ਪੰਨਾ:Alochana Magazine January, February, March 1966.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੁਖੀ ਜ਼ਿੰਦਗੀ ਦਾ ਇਹ ਹੈ । ਮਾਜਿਕ ਘਟਨਾਵਾਂ, ਹਾਦਸਿਆਂ, ਹਰਕਤਾਂ ਦੇ ਰੂਪ ਵਿਚ ਹੀ ਜੀਉਂਦਾ ਤੇ ਕਾਵਿਕ ਤੌਰ ਤੇ ਅਰਥ ਭਰਪੂਰ ਬਣਾਇਆ ਜਾ ਸਕਦਾ ਹੈ । ਚੀਜ਼ਾਂ ਨੂੰ ਮਨੁੱਖੀ ਸੰਬੰਧ ਦਾ ਅੰਗ ਹੋਣਾ, ਉਨ੍ਹਾਂ ਨੂੰ ਇਸ ਰਾਹੀਂ ਵੇਖਣਾ ਕੋਈ ਨਵੇਕਲਾ ਸਾਹਿੱਤ ਦਾ ਕਰਤਵ ਨਹੀਂ। ਸਾਮਾਜਿਕ ਵੇਗ ਦੇ ਪ੍ਰਸੰਗ ਵਿਚ ਇਨ੍ਹਾਂ ਵਲ ਵਾਸਤਵਿਕ ਨਜ਼ਰੀਆ ਹੀ ਇਹ ਹੈ । ਇਸ ਤਰੀਕੇ ਨਾਲ ਵੇਖਿਆਂ, ਪੇਸ਼ ਕੀਤਿਆਂ ਹੀ ਇਨ੍ਹਾਂ ਦਾ ਮਨੁੱਖੀ ਜ਼ਿੰਦਗੀ ਵਿਚ ਰਲ ਜ਼ਾਹਿਰ ਹੁੰਦਾ ਹੈ । ਨਾਲੇ ਇਤਿਹਾਸਕ ਸਾਮਾਜਿਕ ਦਸ਼ਾ ਤੇ ਉਸਦੇ ਪ੍ਰਸੰਗ ਵਿਚ ਮਨੁੱਖੀ ਮਨੋਵਿਗਿਆਨਕ ਬਣਤਰ ਵਾਸਤਵਿਕ ਤਰੀਕੇ ਨਾਲ ਪੇਸ਼ ਹੁੰਦੇ ਹਨ । ਅਕਸਰ ਜ਼ਿੰਦਗੀ ਦੀ ਜਦੋ-ਜਹਿਦ, ਇਨਸਾਨਾਂ ਜਮਾਤਾਂ ਦਾ ਆਪਸ ਵਿਚ ਬੋਲ ਰੋਜ਼ ਬਰੋਜ਼ੀ ਜ਼ਿੰਦਗੀ ਵਿਚ ਇਨ੍ਹਾਂ ਵਿਚੋਲਿਆਂ ਦੀ ਉਸਾਰੀ, ਹਰਕਤ ਤੇ ਵਰਤੋਂ ਦਾ ਹੀ ਰੂਪ ਅਖਤਿਆਰ ਕਰਦਾ ਹੈ । ਹਰ ਸੰਸਥਾ, ਹਰ ਰਿਵਾਜ ਵਰਤੋਂ ਕੁਦਰਤ ਦੀ ਹਰ ਚੀਜ਼ ਨਾਲ ਰਿਸ਼ਤਾ, ਉਸ ਵਲ ਨਜ਼ਰੀਆ ਮਨੁੱਖ ਦਾ ਜਮਾਤ ਦਾ ਹਿੱਤ, ਹਿੱਤਾਂ ਦਾ ਟੱਕਰ ਹੁੰਦਾ ਹੈ । ਸੋ ਕੁਦਰਤੀ ਹਾਲਾਤ, ਸੰਸਥਾਵਾਂ, ਸਲੀਕਾ ਤੁਰੀਆਂ ਆਉਂਦੀਆਂ ਤੇਰਾਂ ਗੱਲ ਕੀ ਸਭ ਕੁਛ ਜਿਸ ਤਰ੍ਹਾਂ ਉਹ ਅਣਸੰਬੰਧਿਤ ਤੌਰ ਤੇ ਦਿਸਦੀਆਂ ਹਨ ਉਸੇ ਤਰਾਂ ਨਹੀਂ ਬਲਕਿ ਮਨੁੱਖੀ ਹਿਤਾਂ ਦੇ ਇਜ਼ਹਾਰ ਉਨਾਂ ਦੇ ਟੱਕਰ ਮਨੁੱਖੀ ਜਦੋ-ਜਹਿਦ ਦੇ ਲਗ ਲਬੇੜ, ਆਪਣੀਆਂ ਅੰਦਰੂਨੀ ਗਹਿਰਾਈਆਂ ਰਾਹੀਂ ਮਨੁੱਖੀ ਹਰਕਤ ਦੇ ਰੂਪ ਵਿਚ ਹੀ ਪੇਸ਼ ਹੋਇਆ ਕਾਵਿਕ ਅਰਥ ਹਾਸਲ ਕਰਦੀਆਂ ਹਨ । ਕੁਦਰਤੀ ਜਾਂ ਸਮਾਜਿਕ ਹਾਲਾਤ ਅਕਸਰ ਹਨ ਕੀ ? ਇਤਿਹਾਸਕ ਸਾਮਾਜਿਕ ਉਸਾਰੀ ਦੀ ਸਟੇਜ ਦੇ ਪ੍ਰਸੰਗ ਵਿਚ ਮਨੁੱਖੀ ਹਿੱਤਾਂ ਦਾ ਰੀਜ਼ਲਟੈਂਟ ਉਨਾਂ ਦੀ ਤੇਰੀ ਸਾਮਾਜਿਕ ਤਰ ਜਿਸਦਾ ਕਿ ਵਿਅਕਤੀ ਨੂੰ ਆਪਣੇ ਹਿੱਤ ਦੀ ਪੂਰਤੀ ਵਾਸਤੇ ਸਾਹਮਣਾ ਕਰਨਾ ਪੈਂਦਾ ਹੈ । ਇਸ ਵਾਸਤੇ ਹਾਲਾਤ ਹਾਲਤ ਕਰਕੇ ਹੀ ਪੇਸ਼ ਨਹੀਂ ਹੋ ਸਕਦੇ ਬਲਕਿ ਘਟਨਾਵਾਂ ਦੀ ਸ਼ਕਲ ਵਿਚ ਬਤੌਰ ਕਾਰਜ ਦਾ ਸਿੱਟਾ, ਮੁਖਾਲਫ਼ ਤਾਕਤਾਂ ਦੇ ਘੋਲ ਦਾ ਨਤੀਜਾ, ਸਾਮਜਿਕ ਤੌਰ ਦਾ ਉਸਰਦਾ ਢਹਿੰਦਾ ਅੰਗ ਬਣਕੇ ਹੀ ਆਪਣੀ ਸਹੀ ਵਜੂਦ ਜ਼ਾਹਿਰ ਕਰਦੇ ਹਨ । ਨਾਵਲ ਵਾਸਤੇ ਲਾਜ਼ਮੀ ਹੈ ਕਿ ਉਹ ਚੀਜ਼ਾਂ ਤੇ ਹਾਲਾਤ ਨੂੰ ਪੂਰੇ ਭਰਵੇਂ ਤੌਰ ਤੇ ਪੂਰੀ ਅਮੀਰੀ ਵਿਚ ਪੇਸ਼ ਕਹੇ ਅਤੇ ਪੇਸ਼ ਵੀ ਕਰੇ ਹਿਤਾਂ ਦੇ ਟੱਕਰਾਂ ਰਾਹੀਂ, ਮਨੁੱਖੀ ਹਰਕਤ ਮਨੁੱਖੀ ਹਸਤੀ ਦੇ ਰੂਪ ਵਿਚ । ਹਾਲਾਤ ਤੇ ਮਨੁੱਖੀ ਹੋਣੀ ਦੇ ਆਪਸ ਵਿਚ ਤਤ ਸਾਂਝੇ ਹੁੰਦੇ ਹਨ । ਇਸ ਸਾਂਝ ਵਿਚ ਬੱਝੇ ਹੀ ਇਹ ਅੰਕਿਤ ਹੋਣੇ ਲਾਜ਼ਮੀ ਹਨ । ਕਿਸੇ ਜਮਾਤ ਦੇ ਹਾਲਾਤ ਦਾ ਬਿਆਨ ਬਤੋਰੇ ਹਾਲਾਤ ਬੇਮਹਿਨੀ ਹੈ । ਅਰਥ ਭਰਪੂਰ ਤਾਂ ਹੀ ਹੈ ਜੇ ਉਸ ਦਾ ਹੋਣੀ ਦੇ ਪ੍ਰਸੰਗ ਵਿਚ ਹੋਵੇ । ਉਸ ਨੂੰ ਉਸਾਰਦਾ ਉਸ ਤੋਂ ਉਸਰਦਾ, ਉਸ ਨਾਲ ਕਡਿੰਗੜ ਕਡਿੰਗ 30