜਾਂ ਅਭਿਵਿਅੰਜਨ ਦੀ ਜੇ ਕੋਈ ਸਾਂਝ ਬਾਕੀ ਵੀ ਹੈ, ਉਹ ਖੁਰਦੀ ਜਾ ਰਹੀ ਹੈ । ਤਾਂ ਕਵੀ ਆਪਣੇ ਲੋਕਾਂ ਨਾਲੋਂ ਟੁਟ ਗਇਆ ਹੈ ਤੇ ਜਾਂ ਉਨ੍ਹਾਂ ਦੀਆਂ ਪਸੰਦਾਂ, ਅਰੁਚੀਆਂ ਤੋਂ ਬੇਲਿਹਾਜ਼ ਹੋ ਗਇਆ ਹੈ। ਇਸੇ ਲਈ ਉਸ ਨੂੰ ਆਪਣੀ ਰਚਨਾ ਦੀ ਲੱਕ-ਜੀਵਨ ਦੇ ਪ੍ਰਸੰਗ ਵਿਚ ਸਾਰਥਕਤਾ ਲੱਭਣ ਵਿਚ ਔਖ ਮਹਸੂਸ ਹੋ ਰਹੀ ਹੈ । ਇਸ ਪਰਿਸਥਿਤ ਦਾ ਸਿੱਟਾ ਇਹ ਨਿਕਲਿਆ ਹੈ ਕਿ ਕਾਵਿ-ਬੋਧ (Poetic sensibility) ਦੇ ਪੱਖ ਤੋਂ ਸਾਡੇ ਜਨ-ਸਮਾਜ ਵਿਚ ਇਕ ਪਾੜ ਪੈਦਾ ਹੋ ਗਇਆ ਹੈ । ਅਜੋਕਾ ਕਵੀ ਲੋਕਾਂ ਤੋਂ ਟੁੱਟ ਕੇ ਨਿੱਜ ਦੇ ਜੰਗਲਾਂ ਵਿਚ ਉਲਝ ਗਇਆ ਹੈ ਤੇ ਆਮ ਲੋਕ ਅਗਵਾਈ ਰਹਤ ਹੋ ਕੇ ਮਧ-ਕਾਲੀਨ ਕਾਵਿ-ਬੋਧ ਵਿਚੋਂ ਹੀ ਰਸ ਲਭਣ ਲਈ ਮਜਬੂਰ ਹਨ । ਸੂਬਾ ਸਿੰਘ ਦੀ ਹੀਰ ਇਸ ਪਰਿਸਥਿਤੀ ਵਿਚ ਇਕ ਬਹੁਮਲਾ ਤਜਰਬਾ ਹੈ । ਇਸ 83