ਪੰਨਾ:Alochana Magazine January, February, March 1966.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਢੱਠੇ ਹੋਏ ਮਨ ਦੀ ਦਸ਼ਾ ਨਹੀਂ, ਮੌਕੇ ਦਾ ਮੂਡ ਨਹੀਂ, ਮੌਸਮੀ ਉਬਾਲ ਵਿਆਂਦੜ ਦੀ ਐਸੀ ਪੋਜ਼ੀਸ਼ਨ ਦੀ ਸਾਰੀ ਡਾਇਲੈਕਟਿਕ ਹੈ । ਉਸ ਦੀ ਪੋਜ਼ੀਸ਼ਨ ਤੇ ਸਤ ਫ਼ੈਸਲਾਕੁਨ ਸਾਮਾਜਿਕ ਤਾਕਤਾਂ ਦਾ ਤਵਾਜ਼ਨ ਹੈ । ਵਿਰੋਧੀ ਤਾਕਤਾਂ ਇਕ ਦੂਸਰੇ ਨਾਲ ਟਕਰਾ ਕੇ ਇਕ ਦੂਸਰੇ ਨੂੰ ਖੁੰਢਿਆਂ ਕਰ ਦੇਂਦੀਆਂ ਹਨ । ਉਹ ਵਿਚਾਰੀ ਕੁਛ ਨਹੀਂ ਕਰਦੀ, ਕਿਉਂਕਿ ਕੁਛ ਨਹੀਂ ਕਰ ਸਕਦੀ । ਉਸ ਦੇ ਅੰਦਰ ਸਭ ਤਾਕਤਾਂ ਹੋਣ ਦੇ ਬਾਵਜੂਦ ਉਸ ਦੀ ਪੁਜ਼ੀਸ਼ਨ ਨੇ ਉਸ ਨੂੰ ਨਿਕਾਰਿਆਂ ਕਰ ਕੇ ਬਿਠਾਇਆ ਹੋਇਆ ਹੈ । ਉਸ ਦੀ ਨਿਜੀ ਜ਼ਿੰਦਗੀ ਜੀਉਣ ਦਾ ਚਾਅ ਹਾਲਾਤ ਦੇ ਸ਼ਿਕਾਰ ਹਨ । ਉਹ ਕੋਈ ਕਾਇਰ ਨਹੀਂ, ਪਰ ਸਭ ਤਾਕਤ ਹੁੰਦਿਆਂ ਆਪਣੀ ਜੀਉਣ ਦੀ ਰੀਝ ਨੂੰ ਆਪਣੀਆਂ ਅੱਖਾਂ ਦੇ ਸਾਮਣੇ ਨਿਰਬਲਾਂ ਵਾਂਗ ਖਤਮ ਹੁੰਦਿਆਂ ਵੇਖਣ ਤੋਂ ਸਿਵਾਏ ਉਹ ਕੁਛ ਨਹੀਂ ਕਰ ਸਕਦੀ । ਜ਼ਿੰਦਗੀ ਉਸ ਨੂੰ ਰਾਹ ਨਹੀਂ ਦੇਂਦੀ ਕਿ ਉਹ ਆਪਣਾ ਜ਼ੋਰ ਵੀ ਲਾ ਸਕੇ, ਜਾਨ ਤੇ ਹੀ ਖੇਲ ਸਕੇ । ਸਾਡੇ ਸਮਾਜ ਦੇ ਹਾਲਾਤ ਐਸੇ ਨਹੀਂ ਕਿ ਐਸੇ ਪਿਉ ਦੀ ਮਾਰ ਤੋਂ ਬੱਚਿਆਂ ਦਾ ਹਿਤ ਬਚ ਜਾਏ ਜਾਂ ਆਪਣੀ ਕੀਮਤ ਘਟਣ ਤੋਂ ਬਗੈਰ ਕਿਸੇ ਹੋਰ ਮਰਦ ਨਾਲ ਬਾ-ਇੱਜ਼ਤ ਤੌਰ ਤੇ ਵਿਆਹ ਦਾ ਰਿਸ਼ਤਾ ਜੋੜ ਸਕੇ । ਆਪਣੀ ਜ਼ਿੰਦਗੀ ਭੰਗ ਦੇ ਭਾੜੇ ਜਾਣੋ ਬਚਾ ਸਕੇ । ਮੁਲਕ ਵਿਚ ਸਮਾਜਵਾਦ ਦਾ ਮਸਲਾ ਖਤਾ ਹੋਣ ਦੇ ਬਾਵਜੂਦ ਅੰਦਰਮੁਖੀ, ਮਨੁਖੀ ਅੰਗ ਨਾਬਾਲਗ ਹੋਣ, ਸਮਾਜਵਾਦੀ ਚੇਤਨਾ ਤੇ ਉਸ ਤੋਂ ਆਧਾਰਤ ਜਥੇਬੰਦੀ ਸਾਮਾਜਿਕ ਸੰਭਾਵਨਾ ਦੇ ਹਾਣੀ ਨਾ ਹੋਣ ਕਰ ਕੇ, ਸਾਡੇ ਸਮਾਜ ਵਿਚ ਐਸੇ ਤਬਕੇ ਦੀ ਵਿਅਕਤੀ ਦਾ ਪਿੰਡਾ ਬਿਲਕੁਲ ਨੰਗਾ ਹੈ । ਸਮਾਜਵਾਦੀ ਕੀਮਤਾਂ ਦੀ ਵੀ ਉਸ ਤੇ ਕੋਈ ਛਤਰੀ ਨਹੀਂ । ਇਕ ਪਾਸੇ ਤੋਂ ਸਰਮਾਇਦਾਰੀ ਜਾਇਦਾਦ ਰਹਿਤ ਹੋ ਕਰ ਕੇ ਦੁਸਰੇ ਪਾਸੇ ਤੋਂ ਜਮਾਤੀ ਚੇਤਨਤਾ ਤੇ ਜਥੇਬੰਦੀ ਬਲ-ਹੀਣ ਹੋਣ ਕਰ ਕੇ ਮੈਂ ਵਿਅਕਤੀ ਬੱਦਲੀ 'ਚ ਰਾਸ ਛੱਡੀ ਖੜੀ ਹੈ । ਅਪਣੇ ਜੀਉਣ ਦੀ ਰੀਤ ਤੇ ਵਿਹਾਰ ਵਾਸਤੇ ਕੁਛ ਨਹੀਂ ਕਰ ਪਾਉਂਦੀ । ਕੁਦਰਤ ਵਲੋਂ ਦਿੱਤੀਆਂ ਸਭ ਅੰਦਰਲੀਆਂ ਤਾਕਤਾਂ ਦੇ ਬਾਵਜੂਦ ਆਪਣੀ ਤੌਰ ਤੇ ਨਿਕਾਰੀ ਸਾਬਿਤ ਹੋ ਰਹੀ ਹੈ । | ਸ਼ੋਹਦਿਆਂ ਨੂੰ ਜਨਮ ਮਾਵਾਂ ਨਹੀਂ ਦੇਂਦੀਆਂ । ਮਨੁੱਖਾਂ, ਜਮਾਤਾਂ, ਇਤਿਹਾਸਕ ਦੌਰਾਂ ਨੂੰ ਨਿਕੰਮਾ ਨਿਕਾਰਾ ਹਾਲਾਤ ਦਾ ਚਕਰ, ਸਾਮਾਜਿਕ ਵੇਗ ਕਰਦਾ ਹੈ । ਜਦੋਂ ਮਨ ਜਾਂ ਜਮਾਤ ਦੇ ਵਿਚ ਉਸ ਦੇ ਰਾਹੀਂ ਸਾਮਾਜਿਕ ਵਿਰੋਧ ਆਪਣੇ ਸਿਖਰ ਤੇ ਪਗਟ ਨ ਹੁੰਦੇ ਸਗੋਂ ਵਿਰੋਧੀ ਤਾਕਤਾਂ ਇਕ ਦੂਸਰੇ ਨਾਲ ਟਕਰਾ ਕੇ ਇਕ ਦੂਸਰੇ ਨੂੰ ਖਡਿਆਂ ਕਰ ਕੇ ਪਧਰਿਆਂ ਕਰ ਛੱਡਦੀਆਂ ਹਨ। ਇਕ ਸਤੱਈ ਜਿਹਾ ਤਵਾਜ਼ਨ, ਠਹਿਰਾ ਜਿਹਾ ਪੈਦਾ ਕਰ ਦੇਂਦੀਆਂ ਹਨ । ਮਨੁੱਖ ਦਾ ਆਪਣੇ ਵਿਕਾਸ ਦਾ ਮਨੋਰਥ ਮਰ ਜਾਂਦਾ ਹੈ, ਉਸ ਦਾ ਨਿਸ਼ਾਨਾ ਖ਼ਤਮ ਹੋ ਜਾਂਦਾ ਹੈ । ਜਦੋਂ ਕਿਸੇ ਇਤਿਹਾਸਕ ਦੌਰ, ਜਮਾਤ ਜਾਂ ਮਨੁੱਖ ਨੂੰ ਜ਼ਮਾਨੇ ਦਾ ਚੱਕਰ, ਸਾਮਾਜਿਕ ਤਾਕਤਾਂ ਦਾ ਤਵਾਜ਼ਨ ਬੰਦੀ-ਖਾਨੇ ਵਿਚ ਪਾਉਂਦਾ ਹੈ, 1 10