ਪੰਨਾ:Alochana Magazine January, February, March 1966.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ । ਜਿਸ ਨਾਲ ਉਹ ਕਿਸੇ ਪਾਤਰ ਦੀ ਤੌਰ ਤਬਦੀਲੀ, ਉਸਾਰੀ ਵਿਚ ਲਾਜ਼ਮੀ ਅੰਗ ਬਣਦੀਆਂ ਹਨ, ਕਹਾਣੀ ਦਾ ਮੌੜ ਕਟਾਉਂਦੀਆਂ ਹਨ । ਜਦੋਂ ਕਿਸੇ ਘਟਨਾਂ ਤੇ ਆ ਕੇ ਪਾਤਰਾਂ ਦੇ ਆਪਸ ਵਿਚ ਰਿਸ਼ਤਿਆਂ ਦਾ ਸੰਕਟ ਆ ਖੜਾ ਹੁੰਦਾ ਹੈ, ਸੰਕਟ ਦਾ ਹਰ ਦੌਰ, ਪਾਤਰਾਂ ਦਾ ਹਰ ਖ਼ਿਆਲ, ਹਰ ਜਜ਼ਬਾ, ਉਸ ਘਟਨਾ, ਜਿਸ ਵਿਚ ਚੀਜ਼ਾਂ ਦੀ ਟੌਟੈਲਿਟੀ ਸ਼ਾਮਲ ਹੁੰਦੀ ਹੈ, ਨਾਲ ਸੰਬੰਧਿਤ ਹੁੰਦਾ ਹੈ, ਉਸ ਤੋਂ ਪ੍ਰਭਾਵਿਤ ਹੁੰਦਾ ਹੈ, ਉਸ ਤੋਂ ਰੰਗਤ ਲੈਂਦਾ ਹੈ। ਜ਼ਿੰਦਗੀ ਵਿਚ ਚੂੰਕਿ ਹਰ ਚੀਜ਼, ਹਰ ਚੀਜ਼ ਨਾਲ ਸੰਬੰਧਿਤ ਹੁੰਦੀ ਹੈ, ਤੇਰ ਦੀ ਟੌਟੈਲਿਟੀ ਹਰ ਜੁਜ਼ ਤੋਂ ਪ੍ਰਭਾਵਿਤ ਹੁੰਦੀ ਹੈ । ਸੋ ਇਹ ਘਟਨਾਵਾਂ ਕਿਸੇ ਪਾਤਰ ਜਾਂ ਕਹਾਣੀ ਦੇ ਸੰਕਟ ਵਾਸਤੇ ਮੌਕਾ ਹੀ ਨਹੀਂ ਹੁੰਦੀਆਂ । ਸੰਕਟ ਦੇ ਜੁੱਸੇ ਨੂੰ ਪ੍ਰਭਾਵਿਤ ਕਰਦੀਆਂ ਹਨ । ਚੀਜ਼ਾਂ ਦੀ ਟੋਟੇਲਿਟੀ ਦੇ ਕਿਸੇ ਹੋਰ ਮਕਬ ਤੇ ਕਿਸੇ ਹੋਰ ਘਟਨਾਂ ਰਾਹੀਂ ਇਹ ਹੀ ਸੰਕਟ ਕਿਸੇ ਹੋਰ ਰੂਪ ਵਿਚ ਹੁੰਦਾ. ਇਸ ਦੀ ਤਾਸੀਰ ਵਿਚ ਕੁਝ ਫ਼ਰਕ ਹੁੰਦਾ। ਇਸ ਤਨੀ ਤਰੀਕੇ ਨਾਲ ਪੇਸ਼ ਕੀਤਿਆਂ ਹੀ ਪਾਤਰਾਂ ਦਾ ਆਪਣੇ ਚੌਗਿਰਦੇ ਦੀ ਦੁਨੀਆਂ ਨਾਲ ਸਹੀ, ਜੀਉਂਦਾ, ਕਾਵਿਕ ਸੰਬੰਧ ਪੇਸ਼ ਹੁੰਦਾ ਹੈ । ਚੀਜ਼ਾਂ ਦੀ ਟੌਟੈਲਿਟੀ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਪਤਿਨਿਧ ਪਾਤਰਾਂ ਦੇ ਪੇਸ਼ ਕਰਨ ਵਾਸਤੇ ਲਾਜ਼ਮੀ ਲੋੜੀਦੀ ਸ਼ਰਤ ਹੈ । ਤਿਨਿਧ ਪਾਤਰ ਪੰਥ ਪ੍ਰਤਿਨਿਧ ਹਾਲਾਤ ਵਿਚ ਹੀ ਹੋ ਸਕਦੇ ਹਨ । ਪ੍ਰਤੀਨਿਧ ਹਾਲਾਤ ਤਾਂ ਹੀ ਸਹੀ ਪੇਸ਼ ਨਦੇ ਹਨ, ਜੇ ਪਾਤਰ ਉਨ੍ਹਾਂ ਦੇ ਪਰ ਰਿਸ਼ਤੇ, ਉਨ੍ਹਾਂ ਦੀਆਂ ਜ਼ਿੰਦਗੀ ਦੀਆਂ ਕਹਾਣੀਆਂ faਧ ਤਰੀਕੇ ਨਾਲ ਪੇਸ਼ ਹੋਣ ਕਿ ਉਨ੍ਹਾਂ ਦੇ ਆਪਸ ਵਿਚ ਤੇ ਚੌਗਿਰਦੇ ਨਾਲ ਰਿਸ਼ਤੇ ,ਤਰ-ਉਸਾਰੀ ਦੇ ਕੁਦਰਤੀ ਨਤੀਜੇ ਦਿਸਣ । ਜੇ ਹਾਲਾਤ ਦਾ ਵਰਨਣ ਵਿਅਕਤੀ ਦੀ 3 ਦੇ ਨਕਤੇ ਤੋਂ ਸਬੱਬੀ ਜਾਂ ਨਿਰੀ ਪਿਛੋਕੜ ਹੀ ਲਗੇ ਤਾਂ ਪ੍ਰਤੀਨਿਧ ਹਾਲਾਤ ਸਹੀ · ਨਹੀਂ ਹੋਈ । ਇਨ੍ਹਾਂ ਦੇ ਸਹੀ ਪੇਸ਼ ਹੋਣ ਦਾ ਮਤਲਬ ਹੈ ਕਿ ਪਾਠਕ ਦੀਆਂ ਅਖਾਂ ਦੇ ਨੇ ਉਸ ਦੀ ਆਪਣੀ ਹੱਡਬੀਤੀ ਵਾਂਗ ਹਾਲਾਤ ਦਾ ਬੇ-ਇੰਤਹਾਈ ਵਿਚੋਂ ਪਾਤਰਾਂ ਵੀਆਂ ਉਸਰਦੀਆਂ ਨਜ਼ਰ ਆਉਣ । ਉਨ੍ਹਾਂ ਦੀਆਂ ਜ਼ਿੰਦਗੀਆਂ ਦੇ ਮੋੜ ਉਨ੍ਹਾਂ a ਜਗਿਰਦੇ ਦੇ ਪ੍ਰਤਿਨਿਧ ਹਾਲਾਤ ਨਾਲ ਅਣ-ਟੁੱਟਵੇਂ ਤੌਰ ਤੇ ਸੰਬੰਧਤ ਲੱਗਣ । ਗੱਲ ਤੂੰ ਹੀ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿਕਾਸ ਵਾਸਤੇ ਚਾਹੀਦਾ ਹੈ, ਉਸ ਨਾਲ An ਦਾ ਲੈਣ ਦੇਣ ਦਾ ਰਿਸ਼ਤਾ ਹੋਵੇ । ਉਸ ਵਿਚ ਉਹ ਆਪਣੀ ਪੂਰੀ ਹੋਂਦ ਹਸਤੀ ਨਾਲ . hਲਸ ਕਰਦਾ ਲਗੇ, ਤਾਂਕਿ ਜੋ ਬਾਹਰਲੀ ਵਸਤੂ ਹੈ, ਉਹ ਵਿਅਕਤੀ ਦੀ ਜ਼ਿੰਦਗੀ ਦੇ ਵੇਗ ਨਾਲ ਐਸੀ ਘੁਲ-ਮਿਲ ਜਾਵੇ ਕਿ ਮਨੁੱਖ ਦੇ ਸਾਹ ਨਾਲ en: ਸਾਹ ਲੈਂਦੀ ਦਾ ਵਿਅਕਤੀਗਤ ਜ਼ਾਹਿਰ ਹੋਵੇ । ਇਸ ਤਰ੍ਹਾਂ ਹੀ ਮਨੁੱਖ ਹੋਣੀ ਨਾਲ ਰਲਦੇ ਰਲੀ ਦੁਨੀਆਂ ਦੀ ਹਰ ਵਸਤੂ, ਹਰ ਸੰਦ ਇਨਸਾਨ ਦੀ ਕਹਾਣੀ ਦਾ ਜੁਜ਼ ਬਣਦਾ ਹੈ ਅਤੇ ਇਸ ਤਰ੍ਹਾਂ ਬੇਜਾਨ ਚੀਜ਼ਾਂ ਵਿਚ ਕਾਵਿਕ ਜਾਨ ਪੈਂਦੀ ਹੈ । ਇਹ ਸਾਰੀ ਗਲ ਨਾਵਲਿਸਟ ਦੀਆਂ ਲੱਭੀਆਂ ਬਣਾਈਆਂ ਸਿੱਛੂਏਸ਼ਨਾਂ ਤੇ ਮੁਕਦੀ ਹੈ । ਉਹ ਐਸੀਆਂ 93