ਪੰਨਾ:Alochana Magazine January, February, March 1966.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੈ ਕੇ ਕਿਸ ਦਰ ਤੇ ਜਾਵੇ, ਸੱਭ ਕੁੱਝ ਜਾਣਦੀਆਂ ਦਿਨ-ਕੱਟੀ ਕਰੀ ਜਾਂਦੀਆਂ ਹਨ । ਸਮਾਜ ਦੀ ਨਾਰਮਲ ਤੋਰ ਵਿਚ ਉਹ ਹੀ ਸਾਮਾਜਿਕ ਵਿਰੋਧ ਕਈ ਰੂਪ ਅਖ਼ਤਿਆਰ ਕਰਦਾ ਹੈ ਅਤੇ ਨਾਵਲ ਨੇ ਉਹ ਵਿਖਾਉਣੇ ਹੁੰਦੇ ਹਨ । ਸਵਾਲ ਤਾਂ ਇਹ ਹੈ ਕਿ ਮਨੁੱਖ ਦੇ ਆਲੇ ਦੁਆਲੇ ਵਿਚ ਉਸ ਦੇ ਹਿੱਤ ਦੀ ਪੂਰਤੀ ਵਾਸਤੇ, ਕਾਰਜ ਵਾਸਤੇ ਕਿੰਨੀ ਕੁ ਸੰਭਾਵਨਾ ਹੈ । ਇਹ ਸੰਭਾਵਨਾ ਸਾਮਾਜਿਕ ਤੌਰ ਵੱਲੋਂ ਉਸ ਨੂੰ ਮਿਲਦੀ ਆਜ਼ਾਦੀ ਨੂੰ ਅਕਸਦੀ ਹੈ । ਜਿਸ ਤਬਕੇ ਦੇ ਪੈਸ਼ਨ ਦੀ ਤਰਜਮਾਨੀ ਸਿੱਧੀ ਫੌਰੀ ਕਾਰਜ ਵਿਚ ਹੁੰਦੀ ਹੈ ਜਿਸਦੇ ਪੈਸ਼ਨ ਵਿਚ ਸਮਾਜ ਦਾ ਕੇਂਦਰੀ ਮਸਲਾ ਅੰਕਿਤ ਹੁੰਦਾ ਹੈ, ਉਸ ਤੋਂ ਇਲਾਵਾ ਸਾਡੇ ਸਮਾਜ ਵਿਚ ਬਹੁਤ ਤਬਕਾ ਐਸਾ ਹੈ ਜਿਸ ਨੂੰ ਜ਼ਿੰਦਗੀ ਦੇ ਮੁੱਢ ਕੀਤਾ ਹੋਇਆ ਹੈ, ਜਿਸਦੇ ਵਿਕਾਸ ਦਾ ਦਰ ਸਾਮਾਜਿਕ ਵੇਗ ਨੇ ਬੰਦ ਕੀਤਾ ਹੋਇਆ ਹੈ । ਜਿਸਦੇ ਪੈਸ਼ਨ ਦੀ ਤਰਜਮਾਨੀ ਕਾਰਜ ਵਿਚ ਹੋਣੀ ਅਸੰਭਵ ਹੈ, ਪੇਸ਼ਨ ਦੀ ਕਾਰਜ ਵਿਚ ਪੈਸ਼ਨ ਹੈ ਹੀ ਨਹੀਂ ਨਿਰੀਆਂ ਲੋੜਾਂ ਹੀ ਹਨ । ਜਿਸ ਦੀ ਜ਼ਿੰਦਗੀ ਨੇ ਕਦੀ ਸੁਣਨੀ ਹੀ ਨਹੀਂ, ਇਸਦੇ ਮਸਲੇ ਦੇ ਹਲ ਵਾਸਤੇ ਸਾਮਾਜਿਕ ਵੇਗ ਨੇ ਕੋਈ ਕਾਰਜ ਮੁਮਕਿਨ ਕਰਨਾ ਹੀ ਨਹੀਂ, ਜਿਸ ਨੂੰ ਉਸਨੇ ਕੋਈ ਮਨੋਰਥ ਦੇਣਾ ਹੀ ਨਾ, ਜਿਸ ਨੇ ਜੀ ਭਰਕੇ ਰੀਝ ਨਾਲ ਕਦੇ ਜੀਉਣਾ ਹੀ ਨਹੀਂ, ਜਿਸ ਦੇ ਪਲੇ ਨਿਰਾ ਨਾ ਹੀ ਹੈ ਵਿਚੇ ਵਿਚ ਸੜਨਾ ਹੀ ਹੈ । ਸਾਮਾਜਿਕ ਅਸਲੀਅਤ ਦੀ ਟੈਲਿਟੀ ਪੇਸ਼ ਹੋਣ ਵਾਸਤੇ ਲਾਜ਼ਮੀ ਹੈ ਕਿ ਦਲੀਦ ਮਰੋੜੀਂਦਾ ਇਹ ਤਬਕਾ ਵੀ ਸਾਹਿੱਤ ਵਿਚ ਪੇਸ਼ ਹੋਵੇ । ਫ਼ਰਜ਼ ਕਰੋ ਪਾਸ਼ ਕਿਸੇ ਦੇ ਮਰਦ ਨੂੰ ਹੋਰਨਾਂ ਮਗਰ ਫਿਰਨ ਦੀ ਵਹਿਸ਼ਤ ਹੈ । ਰਾਤ ਬਰਾਤੇ ਇਨ੍ਹਾਂ ਹੋਰਨਾਂ ਨੂੰ ਉਹ ਬੈਠ ਕੇ ਲਿਆਉਣ ਦੀ ਵੀ ਕਰਦਾ ਹੈ । ਪਿਆਂਦੜ ਨੂੰ ਜ਼ਲੀਲ ਕਰਦਾ ਹੈ । ਉਹ ਪੂਰ ਦੁਖੀ ਹੈ, ਰੋਮ ਰੋਮ ਸਤੀ ਹੋਈ । ਉਸ ਨੂੰ ਇਹਸਾਸ ਵੀ ਹੈ ਕਿ ਐਸੇ ਸੁਹਾਗ ਖੁਣ ਕੀ ਥੁੜਿਆ ਹੋਇਆ ਹੈ । ਐਸੀ ਜੀਉਣੀ ਤਾਂ ਕੁੱਤਾ ਵੀ ਨਾ ਜੀਏ । ਐਸੀ ਹਾਲਤ ਵਿਚ ਉਸ ਨੂੰ ਜਾਨ ਵੀ ਬਹੁਤੀ ਪਿਆਰੀ ਨਹੀਂ ਲਗਦੀ, ਪਰ ਹੁੰਦੀ ਜ਼ਲਾਲਤ ਦੇ ਬਾਵਜੂਦ ਉਹ ਕਰੇ ਕੀ ? ਸੋਚਦੀ ਹੈ, ਮਰ ਜਾਵਾਂ, ਇਸ ਅਜ਼ਾਬ ਤੇ ਛੁੱਟ ਜਾਵਾਂ, ਪਰ ਜੇ ਮਰ ਗਈ, ਇਸ ਦਾ ਰਾਹ ਹੋਰ ਮੋਕਲਾ ਹੋ ਜਾਊ, ਇਹ ਹੋਰ ਸੌਖਾ ਹੋ ਜਾਉ । ਜਿਹੜਾ ਮੇਰੇ ਜੀਊਂਦਿਆਂ ਵੀ ਮੇਰੇ ਨਿਆਣਿਆਂ ਦੀ ਪ੍ਰਵਾਹ ਨਹੀਂ ਕਰਦਾ, ਮੇਰੇ ਮਰਿਆਂ ਵੀ ਇਸ ਨੇ ਕਦੋਂ ਕੀਤੀ । ਮੈਂ ਤਾਂ ਜੀਉਂਦੀ ਵੀ ਮਰਿਆਂ ਵਰਗੇ ਹਾਂ, ਫੇਰ ਵੀ ਇਨ੍ਹਾਂ ਨੂੰ ਚੌਤਰੇ ਤੇ ਲੈ ਕੇ ਬੈਠਦੀ ਹਾਂ । ਮੈਂ ਔਖੀ ਹਾਂ ਸੌਖੀ ਹਾਂ । ਮੇਰੇ ਢਿੱਡ ਦੀਆਂ ਇਹ ਆਂਦਰਾਂ ਰੋਟੀ ਵਾਸਤੇ ਤਾਂ ਬਿਗਾਨਿਆਂ ਹੱਥਾਂ ਵੱਲ ਨਹੀਂ ਵੇਖਦੀਆਂ । ਫੇਰ ਸੜੀ ਹੋਈ ਨੂੰ ਗੁੱਸਾ ਆਉਂਦਾ ਹੈ । ਇਸ ਨੂੰ ਕੁਛ ਦੇ ਦਿਆਂ, ਨਿਆਣਿਆਂ ਦਾ ਵੀ 108