ਪੰਨਾ:Alochana Magazine January, February, March 1966.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - - - ਵਿਰੋਧੀ ਅਹਿਮੀਅਤ ਪੇਸ਼ ਨਾ ਕਰ ਸਕਿਆ । ਜੰਗ ਦੀਆਂ ਘਟਨਾਵਾਂ ਦੇ ਬਾਹਰਮੁਖੀ । ਪਰ ਪੁਰ-ਅਸਰ ਬਿਆਨ ਤਕ ਹੀ ਮਹਿਦੂਦ ਰਹਿ ਗਿਆ। ਉਸ ਦੀਆਂ ਸਾਮਾਜਿਕ ਜੜਾਂ ਨਾ ਵਿਖਾ ਸਕਿਆ । ਸ਼ਾਹ ਮੁਹੰਮਦ ਪੰਜਾਬ ਦੇ ਡੀਊਡਲ ਦੌਰ ਦਾ ਆਖ਼ਰੀ ਕਵੀ ਸੀ । ਅੰਗ੍ਰੇਜ਼ੀ ਸਾਮਰਾਜ ਨੇ ਜਮਾਤੀ ਚੇਤਨਤਾ ਰਹਿਤ ਦਲੇਰੀ ਸਾਂਭੀ, ਆਪਣੀ ਫ਼ੌਜ ਵਿਚ ਭਰਤੀ ਕੀਤੀ ਅਤੇ ਪਈ ਲੋੜ ਮੁਤਾਬਿਕ ਆਪਣੇ ਹਿੱਤ ਵਾਸਤੇ ਲੜਾਈ । ਹਰੀ ਹੋਈ ਫ਼ੀਊਡਲ ਸਰਦਾਰੀ ਨੂੰ ਅਧੀਨ ਕੀਤਾ । ਸਾਮਰਾਜ ਦੇ ਪ੍ਰਸੰਗ ਵਿਚ ਉਸਦੇ ਹਿੱਤ ਨੂੰ ਮਹਿਫੂਜ਼ ਕਰਕੇ ਉਸਨੂੰ ਆਪਣਾ ਸਹਾਇਕ ਬਣਾਇਆ । ਅੰਗਰੇਜ਼ਾਂ ਦੀ ਜਿੱਤ ਤੋਂ ਪੰਜਾਬ ਦਾ ਆਧੁਨਿਕ ਦੌਰ ਸ਼ੁਰੂ ਹੁੰਦਾ ਹੈ । ਇਹ ਦੌਰ ਪੰਜਾਬ ਦੀ ਹੇਠੀ ਤੋਂ ਜਨਮਿਆ । ਇਸ ਹਾਰ ਤੇ ਹੇਠੀ ਨਾਲ ਪੰਜਾਬ ਫਾਊਡਲ ਦੌਰ ਵਿਚੋਂ ਨਿਕਲ ਕੇ ਇਤਿਹਾਸਕ ਦੌਰ ਤੇ ਉਚੇਰੀ, ਫ਼ਾਰਮੇਸ਼ਨ ਦਾ ਭਾਗ ਤਾਂ ਸੀ ਪਰ ਬਿਭੌਰੇ ਸ਼ਿਕਾਰ । ਸੋ ਉਚੇਰੀ ਫ਼ਾਰਮੇਸ਼ਨ ਦਾ ਭਾਗ ਹੋਣ ਦੇ ਬਾਵਜੂਦ ਇੱਥੇ ਉਚੇਰੀ ਇਤਿਹਾਸਕ ਚੇਤਨਤਾ ਜਨਮ ਨਹੀਂ ਸੀ ਲੈ ਸਕਦੀ । ਕਿਉਂਕਿ ਸ਼ਿਕਾਰ ਹੀ ਸੀ ਸਾਮਾਜ ਦੀ ਹਰ ਜਮਾਤ ਨਵੇਂ ਨਜ਼ਾਮ ਵਿਚ ਨਿਕਾਰੀ ਸੀ । ਕੋਈ ਜਮਾਤ ਵੀ ਫ਼ਾਰਮੇਸ਼ਨ ਦੀਆਂ ਨਿਆਦੀ ਸਿਆਸੀ ਸਾਮਾਜਿਕ ਸੰਸਥਾਵਾਂ ਨੂੰ ਕਿਤਿਓਂ ਹੱਥ ਪਾਕੇ ਚਲਾ ਨਹੀਂ ਸੀ ਸਕਦੀ । ਪ੍ਰਭਾਵਿਤ ਨਹੀਂ ਸੀ ਕਰ ਸਕਦੀ । ਸਭ ਜਮਾਤਾਂ ਉਸ ਦੀ ਤੋਰ ਦਾ ਸ਼ਿਕਾਰ ਹੀ ਸਨ । ਐਸੀ ਹਾਲਤ ਵਿਚ ਸਾਮਾਜਿਕ ਵੇਗ ਦਾ ਅਸਲੀ ਸਮਾਜ ਦੀ ਕਿਸੇ ਜਮਾਤ ਦੀ ਹੱਡਬੀਤੀ ਨਹੀਂ ਸੀ ਬਣ ਸਕਦਾ । ਸਾਮਾਜਿਕ ਵੇਗ ਚੋਂ ਪੈਦਾ ਹੋਈ ਚੇਤਨਤ ਰਾਜ ਪ੍ਰਬੰਧਕਾਂ ਤੇ ਸੰਬੰਧਕਾਂ ਤਕ ਹੀ ਮਹਿਮੂਦ ਸੀ, ਐਸੀ ਨਕਾਰੀ ਹਾਲਤ ਵਿਚੋਂ ਕਿਸੇ ਚੇਤਨਤਾ ਦਾ ਜਨਮ ਜਾਂ ਸਾਹਿੱਤ ਦਾ ਪੈਦਾ ਹੋਣਾ ਘਟ ਹੀ ਮੁਮਕਿਨ ਸੀ ਸਿਵਾਏ ਲੋਕਾਂ ਦੇ ਲੋਕ-ਗੀਤਾਂ ਵਿਚ ਆਪਣੀ ਵੇਦਨਾਵਾਂ ਪਰਤੱਖ ਕਰਨ ਤੋਂ । | ਰੇਲ ਤੇ ਹੋਰ ਆਵਾਜਾਈ ਦੇ ਸਾਧਨਾਂ ਦੇ ਵਜੂਦ ਵਿਚ ਆਉਣ ਨਾਲ ਸਰਮਾਏਦਾਰੀ ਦੀ ਮੰਡੀ ਮੁਤਾਬਿਕ ਮਾਲ ਦੀ ਆਵਾਜਾਈ ਵਧੀ । ਦੇਸੀ ਬਿਉਪਾਰੀ ਜਮਾਤ ਨੂੰ ਉਸਰਨ ਦਾ ਰਾਹ ਦਿਸਿਆ, ਇਸ ਦੀ ਵਕਤ ਦਿਸੀ। ਇਸ ਦਾ ਜੁੱਸਾ ਬਦਲਨਾ ਸ਼ੁਰੂ ਹੋਇਆ । ਹੁਣ ਇਹ ਦਸਾਉਰ ਨੂੰ ਕੱਚਾ ਮਾਲ ਭੇਜਦੀ ਅਤੇ ਆਇਆ ਵਲਾਇਤੀ ਮਾਲ ਦੇਸ ਵਿਚ ਵੇਚਦੀ । ਇਕ ਤਰ੍ਹਾਂ ਨਾਲ ਦਲਾਲ ਜਾਂ ਕੰਪਰਾਡੋਰ ਜਮਾਤ ਹੋ ਗਈ । ਇਸ ਵੇਗ ਤੋਂ ਬਣਦੇ ਪੈਸੇ ਨੇ ਸਰਮਾਏ ਦਾ ਰੂਪ ਧਾਰਿਆ । ਨਾਲ ਨਾਲ ਅੰਗਰੇਜ਼ੀ ਤਾਲੀਮ ਨੇ ਵੀ ਜੜ ਪਕੜੀ । ਦੇਸੀ ਸਰਮਾਏਦਾਰੀ ਦਾ ਮੁੱਢ ਬੱਝਾ | ਦੇਸੀ ਮੰਡੀ ਦਾ ਆਪਣੀ ਹੋ ਉਸਦੇ ਜੁੱਸੇ ਦੀ ਲੋੜ ਸੀ । ਉਸ ਨੇ ਸਾਮਰਾਜੀ, ਪ੍ਰਬੰਧ ਨੂੰ ਸਿਲਾਨੀ ਦੀ ਛੱਟ ਮਹਸੂਸਿਆ । ਸਰਮਾਏਦਾਰੀ ਦੇ ਦੌਰ ਨਾਲ ਲੋਕਾਂ ਵਿਚ ਆਜ਼ਾਦੀ ਦੀ ਲਹਿਰ ਉੱਠੀ । ਸਮਾਜ ਦਾ ਪ੍ਰਸੰਗ ਬਦਲਿਆ । ਜ਼ਿੰਦਗੀ ਨੇ ਸਮਾਜ ਨੂੰ ਰਾਹ ਪਾ ਦਿੱਤਾ । 102