ਪੰਨਾ:Alochana Magazine February 1964.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਤਾਂ ਉਹ ਇਥੋਂ ਤਕ ਕਹਿੰਦਾ ਹੈ, ਅਸੀਂ ਐਵੇਂ ਜੂਨ ਕਟਣ ਈ ਆਏ ਆਂ । ਸਾਡੀ ਤਾ ਵਾਈਸ਼ ਐਵੇਂ ਨਾਂ ਦੀ ਈ ਏ । ਕਹਾਣੀ ਵਿਚ ਉਤਸੁਕਤਾ ਦਾ ਨਿਭਾ ਤੇ ਕਿਸੇ ਕੁੜੀ ਨੂੰ ਵੀ ਬਿਖਰਨ ਨਾ ਦੇਣਾ ਭੋਗਲ ਦੀ ਵਿਗਸੀ ਸਾਹਿਤਕ ਚੇਤਨਾ ਦਾ ਪ੍ਰਮਾਣ ਹੈ । ਇਸ ਸੰਹ ਦੀ ਭਾਸ਼ਾ ਕੁੜਕੜੂ ਵਾਂਗ ਰੜਕਦੀ ਹੈ । ਜਦ ਕਿਤੇ ਲੇਖਕ ਪਾਤਰ ਦੇ ਸਭਾ ਜਾਂ ਕਿਸੇ ਘਟਨਾ ਦਾ ਵਰਨਣ ਕਰਦਾ ਹੈ, ਕਿਤੇ ਸਹਾਇਕ ਕ੍ਰਿਆ ਦਾ ਪਰਯੋਗ ਨਹੀਂ ਕਰਦਾ । ਧੌਲ-ਕਹਾਣੀ ਵਿਚ ਭਾਸ਼ਾ ਸ਼ੈ-ਵਿਰੋਧੀ ਹੈ । ਇਕ ਥਾਂ ਪਾਤਰ ਮਲਵਈ ਭਾਸ਼ਾ ਬੋਲਦਾ ਹੈ ਉਹੋ ਹੀ ਪਾਤਰ ਥੋੜਾ ਅਗੇ ਚਲਕੇ ਦੁਆਬੀ ਬੋਲਣ ਲਗ ਪੈਂਦਾ ਹੈ । ਕਿਤੇ ਕਿਤੇ ਵਿਸ਼ਿਆਂ ਨੂੰ ਨਵਾਂ ਬਾਣਾ ਵੀ ਦਿੱਤਾ ਹੈ । ‘ਸ਼ਹੀਦ’ ਵਿਚ ਹੇਠਲੇ ਤਬਕੇ ਦੇ ਪ੍ਰਤੀਨਿਧ ਪਾਤਰ ਤੋਂ ਮਧ ਸ਼ਰੇਣੀ ਵਿਤੋਂ ਵਧ ਕੰਮ ਲੈਂਦੀ ਹੈ । ਪਰ ਜਦੋਂ ਉਸਦੀਆਂ ਖੇਤ ਵਿਚ ਕੰਮ ਕਰਦੇ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਹਨ, ਉਸ ਦੇ ਇਲਾਜ ਲਈ ਉਸ ਦੀ ਮੋਹਨਤ ਦਾ ਇਵਜ਼ ਵੀ ਨਹੀਂ ਮਿਲਦਾ ਤਾਂ ਕਰਤਾਰ ਸਿੰਘ ਦੀਆਂ ਸਾਰੀਆ ਭਾਵਨਾਵਾਂ ਸ਼ਹੀਦ ਹੋ ਜਾਂਦੀਆਂ ਹਨ । ਭੋਗਲ ਦਾ ਇਹ ਸੰਨ੍ਹ ਪੰਜਾਬੀ ਕਹਾਣੀ ਸਾਹਿਤ ਵਿਚ ਇਕ ਨਿੱਗਰ ਵਾਧਾ ਹੈ ! ਇਕਬਾਲ ਸਿੰਘ ਕੰਗ